14.8 C
Los Angeles
May 16, 2024
Sanjhi Khabar
New Delhi Politics ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਦੇਸ਼ ਨੂੰ ਫੂਡ ਪ੍ਰੋਸੈਸਿੰਗ ਕ੍ਰਾਂਤੀ ਦੀ ਲੋੜ : ਪ੍ਰਧਾਨ ਮੰਤਰੀ

Agency

ਨਵੀਂ ਦਿੱਲੀ, 01 ਮਾਰਚ । ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ  ਖੇਤੀ ਉਤਪਾਦਨ ਦੇ ਹੋ ਰਹੇ ਵਾਧੇ ਦਰਮਿਆਨ 21ਵੀਂ ਸਦੀ ਵਿੱਚ ਭਾਰਤ ਵਿੱਚ ਪੋਸਟ ਹਾਰਵੈਸਟ (ਫਸਲ ਵਾਢੀ ਤੋਂ ਬਾਅਦ) ਇਨਕਲਾਬ ਜਾਂ ਫੂਡ ਪ੍ਰੋਸੈਸਿੰਗ ਇਨਕਲਾਬ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਨੂੰ ਇਸ਼ਾਰਿਆਂ ਵਿੱਚ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਹ ਦੇਸ਼ ਲਈ ਬਹੁਤ ਚੰਗਾ ਹੁੰਦਾ ਜੇਕਰ ਇਹ ਦੋ ਜਾਂ ਤਿੰਨ ਦਹਾਕੇ ਪਹਿਲਾਂ ਕੀਤਾ ਗਿਆ ਹੁੰਦਾ।

ਮੋਦੀ ਨੇ ਸੋਮਵਾਰ ਨੂੰ ਖੇਤੀਬਾੜੀ ਸੈਕਟਰ ਵਿੱਚ ਬਜਟ ਲਾਗੂ ਕਰਨ ਸਬੰਧੀ ਆਯੋਜਿਤ ਇੱਕ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪ੍ਰੋਸੈਸ ਕੀਤੇ ਜਾਣ ਵਾਲੇ ਖਾਣਿਆਂ ਦੇ ਵਿਸ਼ਵ ਬਾਜ਼ਾਰ ਵਿੱਚ ਦੇਸ਼ ਦੇ ਖੇਤੀਬਾੜੀ ਸੈਕਟਰ ਦਾ ਵਿਸਥਾਰ ਕਰਨਾ ਲਾਜ਼ਮੀ ਹੈ। ਇਸ ਦੇ ਲਈ ਪਿੰਡ ਦੇ ਨਜ਼ਦੀਕ ਖੇਤੀ ਉਦਯੋਗ ਸਮੂਹਾਂ ਦੀ ਗਿਣਤੀ ਵਧਾਉਣੀ ਹੋਵੇਗੀ ਤਾਂ ਜੋ ਪਿੰਡ ਦੇ ਲੋਕਾਂ ਨੂੰ ਪਿੰਡ ਵਿਚ ਹੀ ਖੇਤੀ ਨਾਲ ਸਬੰਧਤ ਰੁਜ਼ਗਾਰ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਖੇਤੀਬਾੜੀ ਦੇ ਹਰ ਖੇਤਰ ਵਿਚ ਖਾਣੇ, ਫਲਾਂ, ਸਬਜ਼ੀਆਂ ਅਤੇ ਮੱਛੀ ਪਾਲਣ ਦੇ ਹਰ ਖੇਤਰ ਵਿਚ ਪ੍ਰੋਸੈਸਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਇਸ ਦੇ ਲਈ, ਇਹ ਜ਼ਰੂਰੀ ਹੈ ਕਿ ਕਿਸਾਨ ਆਪਣੇ ਪਿੰਡਾਂ ਦੇ ਨੇੜੇ ਆਧੁਨਿਕ ਭੰਡਾਰ ਸਹੂਲਤਾਂ ਪ੍ਰਾਪਤ ਕਰਨ। ਫਾਰਮ ਤੋਂ ਪ੍ਰੋਸੈਸਿੰਗ ਪਲਾਂਟ ਤੱਕ ਪਹੁੰਚਣ ਲਈ ਪ੍ਰਬੰਧਾਂ ਨੂੰ ਵੀ ਸਹੀ ਕਰਨਾ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਉਦਯੋਗ ਦੀ ਸਹਾਇਤਾ ਲਈ ਕੇਂਦਰ ਸਰਕਾਰ 11,000 ਕਰੋੜ ਰੁਪਏ ਦੀਆਂ ਯੋਜਨਾਵਾਂ ਅਤੇ  ਪੀ.ਐਲ.ਆਈ ਸਕੀਮ ਲੈ ਕੇ ਆਈ। ਨਾਲ ਹੀ, ਖਾਣ ਅਤੇ ਬਣਾਉਣ ਲਈ ਤਿਆਰ ਚੀਜ਼ਾਂ ਦਾ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਗਰੀਨ ਸਕੀਮ ਤਹਿਤ ਕਿਸਾਨ ਰੇਲ ਲਈ ਸਾਰੇ ਫਲਾਂ ਅਤੇ ਸਬਜ਼ੀਆਂ ਦੀ ਢੋਆ ਢੁਆਈ ‘ਤੇ 50 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨ ਰੇਲ ਦੇਸ਼ ਦੇ ਕੋਲਡ ਸਟੋਰੇਜ ਨੈਟਵਰਕ ਲਈ ਵੀ ਇੱਕ ਮਜ਼ਬੂਤ ​​ਮਾਧਿਅਮ ਬਣ ਗਈ ਹੈ।

ਮੋਦੀ ਨੇ ਕਿਹਾ ਕਿ ਖੇਤੀ ਨਾਲ ਜੁੜੇ ਇਕ ਹੋਰ ਮਹੱਤਵਪੂਰਨ ਪਹਿਲੂ ਮਿੱਟੀ ਦੀ ਪਰਖ ਹੈ। ਪਿਛਲੇ ਸਾਲਾਂ ਵਿੱਚ, ਕੇਂਦਰ ਸਰਕਾਰ ਦੁਆਰਾ ਲੱਖਾਂ ਕਿਸਾਨਾਂ ਨੂੰ ਸਾਇਲ ਹੈਲਥ ਕਾਰਡ ਦਿੱਤੇ ਗਏ ਹਨ। ਹੁਣ ਸਾਨੂੰ ਦੇਸ਼ ਵਿਚ ਸਾਇਲ ਹੈਲਥ ਕਾਰਡ ਟੈਸਟਿੰਗ ਦੀ ਸਹੂਲਤ ਵਧਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਚ ਖੋਜ ਅਤੇ ਵਿਕਾਸ ਵਿਚ ਸਭ ਤੋਂ ਵੱਧ ਯੋਗਦਾਨ ਜਨਤਕ ਖੇਤਰ ਦਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਵਿਚ ਨਿੱਜੀ ਖੇਤਰ ਦੀ ਭਾਗੀਦਾਰੀ ਵਧਾਈ ਜਾਵੇ। ਸਾਨੂੰ ਹੁਣ ਕਿਸਾਨਾਂ ਨੂੰ ਅਜਿਹੇ ਵਿਕਲਪ ਦੇਣੇ ਹੋਣਗੇ ਜਿਸ ਵਿੱਚ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੀ ਬਿਜਾਈ ਤੱਕ ਸੀਮਤ ਨਾ ਰਹਿਣਾ ਪਵੇ।

Related posts

ਪੰਜਾਬ ਕਰੋਨਾ ਦੀ ਤੀਜੀ ਲਹਿਰ ਜਾਂ ਓਮਰੀਕ੍ਰੋਨ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ: ਮੁੱਖ ਮੰਤਰੀ ਚੰਨੀ

Sanjhi Khabar

ਪੰਜਾਬ ਵੱਲੋ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੋਕ ਲੁਭਾਵਨ ਬਜ਼ਟ ਪੇਸ਼

Sanjhi Khabar

ਪੈਟਰੋਲ ਪੰਪਾਂ ਤੋਂ PM ਮੋਦੀ ਦੀ ਫੋਟੋ ਹਟਾਉਣ ਦੀ ਉਠੀ ਮੰਗ, ਜਾਖੜ ਨੇ ਚੁੱਕੇ ਕੇਂਦਰ ਦੀਆਂ ਨੀਤੀਆਂ ਉਤੇ ਸਵਾਲ.

Sanjhi Khabar

Leave a Comment