14.3 C
Los Angeles
April 23, 2024
Sanjhi Khabar
Dera Bassi Lalru Protest Zirakpur

ਵਿਦਿਆਰਥੀ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਹੋਏ ਸ੍ਰੋਮਣੀ ਅਕਾਲੀ ਦਲ ਚ ਸ਼ਾਮਲ

ਜਸਵੀਰ ਸਿੰਘ ਜੌਹਲ
ਲਾਲੜੂ, 14 ਅਕਤੂਬਰ : ਵਿਦਿਆਰਥੀ ਆਗੂ ਅਤੇ ਨਗਰ ਕੌਂਸਲ ਲਾਲੜੂ ਦੀ ਬਤੌਰ ਆਜ਼ਾਦ ਉਮੀਦਵਾਰ ਚੋਣ ਲੜੇ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਨੇ ਅੱਜ ਹਲਕਾ ਵਿਧਾਇਕ ਐਨ.ਕੇ.ਸ਼ਰਮਾ ਦੀ ਪ੍ਰੇਰਨਾ ਸਦਕਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਬਾਦਲ ਨੇ ਉਨ੍ਹਾ ਦੇ ਗਲ ਵਿੱਚ ਪਾਰਟੀ ਦੇ ਨਿਸਾਨ ਵਾਲਾ ਪਟਕਾ ਪਾ ਕੇ ਸਨਮਾਨਿਤ ਕੀਤਾ।
ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਵਰਗ ਲਗਾਤਾਰ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਰਿਹਾ ਹੈ ਕਿਉਂਕਿ ਕਾਂਗਰਸ ਨੇ ਆਪਣੇ ਪਿਛਲੇ ਪੋਣੇ ਪੰਜ ਸਾਲ ਦੇ ਕਾਰਜ਼ਕਾਲ ਦੌਰਾਨ ਨੌਜਵਾਨਾ ਲਈ ਕੋਈ ਕੰਮ ਨਹੀ ਕੀਤਾ, ਸਗੋਂ ਆਪਸੀ ਲੜਾਈ ਤੇ ਧੜੇਬੰਦੀ ਦੇ ਕਾਰਨ ਸੂਬੇ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਨੌਜਵਾਨਾ ਨੂੰ ਸ੍ਰੋਮਣੀ ਅਕਾਲੀ ਦਲ ਵਿੱਚ ਪੂਰਾ ਮਾਣ ਸਤਿਕਾਰ ਅਤੇ ਜਿਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਚੋਣਾ ਵਿੱਚ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਨੇ ਆਪਣੇ ਵਾਰਡ ਵਿੱਚ ਸੱਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਪਰ ਕਾਂਗਰਸ ਵਲੋਂ ਕੀਤੀ ਧੱਕੇਸਾਹੀ ਦੇ ਚਲਦੇ ਉਨ੍ਹਾ ਨਾਲ ਧੋਖਾ ਕੀਤਾ। ਸ੍ਰੀ ਭੱਟੀ ਦਾ ਪਰਿਵਾਰ ਹਲਕਾ ਡੇਰਾਬਸੀ ਵਿੱਚ ਚੰਗਾ ਅਸਰ ਰਸੂਖ ਰੱਖਦਾ ਹੈ, ਜਿਸ ਦਾ ਲਾਭ ਹੁਣ ਸ੍ਰੋਮਣੀ ਅਕਾਲੀ ਦਲ ਨੂੰ ਮਿਲੇਗਾ। ਸ੍ਰੀ ਭੱਟੀ ਨੇ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨਗੇ।
ਜਿਕਰਯੋਗ ਹੈ ਕਿ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਇਸ ਤੋਂ ਪਹਿਲਾਂ ਸਰਕਾਰੀ ਕਾਮਰਸ ਕਾਲਜ਼ ਚੰਡੀਗੜ੍ਹ ਦੇ ਸੱਭ ਤੋਂ ਵੱਧ ਵੋਟਾਂ ਲੈ ਕੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਉਹ ਵਿਦਿਆਰਥੀ ਜੱਥੇਬੰਦੀ ਦੇ ਚੈਅਰਮੇਨ ਰਹੇ ਅਤੇ ਪੰਜਾਬ-ਹਰਿਆਣਾ ਬਾਰ ਕੌਂਸਲ ਦੀ ਚੋਣਾ ਵਿੱਚ ਵੀ ਉਨ੍ਹਾ ਨੇ ਸਰਗਰਮ ਭੁਮਿਕਾ ਨਿਭਾਈ, ਵੱਖ ਵੱਖ ਅਦਾਲਤਾਂ ਵਿੱਚ ਜਾ ਕੇ ਵਕੀਲਾਂ ਨੂੰ ਲਾਮਬੰਦ ਕੀਤਾ ਅਤੇ ਇਸ ਤੋਂ ਇਲਾਵਾ ਸਮਾਜ ਸੇਵਾ ਦੇ ਕੰਮਾ ਜਿਵੇਂ ਖੂਨਦਾਨ ਕੈਂਪ, ਮੈਡੀਕਲ ਕੈਂਪ, ਦਰਖਤ ਲਾਓ, ਸਫਾਈ ਅਭਿਆਨ, ਬੇਸਹਾਰਾ ਲੋਕਾਂ ਦੀ ਮਦਦ ਕਰਨਾ ਸਮੇਤ ਅਨੇਕਾ ਕਾਰਜ਼ਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ।
ਫੋਟੋ ਕੈਪਸਨ: ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿੱਚ ਪਾਰਟੀ ਚ ਸ਼ਾਮਲ ਹੁੰਦੇ ਹੋਏ।

Related posts

ਸਰਕਾਰ ਗੱਲਬਾਤ ਕਰਨ ਨੂੰ ਤਿਆਰ, ਅੰਦੋਲਨ ਖਤਮ ਕਰਕੇ ਆਪਣੇ ਘਰ ਜਾਣ ਕਿਸਾਨ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ

Sanjhi Khabar

ਪੀਐਮ ਮੋਦੀ ਦਾ ਤੰਜ, ਕਿਹਾ- ‘ਹਰ ਥਾਂ ਖਤਮ ਹੋ ਰਹੀ ਕਾਂਗਰਸ, ਪਰ ਉਸ ਨੂੰ ਖੁਦ ਤੋਂ ਜ਼ਿਆਦਾ ਸਾਡੀ ਚਿੰਤਾ

Sanjhi Khabar

ਜੀਰਕਪੁਰ ਅੰਦਰ ਧੜਲੇ ਨਾਲ ਕੀਤੀਆਂ ਜਾ ਰਹੀਆਂ ਹਨ ਨਜਾਇਜ ਉਸਾਰੀਆਂ

Sanjhi Khabar

Leave a Comment