13.8 C
Los Angeles
April 19, 2024
Sanjhi Khabar
Chandigarh Politics ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਪੰਜਾਬ ਵੱਲੋ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੋਕ ਲੁਭਾਵਨ ਬਜ਼ਟ ਪੇਸ਼

ਚੰਡੀਗੜ੍ਹ, 8 ਮਾਰਚ ( ਹਿ ਸ ):
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵੱਲੋਂ ਇਸ ਸਾਲ 2021-22 ਦਾ ਬਜਟ ਪੇਸ਼ ਕੀਤਾ ਗਿਆ। ਜਿਸ ਵਿਚ ਕੁਝ ਮੁੱਖ ਮੰਗਾ ਦਾ ਖਾਸ ਤੋਰ ਤੇ ਜਿਕਰ ਕੀਤਾ ਗਿਆ ਹੈ। ਜਿਸ ਵਿਚ ਉਹਨਾਂ ਨੇ
• ਤਨਖਾਹ ਕਮਿਸ਼ਨ ਦੀਆ ਸਿਫਾਰਸ 1 ਜੁਲਾਈ 2020 ਤੋ ਲਾਗੂ ਕਰਨ ਦਾ ਐਲਾਨ
• ਮਨਪ੍ਰੀਤ ਸਿੰਘ ਬਾਦਲ ਵੱਲੋਂ ਅਸ਼ੀਰਵਾਦ ਸਕੀਮ 51,000 ਰੁਪਏ ਕਰਨ ਦਾ ਐਲਾਨ
• ਬੱਸਾਂ ਵਿਚ ਮਹਿਲ੍ਹਾਂ ਦਾ ਕਰਾਇਆ ਮਾਫ
• ਪੈਨਸਨ 750 ਤੋਂ ਵੱਧਾਂ ਕੇ 1500 ਰੁਪਏ
• ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੀ ਪੁਰਸਕਾਰ ਰਾਸ਼ੀ 5 ਲੱਖ ਤੋਂ ਵੱਧਾਂ ਕੇ 10 ਲੱਖ ਰੁਪਏ ਕਰਨ ਦਾ ਐਲਾਨ
• ਤਨਖਾਹ ਕਮਿਸ਼ਨ ਲਈ 9,000 ਕਰੋੜ ਬਜਟ ਵਿਚ ਰੱਖਿਆ
• ਦੁਕਾਨਦਾਰ ਹੁਣ ਪੂਰਾ ਹਫਤਾ 24 ਘੰਟੇ ਦੁਕਾਨ ਖੋਲ ਸਕਣਗੇ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਪੇਸ਼ ਸਾਲ  2021 -22 ਲਈ ਕੁੱਲ ਬਜਟ 1,68,015 ਕਰੋੜ ਰੁਪਏ ਹੈ ਪ੍ਰੰਤੂ ਚਾਲੂ ਸਾਲ ਲਈ ਉਪਾਅ ਅਤੇ ਸਾਧਨ ਲੈਣ-ਦੇਣ ਲਈ 30,000 ਕਰੋੜ ਰੁਪਏ ਦਾ ਬਜਟੀ ਉਪਬੰਧ ਮੁਹੱਈਆ ਕਰਨ ਤੋਂ ਬਾਅਦ ਵਾਸਤਵਿਕ ਬਜਟ ਅਕਾਰ 1,38,015 ਕਰੋੜ ਰੁਪਏ ਹੈ। ਕੁੱਲ ਪ੍ਰਾਪਤੀਆਂ 1,62,599 ਕਰੋੜ ਰੁਪਏ ਹੋ ਜਾਣ ਦੀ ਸੰਭਾਵਨਾ ਹੈ। ਕੁੱਲ ਖਰਚ 1,40,000 ਕਰੋੜ ਬਜਟ ਅਨੁਮਾਨ 1,68,015 ਕੋਰੜ ਰੁਪਏ ਹੈ। ਉਹਨਾਂ ਨੇ ਬਜਟ ਦੇ ਭਾਸਣ ਵਿਚ ਦੱਸਿਆ ਕਿ ਫਸਲ ਕਰਜਾ ਮੁਆਫੀ ਸਕੀਮ 4,624 ਕਰੋੜ ਰੁਪਏ ਦਾ ਕਰਜਾ ਮੁਆਫ ਕੀਤਾ ਗਿਆ। ਸਾਲ 2021-22 ਦੋਰਾਨ ਅਗਲੇ ਪੜਾਅ ਵਿਚ 1.13 ਲੱਖ ਕਿਸਾਨਾਂ ਦੇ 1,186 ਰੁਪਏ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਦੇ 526 ਕਰੋੜ ਰੁਪਏ ਦੇ ਕਰਜੇ ਦਿੱਤੇ ਜਾਣਗੇ। ਸਾਲ 2021-22 ਦੋਰਾਨ 3,780 ਕਰੋੜ ਰੁਪਏ ਦੀ ਲਾਗਤ ਨਾਲ ਇਕ ਨਵਾਂ ਅੰਬਰੇਲਾ ਪ੍ਰੋਗਰਾਮ, ਅਗਲੇ ਤਿੰਨ ਸਾਲਾਂ ਦੌਰਾਨ ਲਾਗੂ ਕੀਤਾ ਜਾਵੇਗਾ। ਸਾਲ 2021-22 ਲਈ 1,104 ਕਰੋੜ ਰੁਪਏ ਰੱਖੇ ਗਏ ਹਨ। ਸਾਲ 2021-22 ਵਿਚ ਖੇਤੀਬਾੜੀ ਅਤੇ ਇਸ ਨਾਲ ਜੁੜੀਆ ਸੇਵਾਵਾਂ ਦੇ ਵਧੇਰੇ ਸੰਮਿਲਿਤ ਅਤੇ ਏਕੀਕ੍ਰਿਤ ਵਿਕਾਸ ਨੂੰ ਯਕੀਨੀ ਬਣਾਉਣ ਲਈ 200 ਕਰੋੜ ਰੁਪਏ ਦਾ ਉਪਬੰਧ। ਪਾਣੀ ਬਚਾਓ ਪੈਸੇ ਕਮਾਉ ਯੋਜਨਾ ਦੇ ਬੈਨਰ ਹੇਠ 6 ਫੀਡਰਾਂ ਤੇ ਬਿਜਲੀ ਦਾ ਡਾਇਰੈਕਟ ਬੇਨੇਫਿਟ ਸਿੱਧਾ ਲਾਭ ਤਬਦੀਲ ਸੁਰੂ ਕੀਤਾ ਗਿਆ। ਸਾਲ 2021-22 ਲਈ 10 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਰਾਮਪੁਰਾ ਫੂਲ ਵਿਖੇ ਵੈਟਨਰੀ ਕਾਲਜ ਦੀ ਸਥਾਪਨਾ ਕੀਤੀ ਗਈ ਅਤੇ ਸਟੇਟ ਐਕਸਟੈਸ਼ਨ ਪ੍ਰੋਗਰਾਮ, ਜੈਵਿਕ ਖੇਤੀ, ਈ-ਗਵਰਨੈਂਸ ਅਤੇ ਹੋਰ ਕੇਂਦਰ ਦੁਆਰ ਸਪਾਸਰ ਕੀਤੇ ਪ੍ਰੋਗਰਾਮਾਂ ਲਈ 120 ਕਰੋੜ ਰੁਪਏ ਰਾਖਵੇ ਕੀਤੇ ਗਏ। ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਅਬੋਹਰ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ ਫਲਾਂ ਅਤੇ ਸਬਜ਼ੀਆਂ ਲਈ ਏਕੀਕ੍ਰਿਤ ਸਹੂਲਤ ਸਥਾਪਤ ਕੀਤੀ ਜਾ ਰਹੀ ਹੈ। 26.70 ਕਰੋੜ ਰੁਪਏ ਦੀ ਲਾਗਤ ਨਾਲ ਨਵੇ ਜਣੇਥਾ ਅਤੇ ਬਾਲ ਸਿਹਤ ਵਿੰਗ ਮੁਕੰਮਲ ਕੀਤੇ ਗਏ ਹਨ। ਕਪੂਰਥਲਾ, ਮੁਹਾਲੀ, ਨਵਾਂ ਸ਼ਹਿਰ ਅਤੇ ਮਾਨਸਾ ਵਿਖੇ ਐਚਆਈਵੀ ਮਰੀਜਾ ਨੂੰ ਇਲਾਜ/ਦਵਾਈਆਂ ਮੁਹੱਈਆ ਕਰਾਉਣ ਅਤੇ ਅਜਿਹੇ ਮਰੀਜਾਂ ਦੀ ਯਾਤਰਾ ਤੋਂ ਬਚਣ ਲਈ 4 ਨਵੇਂ ਐਟੀ-ਰੈਟਰੋਵਾਇਰਲ ਥੈਰੇਪੀ ਸੈਂਟਰ ਸਥਾਪਤ ਕੀਤੇ ਗਏ ਹਨ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਜੱਚਾ ਅਤੇ ਬੱਚਾ ਸਾਭ-ਸੰਭਾਲ ਲਈ ਨਵਾਂ ਹਸਪਤਾਲ ਸਥਾਪਤ ਕੀਤਾ ਗਿਆ ਹੈ। ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਬੁਨਿਆਦੀ ਢਾਚੇ ਦੇ ਨਵੀਨੀਕਰਨ ਲਈ 92 ਕਰੋੜ ਰੁਪਏ ਰੱਖੇ ਗਐ ਹਨ। ਗੁਰਦਾਰਸਪੁਰ ਅਤੇ ਮਾਲੇਰਕੋਟਲਾ ਵਿਖੇ ਨਵੇਂ ਮੈਡੀਕਲ ਕਾਲਜ ਬਣਾਏ ਜਾਣਗੇ। 650 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਕਪੂਰਥਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਅਤੇ ਹੁਸਿਆਰਪੁਰ ਵਿਖੇ ਸਹੀਦ ਊਧਮ ਸਿੰਘ ਸਟੇਟ ਇੰਸਟੀਚਿਊਂਟ ਆਫ ਮੈਡੀਕਲ ਸਾਇਸੰਜ ਵਿਖੇ ਇੱਕ ਨਵਾਂ ਮੈਡੀਕਲ ਕਾਲਜ ਅਤੇ ਹਸਪਤਾਲ ਅਤੇ ਇਸ ਲਈ 2021-22 ਦੇ ਬਜਟ ਵਿਚ 80 ਕਰੋੜ ਰੁਪਏ ਦਾ ਅਰੰਭਕ ਰਾਖਵਾਂਕਰਨ ਕੀਤਾ ਗਿਆ ਹੈ। ਸਾਲ 2021-22 ਦੋਰਾਨ ਹੁਸਿਆਰਪੁਰ ਵਿਖੇ ਤ੍ਰੈ-ਪੱਖੀ ਕੈਂਸਰ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ। ਆਈਸੀਐਮਆਰ/ ਭਾਰਤ ਸਰਕਾਰ ਦੇ ਸਹਿਯੋਗ ਨਾਲ ਮੋਹਾਲੀ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਦਾ ਖੇਤਰੀ ਕੇਂਦਰ ਸਥਾਪਤ ਕਰਨਾ ਹੈ। ਸਾਲ 2021-22 ਲਈ ਸਕੂਲ ਸਿਖਿਆ ਲਈ 11,861 ਕਰੋੜ ਰੁਪਏ ਰਾਖਵੇ ਰੱਖੇ ਗਏ ਹਨ। ਪਹਿਲੀ ਕਲਾਸ ਤੋਂ ਪੰਜਵੀ ਜਮਾਤ ਤਕ ਪ੍ਰਾਇਮਰੀ ਜਮਾਤਾਂ ਵਿਚ ਪੜ੍ਹ ਰਹੇ ਵਿਦਿਆਰਥੀਆ ਅਤੇ 75,655 ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਲਈ ਫਰਨੀਚਰ ਵੀ ਮੁੱਹਈਆ ਕਰਵਾਇਆ ਗਿਆ ਹੈ। ਕੋਵਿਡ-19 ਲਾੱਕ ਡਾਊਨ ਦੌਰਾਨ ਰਾਜ ਨੇ ਮਾਪਿਆ ਨੂੰ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਨ ਲਈ ਪ੍ਰੇਰਿਤ ਕਰਨ ਲਈ ਇਕ ਵਿਸ਼ੇਸ਼ ਦਾਖਲਾ ਮੁਹਿੰਮ ਈਚ ਵਨ ਬ੍ਰਿੰਗ ਵਨ ਚਲਾਈ ਗਈ। ਰਾਜ ਵਲੋਂ ਸਰਕਾਰੀ ਸਕੂਲਾਂ ਵਿਚ 6 ਵੀਂ ਤੋਂ 12ਵੀ ਜਮਾਤ ਦੀ ਪੜ੍ਹਾਈ ਕਰ ਰਹੀਆਂ ਸਾਰੀਆਂ ਵਿਦਿਆਰਥਣਾਂ ਨੂੰ ਸੈਨੇਟਰੀ ਪੈਡ ਪ੍ਰਦਾਨ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਵਿਚ ਅਧਿਆਪਕ ਵਿਦਿਆਰਥੀਆਂ ਦਾ ਅਨੁਪਾਤ 1:21 ਹੈ, ਜੋ ਬੱਚਿਆਂ ਦੇ ਮੁਫਤ ਅਤੇ ਲਾਜਮੀ ਸਿਖਿਆ ਅਧਿਕਾਰ ਐਕਟ 2009 ਦੇ ਨਿਯਮਾਂ ਦੇ ਅੰਦਰ ਹੈ। 14,957 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕਡਰੀ ਸਕੂਲਾਂ ਵਿਚ 3,71,802 ਵਿਦਿਆਰਥੀਆਂ ਨੂੰ ਪੜ੍ਹਨ ਲਈ ਵਿਕਲਪ ਵਜੋਂ ਅੰਗਰੇਜ਼ੀ ਨੂੰ ਮਾਧਿਅਮ ਦੇ ਤੌਰ ਤੇ ਸੁਰੂ ਕੀਤਾ। ਮਿਡ ਡੇਅ ਮੀਲ ਲਈ 350 ਕਰੋੜ ਰੁਪਏ ਦੇ ਰਾਖਵੇਂਕਰਨ ਦਾ ਪ੍ਰਸਤਾਵ ਹੈ। ਡਿਜੀਟਲ ਸਿੱਖਿਆ ਅਤੇ ਸਮਾਰਟ ਫੋਨ ਦੋਵਾਂ ਲਈ 100 ਕਰੋੜ ਰੁਪਏ ਦੀ ਰਾਸ਼ੀ ਰਾਖਵੀ ਰੱਖੀ ਗਈ ਹੈ। ਸਮਾਰਟ ਫੋਨ ਲਈ 100 ਕਰੋੜ ਰੱਖੇ ਗਏ ਹਨ। ਡਾ. ਬੀ.ਆਰ. ਅੰਬੇਦਕਰ ਇੰਸਟੀਚਿਉਟ ਆਫ ਮੈਨੇਜਮੈਂਟ ਨੂੰ ਮੈਨੇਜਮੈਂਟ ਸਿਖਿਆ ਦੇ ਖੇਤਰ ਵਿਚ ਅੰਤਰਰਾਸਟਰੀ ਪੱਧਰ ਦੀ ਗੁਣਵੱਤਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਆਈਕੇਜੀਪੀਟੀਯੂ, ਕਪੂਰਥਲਾ ਵਿਖੇ ਸਥਾਪਤ ਕਰਨ ਦੀ ਤਜਵੀਜ ਹੈ। ਨਾਲ ਹੀ ਡਾ.ਬੀ.ਆਰ. ਅੰਬੇਦਕਰ ਅਜਾਇਬ ਘਰ ਨੂੰ ਆਈਕੇ ਜੀਪੀਟੀਯੂ ਕਪੂਰਥਲਾ ਵਿਖੇ ਸਥਾਪਤ ਕਰਨ ਦੀ ਤਜਵੀਜ ਹੈ, ਜਿਸ ਵਿਚ ਡਾ ਬੀ.ਆਰ ਅੰਬੇਦਕਰ ਦੀ ਜੀਵਨੀ ਅਤੇ ਪ੍ਰਾਪਤੀਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸਮਾਜਿਕ ਸੁਰੱਖਿਆ ਪੈਨਸ਼ਨ 2019-20 ਵਿਚ 2,089 ਕਰੋੜ ਰੁਪਏ ਅਤੇ 2020-21 ਵਿਚ 2,277 ਕਰੋੜ ਰੁਪਏ ਹੈ। 12 ਲੱਖ ਬੱਚਿਆਂ ਅਤੇ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੂਰਕ ਪੋਸ਼ਣ ਪ੍ਰਦਾਨ ਕਰਨਾ ਹੈ। ਰਾਜ ਦੇ ਵੱਖ ਵੱਖ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਮੌਜੂਦਾ ਸਕੀਮਾਂ ਨੂੰ ਕਵਰ ਕਰਨ ਲਈ ਨਵੀਂ ਸਕੀਮਾ ਮਾਤਾ ਤ੍ਰਿਪਤ ਮਹਿਲਾਂ ਯੋਜਨਾ ਦੀ ਸੁਰੂਆਤ ਕਰਨ ਲਈ 5 ਕਰੋੜ ਰੁਪਏ ਦੀ ਵੰਡ ਕੀਤੀ ਗਈ। ਬਿਰਧ ਆਸ਼ਰਮਾਂ ਦੀ ਸਥਾਪਨਾ ਲਈ 24 ਕਰੋੜ ਰੁਪਏ ਦੀ ਵੰਡ ਕੀਤੀ ਗਈ। ਸਰਕਾਰੀ ਅਤੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਪੰਜਾਬ ਸਿਵਲ ਸੇਵਾਵਾਂ (ਔਰਤਾਂ ਲਈ ਅਸਾਮੀਆਂ ਵਿਚ ਰਾਖਵਾਂਕਰਨ) ਨਿਯਮਾਂ ਦੀਆਂ ਸਾਰੀਆਂ ਸ੍ਰੇਣੀਆਂ ਦੀਆ ਨਿਯੁਕਤੀਆਂ ਵਿਚ ਔਰਤਾਂ ਲਈ 33% ਰਾਖਵਾਂਕਰਨ ਲਾਗੂ ਕੀਤਾ। ਅਪਾਹਜਤਾਵਾਂ ਵਾਲੇ ਵਿਅਕਤੀਆਂ ਦੀ ਭਲਾਈ ਹਾਜਰੀ ਸਕਾਲਰਸਿਪ ਸਕੀਮ 4,000 ਅਪਾਹਜ ਵਿਦਿਆਰਥੀਆਂ ਨੂੰ ਸਕਾਲਰਸਿਪ ਦੇ ਰੂਪ ਵਿਚ ਵਿੱਤੀ ਸਹਾਇਤਾਂ ਪ੍ਰਦਾਨ ਕੀਤੀ ਜਾਏਗੀ। ਆਉਟਲੈਟਾਂ ਲਈ ਲੋੜੀਦੀ ਪ੍ਰਵਾਨਗੀ ਜਾਰੀ ਕਰਨ ਲਈ ਸਿੰਗਲ ਵਿੰਡੋ ਸਿਸਟਮ ਸਥਾਪਤ ਕਰਨਾ ਅਤੇ ਮਹਿਲਾ ਲਾਭਪਾਤਰੀਆਂ ਨੂੰ 12,23,768 ਮੁਫਤ ਐਲ.ਪੀ.ਜੀ. ਕੁਨੈਕਸਨ ਦਿੱਤੇ ਹਨ। ਸਾਲ 2021-22 ਵਿਚ ਮੌਜੂਦਾ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਲਈ 25 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜਿਸ ਵਿਚ ਲੁਧਿਆਣਾ, ਰਾਜਪੁਰਾ, ਧੂਰੀ, ਅਮਰਗੜ੍ਹ, ਨਵਾਂ ਸਹਿਰ, ਖਡੂਰ ਸਾਹਿਬ ਅਤੇ ਪਠਾਨਕੋਟ ਵਿਖੇ ਬਲਾਕ ਪੱਧਰੀ ਮਲਟੀਪਰਪਜ ਸਪੋਰਟਸ ਸਟੇਡੀਅਮ ਸ਼ਾਮਲ ਹਨ। ਹੁਸਿਆਰਪੁਰ ਵਿਖੇ ਨਵੀ ਕੁਸ਼ਤੀ ਅਕੈਡਮੀ, ਫਿਰੋਜਪੁਰ ਵਿਖੇ ਰੋਇੰਗ ਅਕੈਡਮੀ ਵੀ 2021-22 ਵਿਚ ਸੁਰੂ ਕੀਤੀ ਜਾਵੇਗੀ। ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਲਈ 15 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਰੁਜਗਾਰ ਉਤਪਤੀ ਅਤੇ ਸਿਖਲਾਈ 2021-22 ਦੌਰਾਨ 428 ਕਰੋੜ ਰੁਪਏ ਦਾ ਬਜਟ ਅਲਾਟਮੈਂਟ ਕੀਤਾ ਗਿਆ ਹੈ। ਦੂਜੇ ਪੜ੍ਹਾਅ ਤਹਿਤ ਕੁੱਲ 48,910 ਕਾਰਜ ਕਰਨ ਦਾ ਪ੍ਰਸਤਾਵ ਅਤੇ ਬਜਟ ਸਾਲ 2021-22 ਵਿਚ 1,175 ਕਰੋੜ ਰੁਪਏ ਦਾ ਰਾਖਵਾਂਕਰਨ ਹੈ। ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਰੁਜ਼ਗਾਰ ਗਰੰਟੀ ਯੋਜਨਾ ਅਤੇ ਐਮ ਜੀ ਐਨ ਆਰ ਈਜੀ ਐਸ ਅਧੀਨ ਸਾਲ 2020-21 ਵਿਚ 315 ਲੱਖ ਕਾਰਜੀ ਦਿਨਾਂ ਨਾਲ 8.39 ਲੱਖ ਘਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਅਤੇ ਇਸ ਯੋਜਨਾ ਲਈ 400 ਕਰੋੜ ਰੁਪਏ ਦੇ ਰਾਖਵੇਂਕਰਨ ਦੀ ਪ੍ਰਸਤਾਵ ਕੀਤਾ ਹੈ। ਸਾਲ 2021-22 ਲਈ 122 ਕਰੋੜ ਰੁਪਏ ਦੀ ਲਾਗਤ ਦਾ ਪ੍ਰਸਤਾਵ ਹੈ। ਮੁਸਲਮਾਨਾਂ/ ਈਸਾਈ ਭਾਈਚਾਰੀ ਲਈ ਕਬਰਸਤਾਨ/ਕਬਰਗਾਹ ਦਾ ਨਿਰਮਾਣ ਲਈ 20 ਕਰੋੜ ਰੁਪਏ ਹੈ। 50% ਤੋਂ ਵੱਧ ਆਬਾਦੀ ਵਾਲੇ ਐਸ.ਸੀ ਪਿੰਡਾਂ ਦਾ ਸੁਧਾਰ ਅਤੇ ਆਧਨਿਕੀਕਰਨ ਲਈ 10 ਕਰੋੜ ਰੁਪਏ ਦਾ ਇੱਕ ਵਿਸ਼ੇਸ ਰਾਖਵਾਕਰਨ ਪ੍ਰਸਤਾਵਿਤ ਹੈ।  ਸਾਲ 2021-22 ਦੇ ਦੋਰਾਨ ਇਸ ਪ੍ਰੋਜੈਕਟ ਲਈ 1600 ਕਰੋੜ ਰੁਪਏ ਦੇ ਬਜਟ ਪ੍ਰਬੰਧ ਕੀਤਾ। ਅੰਮ੍ਰਿਤਸਰ ਅਤੇ ਲੁਧਿਆਣਾ ਵਿਚ ਨਹਿਰ ਅਧਾਰਤ ਜਲ ਸਪਲਾਈ ਪ੍ਰਾਜੈਕਟ ਸਥਾਪਿਤ ਹੋਣਗੇ। ਸਾਲ 2021-22 ਲਈ 1400 ਕਰੋੜ ਰੁਪਏ ਦਾ ਖਰਚ ਪ੍ਰਸਤਾਵਿਤ ਰੱਖਿਆ ਹੈ। ਸਵੱਛ ਭਾਰਤ ਮਿਸ਼ਨ ਸਹਿਰੀ 114 ਕਰੋੜ ਰੁਪਏ ਰੱਖੇ ਗਏ ਹਨ।
ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ , ਹਾਉਸਿੰਗ ਅਤੇ ਸਹਿਰੀ ਵਿਕਾਸ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਣੀ ਦੀ ਕੁਆਲਟੀ ਅਤੇ ਬੁਨਿਆਦੀ ਢਾਚੇ ਦੀ ਨਿਗਰਾਨੀ ਲਈ, ਆਬਕਾਰੀ ਅਤੇ ਕਰ, ਪ੍ਰਬੰਧਕੀ ਸੁਧਾਰ, ਕਰਮਚਾਰੀ ਅਤੇ ਪੈਨਸ਼ਨਰਾਂ ਦੀ ਭਲਾਈ, 6ਵਾਂ ਪੰਜਾਬ ਤਨਖਾਹ ਕਮਿਸ਼ਨ ਮਿਤੀ 1.7.2021 ਤੋ ਲਾਗੂ ਕਰਨ ਬਾਰੇ। ਜੇਕਰ ਕੋਈ ਬਕਾਇਆ ਰਕਮ ਹੋਵੇਗੀ ਉਹ ਅੰਤਰਾਲ (ਸਟੈਗਰਡ) ਕਿਸ਼ਤਾ ਵਿਚ ਪਹਿਲੀ ਕਿਸ਼ਤ ਅਕਤੂਬਰ 2021 ਵਿਚ ਅਤੇ ਦੂਜੀ ਕਿਸ਼ਤ ਜਨਵਰੀ 2022 ਵਿਚ ਅਦਾ ਕੀਤੀ ਜਾਏਗੀ। ਸਾਲ 2021 ਦੋਰਾਨ ਅਸੀ 250 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸ਼ਹਿਰਾਂ ਜਿਵੇ ਕਿ ਰੂਪਨਗਰ, ਧਰਮਕੋਟ, ਮੁਲਾਪੁਰ ਅਤੇ ਜੀਰਾ ਆਦਿ ਵਿਖੇ 25 ਬੱਸ ਅੱਡਿਆ ਦੀ ਉਸਾਰੀ ਅਤੇ 150 ਕਰੋੜ ਰੁਪਏ ਦੀ ਲਾਗਤ ਨਾਲ ਪੀ.ਆਰ.ਟੀ.ਸੀ ਅਤੇ ਪਨ ਬੱਸ ਲਈ 500 ਨਵੀਆਂ ਬੱਸਾਂ ਦੀ ਖਰੀਦ ਕਰਾਗੇ। ਵਿੱਤ ਮੰਤਰੀ ਨੇ ਆਪਣੀ ਬਜਟ ਸਪੀਚ ਦੇ ਅਖੀਰ ਵਿਚ ਕਿਹਾ ਕਿ ਪੰਜਾਬ ਫਿਲਹਾਲ ਇਕ ਨਵੀ ਤਾਰੀਖ ਰਕਮ ਕਰਨ ਦੇ ਦਰ ਤੇ ਖੜ੍ਹਾ ਹੈ ਅਤੇ ਸਾਡਾ ਭਵਿੱਖ ਪੂਰੀ ਤਰ੍ਹਾਂ ਰੋਸਨ ਹੈ। ਪੰਜਾਬ ਇਕ ਆਲਾ ਕਾਰਕਰਦਗੀ ਵਾਲੀ ਰਿਆਸਤ ਦੀ ਹੈਸੀਅਤ ਨਾਲ ਇਕ ਦਰੁਸਤ ਮੁਕਾਮ ਦਾ ਫੇਰ ਤੋ ਦਾਅਵਾ ਪੇਸ਼ ਕਰਦਾ ਹੈ।
ਨਹੀਂ ਹੂੰ ਨਾ ਉਮੀਦ ਇਕਬਾਲ ਅਪਨੀ ਕਿਸ਼ਤ-ਏ-ਵੀਰਾਂ ਸੇ,
ਜ਼ਰਾ ਨਮ ਹੋ ਤੋ ਯਹ ਮਿੱਟੀ ਬੜੀ ਜਰਖੇਜ਼ ਹੈ ਸਾਕੀ।
ਵਿੱਤ ਮੰਤਰੀ ਦੇ ਸ਼ਬਦਾਂ ਅਨੁਸਾਰ , ਅਵਾਮੀ ਲੀਡਰ ਅਤੇ ਇੱਕ ਅੱਛੇ ਦੋਸਤ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਪੰਜਾਬ  ਦੀ ਰਹਿਨੁਮਾਈ ਦੀ ਰੋਸਨੀ, ਜਿਸ ਦੇ ਬਗੈਰ ਮੈਂ ਅਧੂਰਾ ਹਾਂ ਦਾ ਧੰਨਵਾਦ ਕਰਦਾ ਹਾਂ।  ਸਪੀਕਰ ਸਾਹਿਬ, ਮੈਂ ਆਪ ਜੀ ਦਾ ਤੇ ਹਾਊਸ ਦੇ ਸਾਰੇ ਮੈਂਬਰਾਨ ਦਾ ਤਹਿ ਦਿਲ ਤੋਂ ਧੰਨਵਾਤ ਕਰਦਾ ਹਾਂ ਜੋ ਤੁਸੀ ਮੇਰਾ ਲੰਬੇ ਸਮੇਂ ਤੋਂ ਲਿਹਾਜ ਕੀਤਾ ਅਤੇ ਮੈਂ ਆਸ ਰੱਖਦਾ ਹਾਂ ਕਿ ਤੁਸੀ ਆਇੰਦਾ ਵੀ ਹਰ ਕਰਮ ਮੇਰੇ ਨਾਲ ਰਹੋਗੇ ਤਾ ਕਿ ਅਸੀ ਰਲ ਮਿਲ ਕੇ ਪੰਜਾਬ ਨੂੰ ਬੇਹਤਨ ਤੋਂ ਬੇਹਤਰ ਮੁਕਾਮ ਤੇ ਪਾਹੁੰਚਾ ਸਕੀਏ। ਜਨਾਬ, ਸਪੀਕਰ ਸਾਹਿਬ ਆਪਣੀ ਤਕਰੀਰ ਖਤਮ ਕਰਨ ਤੋਂ ਪਹਿਲਾਂ ਮੇਰਾ ਇਹ ਜਰੂਰੀ ਤੇ ਖੁਸ਼ਨੁਮਾ ਫਰਜ਼ ਹੈ ਕਿ ਮੈਂ ਆਪਣੇ ਮਹਿਕਮਾਂ ਵਿੱਤ ਤੇ ਯੋਜਨਾ ਦੇ ਤਮਾਮ ਅਫਸਰਾਂ ਤੇ ਅਧਿਕਾਰੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸੁਕਰੀਆ ਅਦਾ ਕਰਾਂ ਜਿਨ੍ਹਾਂ ਦੀ ਦਿਨ-ਰਾਤ ਮਿਹਨਤ ਦੀ ਵਜ੍ਹਾ ਨਾਲ ਇਹ ਬਜਟ ਪੇਸ਼ ਹੋ ਸਕਿਆ ਹੈ ਤੇ ਸੂਬੇ ਦੇ ਮਾਲੀ ਮਾਮਲਾਤ ਸੁਥਰੇ ਭੰਗ ਨਾਲ ਚੱਲ ਰਹੇ ਹਨ। ਇਹ ਅਫਸਰ ਅਤੇ ਸਟਾਫ ਜਿਆਦਾਤਰ ਪਰਦੇ ਦੇ ਪਿੱਛੇ ਕੰਮ ਕਰਦੇ ਹਨ ਅਤੇ ਮੈਂਬਰਾਂ ਨੂੰ ਕਦੇ ਨਜਰ ਨਹੀ ਆਉਂਦੇ, ਹਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾ ਅਤੇ ਇਹਨਾਂ ਦੀ ਕਾਬਲੀਅਤ ਅਤੇ ਮੇਹਨਤ ਦੀ ਗਵਾਹੀ ਦੇ ਸਕਦਾ ਹਾਂ। ਕੋਈ ਵੀ ਸਰਕਾਰ ਅਕਾਊਟੈਟ ਜਨਰਲ ਦੀ ਮੱਦਦ ਤੋਂ ਬਗੈਰ ਕਾਮਯਾਬ ਨਹੀ ਹੋ ਸਕਦੀ। ਮੈਂ ਤਹਿ ਦਿਲ ਤੋਂ ਅਕਾਂਊਟੈਟ ਜਨਰਲ  ਦੇ ਬੇਸ਼ਕੀਮਤੀ ਮਸ਼ਵਰਿਆਂ ਦਾ ਪੰਜਾਬ ਸਰਕਾਰ ਵੱਲੋਂ ਧੰਨਵਾਦ ਕਰਦਾ ਹਾਂ।  ਸਪੀਕਰ ਸਾਹਿਬ ਮੈਂ ਸਾਲ 2021-22 ਦਾ ਬਜਟ ਇਸ ਅਸੈਂਬਲੀ ਵਿਚ ਪੇਸ ਕਰਦਾ ਹਾ।

Related posts

ਟੀਕਿਆਂ ਦੀ ਘਾਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਵਧੀਆ ਕੀਮਤ ਉੱਤੇ ਖਰੀਦ ਹਿੱਤ ਆਲਮੀ ਪੱਧਰ ‘ਤੇ ਕੋਵੈਕਸ ਸੰਸਥਾਨ ਨਾਲ ਜੁੜਨ ਦਾ ਫੈਸਲਾ

Sanjhi Khabar

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ

Sanjhi Khabar

ਗੁਰਦਾਸਪੁਰ ‘ਚ ਚੱਲੀਆਂ ਗੋਲੀਆਂ, ਤਿੰਨ ਦੀ ਮੌਤ

Sanjhi Khabar

Leave a Comment