13.1 C
Los Angeles
April 27, 2024
Sanjhi Khabar
Chandigarh

26 ਜਨਵਰੀ ਨੂੰ ਮੁੱਖ ਮੰਤਰੀ ਚੰਨੀ ਤੇ ਰਾਜਪਾਲ ਲਹਿਰਾਉਣਗੇ ਝੰਡਾ

ਚੰਡੀਗੜ, 14 ਜਨਵਰੀ (ਪਰਮੀਤ) :

26 ਜਨਵਰੀ ਨੂੰ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ‘ਤੇ ਆਧਾਰਿਤ ਆਜਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਸ ਦਿਨ ਭਾਰਤ ਦੇ ਲੋਕ ਆਪਣੇ ਆਜਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੇ ਵਡੇਰਿਆਂ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹਨ। ਇਸ ਦਿਨ ਹੀ ਪੰਜਾਬ ‘ਚ ਵੱਖ-ਵੱਖ ਥਾਈਂ ਮੰਤਰੀਆਂ ਤੇ ਡੀਸੀਜ ਵੱਲੋਂ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਿਤ ਲੁਧਿਆਣਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ‘ਚ ਲਹਿਰਾਉਣਗੇ ਝੰਡਾ।

 

Related posts

ਲੁਟੇਰਿਆਂ ਤੋਂ ਬਰਾਮਦ 127 ਮੋਬਾਈਲ ਫੋਨ ਪੁਲਿਸ ਨੇ ਮਾਲਕਾਂ ਨੂੰ ਕੀਤੇ ਵਾਪਸ

Sanjhi Khabar

ਪੰਜਾਬ ਵੱਲੋ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੋਕ ਲੁਭਾਵਨ ਬਜ਼ਟ ਪੇਸ਼

Sanjhi Khabar

1 ਅਪ੍ਰੈਲ ਤੋਂ ਪੰਜਾਬ ਦੇ ਕਿਸੇ ਕਿਸਾਨ-ਮਜ਼ਦੂਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਨਹੀਂ ਹੋਣਾ ਪਵੇਗਾ-ਅਰਵਿੰਦ ਕੇਜਰੀਵਾਲ

Sanjhi Khabar

Leave a Comment