20.3 C
Los Angeles
April 29, 2024
Sanjhi Khabar
Bathinda Crime News

ਔਰਤ ਨੂੰ ਬਲੈਕਮੇਲ ਕਰਕੇ ਬਲਾਤਕਾਰ ਕਰਦਾ ਥਾਣੇਦਾਰ ਲੋਕਾਂ ਨੇ ਰੰਗੇ ਹੱਥੀ ਫੜ੍ਹਿਆ, ਵਾਇਰਲ ਹੋਈ ਵੀਡੀਓ

Yash Pal
ਬਠਿੰਡਾ : ਜ਼ਿਲ੍ਹੇ ਦੇ ਪਿੰਡ ਬਾਠ ਵਿਚ ਇਕ ਔਰਤ ਨਾਲ ਜਬਰ ਜਨਾਹ ਕਰ ਰਹੇ ਸੀਆਈਏ ਸਟਾਫ ਦੇ ਇਕ ਏਐਸਆਈ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਲੋਕਾਂ ਨੇ ਉਕਤ ਏਐਸਆਈ ਨੂੰ ਨਥਾਣਾ ਪੁਲਿਸ ਹਵਾਲੇ ਕਰ ਦਿੱਤਾ। ਪੀੜਤ ਔਰਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਖ਼ਿਲਾਫ ਪੁਲਿਸ ਨੇ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਸੀ। ਉਕਤ ਏਐੱਸਆਈ ਉਸ ਦੇ ਲੜਕੇ ਨੂੰ ਬਚਾਉਣ ਲਈ ਲਗਾਤਾਰ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਦੋ ਦਿਨ ਪਹਿਲਾਂ ਏਐਸਆਈ ਨੇ ਉਸ ਨੂੰ ਆਦੇਸ਼ ਹਸਪਤਾਲ ਨੇੜੇ ਬੁਲਾ ਕੇ ਉਸ ਨਾਲ ਕਾਰ ਵਿਚ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਉਹ ਉਸ ਦੇ ਘਰ ਆਉਣ ਦੀ ਜ਼ਿੱਦ ਕਰਨ ਲੱਗਾ।

ਪੀੜਤ ਨੇ ਆਪਣੇ ਨਾਲ ਬੀਤੀ ਹੱਡਬੀਤੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਦੱਸੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਉਕਤ ਏਐਸਆਈ ਨੂੰ ਰੰਗੇ ਹੱਥੀਂ ਫੜਿਆ ਜਾਵੇ, ਕਿਉਂਕਿ ਜੇਕਰ ਉਹ ਪੁਲਿਸ ਨੂੰ ਸ਼ਿਕਾਇਤ ਦੇਣਗੇ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਣੀ। ਆਖ਼ਰ ਕਾਹਲਾ ਪਏ ਏਐਸਆਈ ਨੇ ਮੰਗਲਵਾਰ ਨੂੰ ਉਕਤ ਔਰਤ ਨੂੰ ਫੋਨ ਕਰਕੇ ਰਾਤ ਸਮੇਂ ਘਰ ਆਉਣ ਦੀ ਗੱਲ ਕਹੀ। ਮੰਗਲਵਾਰ ਰਾਤ ਕਰੀਬ ਸਾਢੇ ਦੱਸ ਵਜੇ ਉਕਤ ਏਐੱਸਆਈ ਔਰਤ ਦੇ ਘਰ ਪੁੱਜ ਗਿਆ ਅਤੇ ਉਸ ਨਾਲ ਜਬਰ ਜਨਾਹ ਕਰਨ ਲੱਗਾ।
ਪਹਿਲਾਂ ਤੋਂ ਹੀ ਟ੍ਰੈਪ ਲਾਈ ਬੈਠੇ ਔਰਤ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਏਐਸਆਈ ਨੂੰ ਜਬਰ ਜਨਾਹ ਕਰਦਿਆਂ ਮੌਕੇ ‘ਤੇ ਹੀ ਫੜ ਲਿਆ। ਪਿੰਡ ਵਾਸੀਆਂ ਅਤੇ ਉਕਤ ਪੀੜਤ ਔਰਤ ਨੇ ਇਸਦੀ ਸੂਚਨਾ ਨਥਾਣਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਏ ਐੱਸ ਆਈ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਨੇ ਏ ਐੱਸ ਆਈ ਕੁਲਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਅਜੇ ਤੱਕ ਪੁਲਿਸ ਨੇ ਏਐਸਆਈ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ, ਦੂਜੇ ਪਾਸੇ ਪੀੜਤ ਔਰਤ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖ਼ਲ ਹੋ ਗਈ ਹੈ।

Related posts

ਪਾਕਿਸਤਾਨ ਦੀ ਵੱਡੀ ਸਾਜਿਸ਼ ਦਾ ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਖੁਲਾਸਾ

Sanjhi Khabar

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕੋਰੋਨਾ ਹੋਇਆ ….

Sanjhi Khabar

ਬੇਰਹਿਮ ਹੋਈ ਮੋਦੀ ਸਰਕਾਰ ਅੱਖਾਂ ਮੂਹਰੇ ਦਮ ਤੋੜ ਰਹੇ ਅੰਨਦਾਤਾ ਨੂੰ ਦੇਖਣਾ ਨਹੀਂ ਚਾਹੁੰਦੀ- ਭਗਵੰਤ ਮਾਨ

Sanjhi Khabar

Leave a Comment