13.6 C
Los Angeles
April 20, 2024
Sanjhi Khabar
Crime News Ludhiana

ਸਿਹਤ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਏ ਜਾਣ ਦਾ ਕੀਤਾ ਪਰਦਾਫਾਸ਼

ਬਾੜੇਵਾਲ ਰੋਡ ‘ਤੇ ਇੱਕ ਨਿੱਜੀ ਘਰ ‘ਚ ਗੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਸੀ ਘਿਓ ਤਿਆਰ
– ਵਿਸ਼ਲੇਸ਼ਣ ਲਈ ਲਏ 7 ਸੈਂਪਲ, 4 ਦੇਸੀ ਘਿਓ, 1-1 ਵਨਸਪਤੀ, ਰਿਫਾਇੰਡ ਤੇ ਦੇਸੀ ਘਿਓ ਫਲੇਵਰ ਸ਼ਾਮਲ – ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ
ਲੁਧਿਆਣਾ, 13 ਫਰਵਰੀ (ਜਸਵੀਰ ਸਿੰਘ ਮਣਕੂ) – ਸਿਵਲ ਸਰਜਨ ਡਾ.ਐਸ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਨਾਲ-ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਬਾੜੇਵਾਲ ਰੋਡ ਲੁਧਿਆਣਾ ਵਿਖੇ ਸਥਿਤ ਇੱਕ ਨਿੱਜੀ ਘਰ ਵਿੱਚ ਦਬਿਸ਼ ਦਿੱਤੀ ਜਿੱਥੇ ਗੈਰ-ਕਾਨੂੰਨੀ ਢੰਗ ਨਾਲ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ 1 ਲੀਟਰ ਦੀ ਪੈਕਿੰਗ ਵਿੱਚ 450 ਲੀਟਰ ਘਿਓ, 500 ਐਮ.ਐਲ. ਦੀ ਪੈਕਿੰਗ ਵਿੱਚ 90 ਲੀਟਰ, 5 ਲੀਟਰ ਦੀ ਪੈਕਿੰਗ ਵਿੱਚ 75 ਲੀਟਰ, 275 ਲੀਟਰ ਖੁੱਲਾ ਦੇਸੀ ਘਿਓ, 1380 ਲੀਟਰ ਵਨਸਪਤੀ ਤੇ ਰਿਫਾਇੰਡ ਅਤੇ 6 ਲੀਟਰ ਹੋਰ ਤੱਤ ਬਰਾਮਦ ਕੀਤਾ ਹੈ.
ਉਨ੍ਹਾਂ ਅੱਗੇ ਦੱਸਿਆ ਕਿ ਟੀਮ ਵੱਲੋਂ 1050 ਕਾਰਡ ਬੋਰਡ ਡੱਬੇ, 15 ਕਿਲੋ ਰਿਫਾਇੰਡ ਤੇਲ ਦੇ 315 ਖਾਲੀ ਟੀਨ ਅਤੇ ਨਕਲੀ ਘਿਓ ਪੈਕ ਕਰਨ ਲਈ 5 ਹਜ਼ਾਰ ਤੋਂ ਵੱਧ ਖਾਲੀ ਪਲਾਸਟਿਕ ਦੇ ਜਾਰ ਵੀ ਬਰਾਮਦ ਕੀਤੇ।
ਉਨ੍ਹਾਂ ਦੱਸਿਆ ਕਿ ਵਿਸ਼ਲੇਸ਼ਣ ਲਈ 7 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4 ਦੇਸੀ ਘਿਓ ਦੇ, 1 ਵਨਸਪਤੀ, 1 ਰਿਫਾਇੰਡ ਤੇਲ (ਮਿਲਾਵਟੀ) ਅਤੇ 1 ਦੇਸੀ ਘਿਓ ਫਲੇਵਰ (ਮਿਲਾਵਟੀ) ਦਾ ਹੈ.
ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾ ਸਟਾਕ ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ ਅਤੇ ਪੂਰੀ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

Related posts

ਕੁੱਝ ਬਲੈਕਮੇਲਰਾਂ ਨੇ ਪੀ ਆਰ 7 ਮਾਰਗ ਨੂੰ ਕਿਉ ਕੀਤਾ ਬਦਨਾਮ :ਅਧਿਕਾਰੀਆਂ ਨੇ ਕਿਹਾ ਕਿ ਪ੍ਰੋਜੈਕਟ ਠੀਕ ਬਣ ਰਹੇ ਹਨ

Sanjhi Khabar

ਸੁਪਰੀਮ ਕੋਰਟ ਕਰਵਾਏ ਰਾਮ ਮੰਦਿਰ ਟਰੱਸਟ ਨਾਲ ਜੁੜੇ ਮਾਮਲੇ ਦੀ ਜਾਂਚ: ਪ੍ਰਿਅੰਕਾ ਗਾਂਧੀ

Sanjhi Khabar

ਸਿੱਧੂ ਮੂਸੇਵਾਲਾ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕਤਲ, 2 ਸਾਥੀ ਗੰਭੀਰ ਜ਼ਖ਼ਮੀ

Sanjhi Khabar

Leave a Comment