19.1 C
Los Angeles
May 4, 2024
Sanjhi Khabar
Chandigarh Politics

ਹਵਾ ਸਾਡੇ ਹੱਕ ਵਿਚ ਹੀ ਹੈ, ਮੋਦੀ ਨੇ ਮੈਨੂੰ ਕਦੇ ਨਾਂਹ ਨਹੀਂ ਕੀਤੀ ਸੀ: ਕੈਪਟਨ

PS Mitha

Chandigarh  : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਜੇਕਰ ਪੰਜਾਬ ਵਿਚ ਵੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਮਸਲੇ ਹੱਲ ਹੋਣਗੇ। ਪੰਜਾਬ ਵਿਚ ਸਰਕਾਰ ਬਣਨ ਪਿੱਛੋਂ ਉਹ ਮਸਲੇ ਲੈ ਕੇ ਕੇਂਦਰ ਕੋਲ ਜਾਣਗੇ।

ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹ ਕੋਈ ਮਸਲੇ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਕੇਂਦਰੀ ਮੰਤਰੀਆਂ ਕੋਲ ਗਏ, ਤਾਂ ਉਨ੍ਹਾਂ ਨੇ ਕਦੇ ਵੀ ਜਵਾਬ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੱਠਜੋੜ ਦੇ ਹੱਕ ਵਿਚ ਹਵਾ ਹੋਣ ਦੀਆਂ ਖਬਰਾਂ ਹੀ ਆ ਰਹੀਆਂ ਹਨ।

ਚਰਨਜੀਤ ਚੰਨੀ ਵੱਲੋਂ ਗਰੀਬ ਮੁੱਖ ਮੰਤਰੀ ਹੋਣ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਜਿਸ ਕੋਲ 170 ਕਰੋੜ ਰੁਪਏ ਹੋਣ, ਉਹ ਗਰੀਬ ਕਿਵੇਂ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਮੈਂ 22 ਲੱਖ ਨੌਕਰੀਆਂ ਦੇ ਚੁੱਕਾ ਹਨ। ਬਾਕੀ ਕੇਂਦਰ ਦੀ ਹਕੂਮਤ ਹੀ ਪੰਜਾਬ ਵਿਚ ਉਦਯੋਗ ਦੇ ਹੋਰ ਰਿਆਇਤਾਂ ਦੇ ਸਕਦੀ ਹੈ। ਇਸ ਲਈ ਗੱਠਜੋੜ ਦੇ ਹੱਥ ਮਜਬੂਤ ਕਰਨ ਦੀ ਲੋੜ ਹੈ।

Related posts

ਭਗਵੰਤ ਮਾਨ ਵੱਲੋਂ ਸ਼ਹੀਦ ਕਾਂਸਟੇਬਲ ਦੇ ਪਰਿਵਾਰ ਨੂੰ 2 ਕਰੋੜ ਦੀ ਮਦਦ ਦਾ ਐਲਾਨ

Sanjhi Khabar

ਕੈਨੇਡਾ ‘ਚ ਵੈਸਟ ਵੈਨਕੂਵਰ ‘ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਵਿੱਚ ਹੋਈ ਗੋਲੀਬਾਰੀ

Sanjhi Khabar

ਵੱਡੀ ਖ਼ਬਰ: ਭਾਰਤ ‘ਚ ਨਵੀਂ ਸਿੱਖਿਆ ਨੀਤੀ-2020 ਹੋਈ ਲਾਗੂ,

Sanjhi Khabar

Leave a Comment