15.1 C
Los Angeles
May 17, 2024
Sanjhi Khabar
New Delhi Politics

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਵਿਗੜੀ ਤਬੀਅਤ, ਹਸਪਤਾਲ ‘ਚ ਹੋਏ ਭਰਤੀ

ਏਜੰਸੀ
ਨਵੀ ਦਿੱਲੀ  ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਬੁਖਾਰ ਅਤੇ ਕਮਜੋਰੀ ਦੀ ਸਕਿਾਇਤ ਤੋਂ ਬਾਅਦ ਦਿੱਲੀ ਦੇ ਏਮਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਨੂੰ ਤਰਲ ਪਦਾਰਥ ਹੀ ਦਿੱਤਾ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। 88 ਸਾਲ ਦੇ ਡਾ. ਸਿੰਘ ਦਾ ਇਲਾਜ ਏਮਜ ਦੇ ਸੀ. ਐੱਨ. ਟਾਵਰ ਵਿਚ ਕੀਤਾ ਜਾ ਰਿਹਾ ਹੈ।
ਮਨਮੋਹਨ ਸਿੰਘ ਏਮਜ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਅਗਵਾਈ ‘ਚ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ਵਿਚ ਹਨ। ਮਨਮੋਹਨ ਸਿੰਘ ਇਸ ਸਾਲ 19 ਅਪ੍ਰੈਲ ਨੂੰ ਕੋਰੋਨਾ ਪਾਜੀਟਿਵ ਪਾਏ ਗਏ ਸਨ। ਉਨ੍ਹਾਂ ਨੂੰ ਏਮਜ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ 10 ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵਿਚਾਰਕ ਤੇ ਵਿਦਵਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਜਨਮ 26 ਸਤੰਬਰ 1932 ਨੂੰ ਭਾਰਤ ਦੇ ਪੰਜਾਬ ਸੂਬੇ ਦੇ ਇੱਕ ਪਿੰਡ ਵਿਚ ਹੋਇਆ ਸੀ। ਉਨ੍ਹਾਂ ਨੇ 1948 ਵਿਚ ਪੰਜਾਬ ਯੂਨੀਵਰਿਸਟੀ ਤੋਂ ਮੈਟਿ੍ਰਕ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅੱਗੇ ਦੀ ਪੜ੍ਹਾਈ ਬਿ੍ਰਟੇਨ ਦੇ ਕੈਂਬਿ੍ਰਜ ਯੂਨੀਵਰਿਸਟੀ ਤੋਂ ਹਾਸਲ ਕੀਤੀ। 1957 ਵਿਚ ਉਨ੍ਹਾਂ ਨੇ ਅਰਥ ਸ਼ਾਤਰ ਵਿਚ ਪਹਿਲੀ ਪੁਜੀਸ਼ਨ ਵਿਚ ਆਨਰਸ ਦੀ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ 1962 ਵਿਚ ਆਕਸਫੋਰਡ ਯੂਨੀਵਰਸਿਟੀ ਦੇ ਨਿਊਫੀਲਡ ਕਾਲਜ ਤੋਂ ਅਰਥਸ਼ਾਸਤਰ ਵਿਚ ਡੀ.ਫਿਲ ਕੀਤਾ।
ਡਾ. ਮਨਮੋਹਨ ਸਿੰਘ 1991 ਤੋਂ 1996 ਤੱਕ ਭਾਰਤ ਦੇ ਵਿੱਤ ਮੰਤਰੀ ਰਹੇ। ਆਪਣੇ ਸਿਆਸੀ ਜੀਵਨ ‘ਚ ਡਾ. ਸਿੰਘ 1991 ਤੋਂ ਭਾਰਤੀ ਰਾਜ ਸਭਾ ਦੇ ਮੈਂਬਰ ਰਹੇ ਜਿਥੇ ਉੁਹ 1998 ਤੋਂ 2004 ਤੱਕ ਵਿਰੋਧੀ ਧਿਰ ਦੇ ਨੇਤਾ ਸਨ। ਉਨ੍ਹਾਂ ਨੇ 2004 ਦੀਆਂ ਆਮ ਚੋਣਾਂ ਤੋਂ ਬਾਅਦ 22 ਮਈ 2004 ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤੇ 22 ਮਈ 2009 ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਸਨ।

Related posts

ਮਨੀਸ਼ ਸਿਸੋਦੀਆ ਦਾ ਵੱਡਾ ਐਲਾਨ- ਦਿੱਲੀ ‘ਚ ਬਣੇਗਾ ਦੁਨੀਆ ਦਾ ਪਹਿਲਾ ਵਰਚੁਅਲ ਮਾਡਲ ਸਕੂਲ

Sanjhi Khabar

ਜੰਮੂ ਕਸ਼ਮੀਰ ‘ਤੇ ਪੀਐਮ ਮੋਦੀ ਦੀ ਮੁਲਾਕਾਤ: ਪਾਕਿਸਤਾਨ ‘ਚ ਪਈਆਂ ਭਾਜੜਾਂ

Sanjhi Khabar

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਬੰਗਲਾਦੇਸ਼, ਸ਼ੇਖ ਹਸੀਨਾ ਨੇ ਕੀਤਾ ਸਵਾਗਤ

Sanjhi Khabar

Leave a Comment