20.3 C
Los Angeles
April 29, 2024
Sanjhi Khabar
Chandigarh Jalandher

ਭਗੌੜੇ ਅਪਰਾਧੀਆਂ ਵਿਰੁੱਧ ਕਪੂਰਥਲਾ ਪੁਲਿਸ ਦੀ ਮੁਹਿੰਮ ਨੂੰ ਮਿਸਾਲੀ ਸਫਲਤਾ

Agency
ਕਪੂਰਥਲਾ,12 ਮਈੋ-ਕਪੂਰਥਲਾ ਪੁਲਿਸ ਵਲੋਂ ਗੰਭੀਰ ਅਪਰਾਧਾਂ ਦੇ ਮਾਮਲਿਆਂ ਵਿਚ ਨਾਮਜ਼ਦ ਭਗੌੜੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਵਿਚ ਪਿਛਲੇ ਚਾਰ ਮਹੀਨਿਆਂ ਦੌਰਾਨ ਸ਼ਾਨਦਾਰ ਸਫਲਤਾ ਮਿਲੀ ਹੈ।

ਚਾਰ ਮਹੀਨਿਆਂ ਦੌਰਾਨ 113 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਵੱਖ -ਵੱਖ ਕੇਸਾਂ ਵਿਚ ਅਪਰਾਧੀਆਂ ਦੀ 5 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਨੂੰ ਅਦਾਲਤਾਂ ਰਾਹੀ ਅਟੈਚ ਕਰਵਾਇਆ ਗਿਆ ਹੈ।

ਐਸ ਐਸ ਪੀ ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਵਲੋਂ ਨਸ਼ਾ ਤਸਕਰੀ, ਕਤਲ,ਧੋਖਾਧੜੀ, ਬਲਾਤਕਾਰ ਆਦਿ ਜਿਹੇ ਗੰਭੀਰ ਅਪਰਾਧਾਂ ਵਿਚ ਨਾਮਜ਼ਦ ਭਗੌੜਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ, ਜਿਸ ਤਹਿਤ ਐਸ ਪੀ ( ਜਾਂਚ) ਸ੍ਰੀ ਵਿਸ਼ਾਲਜੀਤ ਸਿੰਘ ਅਤੇ ਡੀ.ਐਸ.ਪੀ ਸ੍ਰੀ ਸਰਬਜੀਤ ਰਾਏ ਦੀ ਅਗਵਾਈ ਹੇਠ ਵੱਖ- ਵੱਖ ਟੀਮਾਂ ਦਾ ਗਠਨ ਕਰਕੇ ਭਗੌੜਿਆਂ ਨੂੰ ਕਾਬੂ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ।

ਉਨਾਂ ਦੱਸਿਆ ਕਿ ਜਨਵਰੀ 2021 ਤੋਂ ਅਪ੍ਰੈਲ 2021 ਤੱਕ ਜ਼ਿਲ੍ਹੇ ਵਿਚ ਕੁੱਲ 113 ਭਗੌੜਿਆਂ ਨੂੰ ਸੀ.ਆਰ.ਪੀ.ਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ।

ਉਨਾਂ ਇਹ ਵੀ ਦੱਸਿਆ ਕਿ ਇਨਾਂ ਅਪਰਾਧੀਆਂ ਦੁਆਲੇ ਕਾਨੂੰਨੀ ਸ਼ਿਕੰਜਾ ਹੋਰ ਕੱਸਣ ਲਈ 17 ਭਗੌੜਿਆਂ ਦੀ 5 ਕਰੋੜ ਰੁਪਏ ਤੋਂ ਜ਼ਿਆਦਾ ਦਾ ਚੱਲ ਅਤੇ ਅਚੱਲ ਜਾਇਦਾਦ ਵੱਖ- ਵੱਖ ਅਦਾਲਤਾਂ ਰਾਹੀਂ ਕੇਸਾਂ ਵਿਚ ਅਟੈਚ ਕਰਵਾਈ ਗਈ ਹੈ।

ਇਸ ਵਿੱਚ ਸਦਰ ਪੁਲਿਸ ਸਟੇਸ਼ਨ ਕਪੂਰਥਲਾ ਵਲੋਂ 3.61 ਕਰੋੜ,ਸਦਰ ਪੁਲਿਸ ਸਟੇਸ਼ਨ ਫਗਵਾੜਾ ਵਲੋਂ 79.31 ਲੱਖ,ਪੁਲਿਸ ਸਟੇਸ਼ਨ ਬੇਗੋਵਾਲ ਵਲੋਂ 35.30 ਲੱਖ,ਪੁਲਿਸ ਸਟੇਸ਼ਨ ਭੁਲੱਥ ਵਲੋਂ 22.41 ਲੱਖ,ਪੁਲਿਸ ਸਟੇਸ਼ਨ ਤਲਵੰਡੀ ਚੌਧਰੀਆਂ ਵਲੋਂ 2 ਲੱਖ ਅਤੇ ਪੁਲਿਸ ਸਟੇਸ਼ਨ ਫੱਤੂਢਿੰਗਾ ਵਲੋਂ 32 ਹਜ਼ਾਰ ਰੁਪਏ ਦੀ ਜਾਇਦਾਦ ਅਟੈਚ ਕਰਵਾਈ ਗਈ ਹੈ।

ਉਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਆਪਣੀ ਅਧਿਕਾਰਤ ਵੈੱਬਸਾਈਟ ਉੱਪਰ ਭਗੌੜੇ ਅਪਰਾਧੀਆਂ ਦੀ ਸੂਚੀ ਨਸ਼ਰ ਕੀਤੀ ਗਈ ਹੈ।

ਉਨਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵਲੋਂ ਆਉਂਦੇ ਦਿਨਾਂ ਦੌਰਾਨ ਭਗੌੜੇ ਅਪਰਾਧੀਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

Related posts

ਯੂਕ੍ਰੇਨ ਤੇ ਰੂਸੀ ਹਮਲੇ ਨੇ ਚਿੰਤਾ ’ਚ ਡੋਬਿਆ ਤਲਵੰਡੀ ਸਾਬੋ ਦਾ ਪ੍ਰੀਵਾਰ

Sanjhi Khabar

ਜੀਰਕਪੁਰ ਅੰਦਰ ਧੜਲੇ ਨਾਲ ਕੀਤੀਆਂ ਜਾ ਰਹੀਆਂ ਹਨ ਨਜਾਇਜ ਉਸਾਰੀਆਂ

Sanjhi Khabar

ਵਿਵਾਦਤ ਟਿੱਪਣੀ ਮਾਮਲੇ ਵਿੱਚ ਜਲੰਧਰ ਦੀ ਅਦਾਲਤ ਵੱਲੋਂ ਗੁਰਦਾਸ ਮਾਨ ਦੀ ਜ਼ਮਾਨਤ ਅਰਜ਼ੀ ਰੱਦ

Sanjhi Khabar

Leave a Comment