15.6 C
Los Angeles
May 3, 2024
Sanjhi Khabar
Crime News Ludhiana

ਵਪਾਰੀ ਸਮਝ ਲੁਟਿਆ ਪਰਵਾਸੀ ,ਇੱਕ ਕਾਬੁ ,ਦੂਜਾ ਫਰਾਰ,

,ਰਾਮ ਕ੍ਰਿਸ਼ਨ ਅਰੋੜਾ,
ਲੁਧਿਆਣਾ, : ਬੀਤੇ ਦਿਨ ਹੋਜਰੀ ਦਾ ਗੜ੍ਹ ਕਹੀ ਜਾਣਵਾਲੀ ਗਾਂਧੀ ਨਗਰ ਮਾਰਕੀਟ ਵਿੱਚ ਸਵੇਰ ਦੇ ਪੰਜ ਵੱਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋੰ ਦਾਤਰ ਦੀ ਨੋਕ ਤੇ ਇੱਕ ਪ੍ਰਵਾਸੀ ਵਿਆਕਤੀ ਨੂੰ ਵਪਾਰੀ ਸਮਝ ਉਸ ਪਾਸੋਂ ਉਸ ਦਾ ਮੋਬਾਇਲ ਖੋਹ ਕੇ ਉਹ ਮੌਕੇ ਤੋਂ  ਫਰਾਰ ਹੋ ਗਏ ਸਨ ਲੁੱਟ ਦੀ ਇਹ ਵਾਰਦਾਤ ਉੱਥੇ ਲੱਗੇ ਸੀ ਸੀ ਟੀ ਵੀ ਕੈਮਰੇ ਚ ਰਿਕੋਰਡ ਹੋ ਗਈ ਸੀ ,ਜਿਸ ਤੋਂ ਬਾਅਦ ਪੁਲਿਸ ਵੱਲੋੰ ਕੀਤੀ ਛਾਣਬੀਣ ਤੋਂ ਬਾਅਦ ਵਾਰਦਾਤ ਦੇ ਦੋਨਾਂ ਆਰੋਪੀਆਂ ਚੋ ਇੱਕ ਨੂੰ ਕਾਬੁ ਕਰ ਲਿਆ ਗਿਆ ,
ਮਿੱਲੀ ਜਾਣਕਰੀ ਅਨੁਸਾਰ ਇੱਕ ਰਵੀ ਕੁਮਾਰ ਨਾਮਕ ਯੁਵੱਕ ਰੇਲਵੇ ਸਟੇਸ਼ਨ ਤੋਂ ਆਪਣੇ ਘਰ ਜਾ ਰਿਹਾ ਸੀ ਜਦੋਂ ਉਹ ਗਾਂਧੀ ਨਗਰ ਕੋਲ ਪੁਹਚਿਆ ਤਾਂ ਅਚਾਨਕ ਉੱਥੇ ਆਏ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋੰ ਦਾਤਰ ਨਾਲ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਲੁਟੇਰੇ ਜਾਂਦੇ ਹੋਏ ਉਸ ਦਾ ਮੋਬਾਇਲ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ, ਪੁਲਿਸ ਨੂੰ ਘਟਨਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋੰ ਕੀਤੀ ਜਾਂਚਪੜਤਾਲ ਤੋਂ ਬਾਅਦ ਸੀ ਸੀ ਟੀ ਵੀ ਕੈਮਰੇ ਦੀ ਮਿੱਲੀ ਫੋਟੋ ਤੋਂ ਆਰੋਪੀਆਂ ਦੀ ਪਹਿਚਾਣ ਕਰ ਉਹਨਾਂ ਵਿੱਚੋਂ ਇੱਕ ਆਰੋਪੀ ਨੂੰ ਕਾਬੁ ਕਰਨ ਚ ਸਫਲਤਾ ਹਾਸਿਲ ਕੀਤੀ ਗਈ ਕਾਬੁ ਕੀਤੇ ਆਰੋਪੀ ਦੀ ਪਹਿਚਾਣ  ਨੀਰਜ ਕੁਮਾਰ ਪੁੱਤਰ ਰਾਮ ਗੋਪਾਲ ਵਾਸੀ ਨਿਊ ਬਾਲਮੀਕ ਨਗਰ ਛਾਉਣੀ ਮੂਹੱਲਾ ਵੱਜੋ ਹੋਈ ਉਸ ਦਾ ਦੂਸਰਾ ਸਾਥੀ ਫਰਾਰ ਚੱਲ ਰਿਹਾ ਜਿਸ ਨੂੰ ਵੀ ਜਲਦੀ ਕਾਬੁ ਕੀਤਾ ਜਾਏਗਾ ਆਰੋਪੀਆਂ ਖਿਲਾਫ ਮੁੱਕਦਮਾ ਦਰਜ ਕਰ ਅਗੱਲੀ ਕਾਰਵਾਈ ਕੀਤੀ ਜਾ ਰਹੀ ਹੈ,

Related posts

ਇੰਦੌਰ ‘ਚ ਪੰਜਾਬ ਦੇ 3 ਸ਼ਾਰਪ ਸ਼ੂਟਰ ਗ੍ਰਿਫਤਾਰ, ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸੀ ਸਿੱਧਾ ਸਬੰਧ

Sanjhi Khabar

ਖਾਲਿਸਤਾਨੀ-ਗੈਂਗਸਟਰਾਂ ਦੇ ਗਠਜੋੜ ‘ਤੇ NIA ਦ ਵੱਡਾ ਐਕਸ਼ਨ

Sanjhi Khabar

ਦਿੱਲੀ ਮੋਰਚਾ ‘ਚ ਡਟੇ 2 ਕਿਸਾਨ ਲੀਡਰਾਂ ਦੀ ਮੌਤ

Sanjhi Khabar

Leave a Comment