15.7 C
Los Angeles
May 17, 2024
Sanjhi Khabar
Crime News Dera Bassi

ਕੈਮੀਕਲ ਫੈਕਟਰੀਆਂ ਵਲੋਂ ਗੰਦੀ ਗੈਸ ਛੱਡਣ ਕਾਰਨ ਖੇਤਾਂ ਵਿਚ ਫ਼ਸਲ ਹੋ ਰਹੀ ਖ਼ਰਾਬ ਲੱਖਾਂ ਦਾ ਨੁਕਸਾਨ

Sunil Bhatti

ਡੇਰਾਬੱਸੀ, 24 ਅਕਤੂਬਰ ਡੇਰਾਬੱਸੀ ਨੇੜੇ ਪਿੰਡ ਹੈਬਤਪੁਰ ਦੇ ਖੇਤਾਂ ਵਿਚ ਬਿਜ਼ੀ ਹੋਈ ਸਰਸੋ ਦੀ ਫਸਲ ਕੈਮੀਕਲ ਫੈਕਟਰੀਆਂ ਵੱਲੋ ਗੰਦੀ ਗੈਸ ਛੱਡਣ ਕਾਰਨ ਖ਼ਰਾਬ ਹੋ ਗਈ। ਪ੍ਰੰਤੂ ਪ੍ਰਦੂਸ਼ਣ ਵਿਭਾਗ ਵਲੋ ਇਨ੍ਹਾ ਉਕਤ ਕੈਮੀਕਲ ਫੈਕਟਰੀਆ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤ ਮਾਲਕ ਨਵੀਨ ਕੁਮਾਰ, ਗੁਰਚਰਨ ਸਿੰਘ, ਅਮਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਆਗਿਆ ਰਾਮ, ਭਜਨ ਸਿੰਘ, ਨਿਰਮਲ ਸਿੰਘ ਨੇ ਉਕਤ ਕੈਮੀਕਲ ਫੈਕਟਰੀਆਂ ਦੇ ਖਿਲਾਫ ਦੋਸ਼ ਲਾਇਆ ਕਿ ਅਸੀਂ ਆਪਣੇ ਖੇਤਾਂ ਵਿਚ ਸਰਸੋ, ਪਾਲਕ, ਮੂਲੀ, ਆਲੂ, ਬਰਸਿਨ ਬਿਜ਼ੀ ਹੋਈ ਸੀ ਅਤੇ ਉਕਤ ਕੈਮੀਕਲ ਫੈਕਟਰੀਆਂ ਵਲੋਂ ਗੰਦੀ ਗੈਸ ਛੱਡਣ ਕਾਰਨ ਸਾਡੀ ਸਾਰੀ ਫ਼ਸਲ ਖ਼ਰਾਬ ਹੋ ਗਈ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਡਾਇਰੀਆਂ ਅਤੇ ਡੇਂਗੂ ਬਿਮਾਰੀ ਕਾਰਨ ਕਾਫੀ ਲੋਕੀ ਮਰ ਰਹੇ ਹਨ। ਦੂੱਜੇ ਪਾਸੇ ਉਕਤ ਕੈਮੀਕਲ ਫੈਕਟਰੀਆਂ ਵੱਲੋਂ ਗੰਦੀ ਗੈਸ ਛੱਡਣ ਕਾਰਨ ਸਾਡਾ ਜਿਉਣਾ ਮੁਸਕਿਲ ਹੋਇਆ ਪਿਆ ਹੈ । ਕਿਸਾਨਾਂ ਨੇ ਦੱਸਿਆ ਕਿ ਗੰਦੀ ਗੈਸ ਕਾਰਨ ਸਾਨੂੰ ਰਾਤ ਨੂੰ ਸੌਂਦੇ ਸਮੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਪ੍ਰੰਤੂ ਇੰਨ੍ਹਾਂ ਫੈਕਟਰੀਆਂ ਵਾਲਿਆਂ ਨੂੰ ਆਪਣੀ ਕਮਾਈ ਕਰ ਜੇਬਾਂ ਭਰਨ ਤੋਂ ਇਲਾਵਾ ਲੋਕਾਂ ਦੀ ਜਿੰਦਗੀ ਦੀ ਕੋਈ ਪ੍ਰਵਾਹ ਨਹੀਂ ਹੈ ਭਾਵੇ ਲੋਕੀ ਮਰ ਹੀ ਕਿਉਂ ਨਾ ਜਾਣ। ਕਿਸਾਨਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਗੰਦੀ ਗੈਸ ਛੱਡਣ ਵਾਲੀ ਉਕਤ ਕੈਮੀਕਲ ਫੈਕਟਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂਕਿ ਲੋਕਾਂ ਦੀ ਫ਼ਸਲਾ ਅਤੇ ਜਿੰਦਗੀਆਂ ਨੂੰ ਬਚਾਇਆ ਜਾ ਸਕੇ। ਇਸ ਸੰਬੰਧੀ ਜਦੋ ਖੇਤੀ ਬਾੜੀ ਵਿਭਾਗ ਦੇ ਬਲਾਕ ਟੈਕਨੋਲੋਜੀ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਚੈਕ ਕਰ ਕੇ ਉਕਤ ਫੈਕਟਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਜਦੋ ਐਸ ਡੀ ਐਮ ਡੇਰਾਬੱਸੀ ਕੁਲਦੀਪ ਸਿੰਘ ਬਾਵਾ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।

Related posts

ਕੋਟਕਪੂਰਾ ਫਾਇਰਿੰਗ ਮਾਮਲਾ: ਐਸਆਈਟੀ ਸਾਹਮਣੇ ਪੇਸ਼ ਹੋਏ ਸੁਖਬੀਰ ਸਿੰਘ ਬਾਦਲ

Sanjhi Khabar

ਬੋਟ ਫੋਲੀਓ ਕੰਪਨੀ ਭੱਜਣ ਦੀ ਤਿਆਰੀ ‘ਚ, ਬਠਿੰਡਾ ‘ਚ ਦਫਤਰ ਦੇ ਬਦਲੇ ਬੋਰਡ

Sanjhi Khabar

ਬਠਿੰਡਾ : ਕੇਂਦਰੀ ਜੇਲ੍ਹ ‘ਚ ਇੱਕ ਪੁਲੀਸ ਮੁਲਾਜ਼ਮ ਨੇ ਬੰਦੂਕ ਨਾਲ ਖ਼ੁਦ ਨੂੰ ਗੋਲੀ ਮਾਰੀ, ਹੋਈ ਮੌਤ

Sanjhi Khabar

Leave a Comment