15.6 C
Los Angeles
May 15, 2024
Sanjhi Khabar
Politics Zirakpur

ਵਿਧਾਇਕ ਨਹੀਂ ਤੁਹਾਡਾ ਸੇਵਾਦਾਰ ਬਣਕੇ ਕਰਾਂਗਾ ਵਿਕਾਸ ਅਤੇ ਲੋਕ ਭਲਾਈ ਦੇ ਕੰਮ: ਸ਼ਰਮਾ

PS Mitha
ਜ਼ੀਰਕਪੁਰ, 23 ਜਨਵਰੀ : ਪੰਜਾਬ ਦੀ ਆਰਥਕ, ਸਮਾਜਕ ਅਤੇ ਜਨਤਕ ਖੁਸਹਾਲੀ ਲਈ ਪੰਜਾਬ ਦੇ ਸੂਝਵਾਨ ਲੋਕ ਅਕਾਲੀ ਬਸਪਾ ਗਠਜੋੜ ਦੀ ਸਰਕਾਰ ਬਣਾਉਣਗੇ ਕਿਉਂਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਦੇ ਭਿ੍ਰਸ਼ਟਾਚਾਰ ਕਾਰਨ ਪੰਜਾਬ ਸੂਬਾ ਆਰਥਕ ਤੌਰ ’ਤੇ ਬਹੁਤ ਕਮਜ਼ੋਰ ਹੋ ਗਿਆ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਕਾਲੀ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਅੱਜ ਪਿੰਡ ਰਾਮਗੜ੍ਹ ਭੁੱਡਾ, ਭਬਾਤ, ਓਨੈਕਸੀ ਪਰੈਸੀਓ, ਸਤਿਅਮ ਅਪਾਰਟਮੈਂਟ ਸਮੇਤ ਹੋਰਨਾਂ ਥਾਂਵਾਂ ਤੇ ਚੋਣ ਪ੍ਰਚਾਰ ਕਰਦਿਆਂ ਕੀਤਾ।ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜਾ ਪਿਆਰ, ਸਤਿਕਾਰ ਅਤੇ ਹੌਸਲਾ ਅਫਜਾਈ ਲੋਕਾਂ ਵੱਲੋਂ ਉਨ੍ਹਾਂ ਮਿਲ ਰਿਹਾ ਹੈ ਉਹ ਪ੍ਰਣ ਕਰਦੇ ਹਨ ਕਿ ਉਹ ਹਲਕੇ ਅੰਦਰ ਵਿਧਾਇਕ ਨਹੀਂ ਬਲਕਿ ਸੇਵਾਦਾਰ ਬਣਕੇ ਵਿਕਾਸ ਅਤੇ ਲੋਕ ਭਲਾਈ ਦੇ ਕੰਮ ਕਰਨਗੇ।
ਉਨ੍ਹਾਂ ਕਿਹਾ ਵਿਰੋਧੀ ਜਿੰਨਾ ਮਰਜ਼ੀ ਚਿਕੜ ਉਛਾਲਦੇ ਰਹਿਣ ਪਰ ਉਨਾਂ ਨੂੰ ਇਹ ਸੁਕੂਨ ਹੈ ਕਿ ਲੋਕਾਂ ਦਾ ਨੁਮਾਇੰਦਾ ਬਣ ਕੇ ਆਪਣੀ ਸਮਰਥਾ ਅਨੁਸਾਰ ਵੱਧ ਤੋਂ ਵੱਧ ਲੋਕ ਮਸਲੇ ਹੱਲ ਕੀਤੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਜਿੰਨਾ ਵਿਕਾਸ ਡੇਰਾਬੱਸੀ ਹਲਕੇ ਦਾ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਇਆ ਹੈ ਕਾਂਗਰਸ ਉਸ ਦਾ ਇਕ ਫੀਸਦੀ ਵੀ ਨਹੀਂ ਕਰਵਾ ਸਕੀ। ਉਨਾਂ ਕਿਹਾ ਜੇਕਰ ਪੰਜਾਬ ਵਿਚ ਵਿਕਾਸ ਰਸਤੇ ਖੁਲੇ੍ਹ ਹਨ ਤਾਂ ਸਿਰਫ ਬਾਦਲ ਸਰਕਾਰ ਦੇ ਸਮੇ ਹੀ ਖੁੱਲੇ੍ਹ ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਤਾਂ ਅੰਦਰੂਨੀ ਕਾਟੋ ਕਲੇਸ਼ ਕਾਰਨ ਕੁਰਸੀ ਦੀ ਲੜਾਈ ਹੀ ਲੜਦੀਆਂ ਰਹੀਆਂ।ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਅਤੇ `ਆਪ` ਕੋਲ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਮੁੱਦਾ ਨਹੀਂ ਹੈ ਇਸ ਲਈ ਲੋਕਾਂ ਨੇ ਸ੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਬਣਾਉਣ ਦਾ ਮੰਨ ਬਣਾ ਲਿਆ ਹੈ।

Related posts

ਕਾਂਗਰਸ ਸਰਕਾਰ ਪ੍ਰਮੁੱਖ ਸ਼ਹਿਰਾਂ ਦੇ ਕੋਰੋਨਾ ਸੈਂਟਰ ਫੌਜ ਦੀ ਪੱਛਮੀ ਕਮਾਂਡ ਹਵਾਲੇ ਕਰੇ : ਪ੍ਰੋ. ਚੰਦੂਮਾਜਰਾ

Sanjhi Khabar

ਸਿਹਤ ਵਿਗੜਨ ਤੋਂ ਬਾਅਦ ਰਾਸ਼ਟਰਪਤੀ ਕੋਵਿੰਦ ਮਿਲਟਰੀ ਹਸਪਤਾਲ ‘ਚ ਦਾਖਲ

Sanjhi Khabar

ਕਿਸਾਨਾਂ ਦੇ ਰੋਹ ਅੱਗੇ ਬੇਵੱਸ ਹੋਈ ਚੰਡੀਗੜ੍ਹ ਪੁਲਿਸ, ਵਾਟਰ ਕੈਨਨ ‘ਤੇ ਕਬਜ਼ਾ, ਟਰੈਕਟਰਾਂ ਨਾਲ ਤੋੜੇ ਬੈਰੀਕੇਡ

Sanjhi Khabar

Leave a Comment