15.3 C
Los Angeles
May 3, 2024
Sanjhi Khabar
New Delhi Politics

ਪ੍ਰਧਾਨ ਮੰਤਰੀ ਦੇ ਟੀਕਾ ਲਗਵਾਉਣ ਨੂੰ ਕਾਂਗਰਸ ਨੇ ਕਰਾਰ ਦਿੱਤਾ ਚੋਣ ਰਾਜਨੀਤੀ

Agency

ਦਿੱਲੀ, 01 ਮਾਰਚ । ਦੇਸ਼ ਵਿਚ ਕੋਰੋਨਾ ਟੀਕਾਕਰਨ ਦਾ ਦੂਜਾ ਦੌਰ ਅੱਜ (ਸੋਮਵਾਰ) ਤੋਂ ਸ਼ੁਰੂ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੀਕੇ ਦੀ ਪਹਿਲੀ ਖੁਰਾਕ ਲਗਵਾਈ ਹੈ। ਕੋਰੋਨਾ ਟੀਕੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾ ਬੋਲ ਰਹੀ ਕਾਂਗਰਸ ਪਾਰਟੀ ਨੇ ਹੁਣ ਪ੍ਰਧਾਨ ਮੰਤਰੀ ਮੋਦੀ ਨੂੰ ਟੀਕਾ ਲਗਵਾਉਣ’ ਤੇ ਵੀ ਸਵਾਲ ਖੜੇ ਕੀਤੇ ਹਨ।

ਲੋਕ ਸਭਾ ਵਿੱਚ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਪ੍ਰਧਾਨ ਮੰਤਰੀ ਵੱਲੋਂ ਟੀਕਾਕਰਣ ਦੇ ਦੂਜੇ ਪੜਾਅ ਵਿੱਚ ਟੀਕਾ ਲਾਉਣ ਨੂੰ ਚੋਣ ਰਾਜਨੀਤੀ ਕਰਾਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾਂ ਟੀਕਾ ਕਿਉਂ ਨਹੀਂ ਲਗਾਇਆ ਗਿਆ? ਹੁਣ, ਜਦੋਂ ਵਿਗਿਆਨੀਆਂ ਨੇ ਕਿਹਾ ਹੈ ਕਿ ਇਹ ਟੀਕਾ ਸੁਰੱਖਿਅਤ ਹੈ, ਤਦ ਉਨ੍ਹਾਂ ਨੇ ਇਹ ਟੀਕਾ ਲਗਵਾਇਆ ਹੈ।

ਅਧੀਰ ਰੰਜਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦਾ ਟੀਕਾਕਰਣ ਵੀ ਉਨ੍ਹਾਂ ਦੀ ਚੋਣ ਰਣਨੀਤੀ ਦਾ ਹਿੱਸਾ ਹੈ। ਜੇ ਉਹ ਟੀਕਾ ਲਗਵਾਉਣ ਜਾਂਦੇ ਹਨ, ਤਾਂ ਅਸਮ ਦਾ ਪਰਨਾ ਗਲੇ ‘ਚ ਪਾ ਦਿੱਤਾ ਜਾਂਦਾ ਹੈ। ਫਿਰ ਟੀਕਾ ਲਗਾਉਣ ਵਾਲੀਆਂ ਨਰਸਾਂ ਕੇਰਲਾ ਅਤੇ ਪੁਡੂਚੇਰੀ ਦੀਆਂ ਹਨ ਅਤੇ ਉਨ੍ਹਾਂ ਦਾ ਵਿਆਪਕ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ।

ਉਨ੍ਹਾਂ ਨੇ ਕਿਹਾ ਕਿ  ਹੁਣ ਜਦੋਂ ਤਿੰਨ ਰਾਜਾਂ ਨੂੰ ਕਵਰ ਕਰ ਹੀ ਲਿਆ ਸੀ ਤਾਂ ਬੰਗਾਲ ਦੀ ਗੀਤਾਂਜਲੀ ਵੀ ਹੱਥ ਵਿੱਚ ਲੈ ਲੈਂਦੇ ਤਾਂ ਸਾਰੇ ਚਾਰੇ ਰਾਜ ਪੂਰੇ ਹੋ ਜਾਂਦੇ।

Related posts

ਕਾਂਗਰਸੀ ਐਮ ਪੀ ਪੰਜਾਬ ਦੀ ਕਾਂਗਰਸ ਸਰਕਾਰ ਨੁੰ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਘਟਾਉਣ ਲਈ ਰਾਜ਼ੀ ਕਰਨ : ਹਰਸਿਮਰਤ ਕੌਰ ਬਾਦਲ

Sanjhi Khabar

‘ਦੁਬਈ ਸਮਝੌਤੇ’ ਅਧੀਨ ਚੱਲ ਰਹੇ ਹਨ ਕੈਪਟਨ ਅਮਰਿੰਦਰ ਸਿੰਘ : ਭਗਵੰਤ ਮਾਨ

Sanjhi Khabar

ਕੇਂਦਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ, DA 17 ਫੀਸਦੀ ਤੋਂ ਵਧਾ ਕੇ 28 ਫੀਸਦੀ ਕੀਤਾ

Sanjhi Khabar

Leave a Comment