21.3 C
Los Angeles
May 2, 2024
Sanjhi Khabar
Crime News New Delhi Politics Religious

ਸੁਪਰੀਮ ਕੋਰਟ ਕਰਵਾਏ ਰਾਮ ਮੰਦਿਰ ਟਰੱਸਟ ਨਾਲ ਜੁੜੇ ਮਾਮਲੇ ਦੀ ਜਾਂਚ: ਪ੍ਰਿਅੰਕਾ ਗਾਂਧੀ

Agency
New Delhi  :ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸਬੰਧਿਤ ਇੱਕ ਜ਼ਮੀਨ ਸੌਦੇ ਵਿੱਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਆਪਣੀ ਨਿਗਰਾਨੀ ਵਿੱਚ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਦਰਅਸਲ, ਪ੍ਰਿਅੰਕਾ ਗਾਂਧੀ ਨੇ ਫੇਸਬੁੱਕ ਪੋਸਟ ਵਿੱਚ ਕਿਹਾ ਕਿ 2 ਕਰੋੜ ਰੁਪਏ ਮੁੱਲ ਦੀ ਜ਼ਮੀਨ ਸਿਰਫ਼ 5 ਮਿੰਟ ਦੇ ਬਾਅਦ ਪ੍ਰਧਾਨ ਮੰਤਰੀ ਜੀ ਵੱਲੋਂ ਬਣਾਏ ਗਏ ਸ੍ਰੀ ਰਾਮ ਮੰਦਰ ਨਿਰਮਾਣ ਟਰੱਸਟ ਵੱਲੋਂ 18.5 ਕਰੋੜ ਰੁਪਏ ਵਿੱਚ ਖਰੀਦ ਲਈ ਗਈ । ਯਾਨੀ ਜ਼ਮੀਨ ਦੀ ਕੀਮਤ 5.5 ਲੱਖ ਰੁਪਏ ਪ੍ਰਤੀ ਸੈਕਿੰਡ ਦੀ ਦਰ ਨਾਲ ਵੱਧ ਗਈ। ਇਹ ਸਾਰਾ ਪੈਸਾ ਭਾਰਤ ਦੀ ਜਨਤਾ ਵੱਲੋਂ ਮੰਦਰ ਨਿਰਮਾਣ ਲਈ ਦਾਨ ਦੇ ਰੂਪ ਵਿੱਚ ਦਿੱਤਾ ਗਿਆ ਸੀ ।
ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਮੀਨ ਦੀ ਖਰੀਦ-ਵਿਕਰੀ ਨਾਲ ਸਬੰਧਿਤ ਬੈਨਾਮੇ ਅਤੇ ਰਜਿਸਟਰੀ ਵਿੱਚ ਗਵਾਹਾਂ ਦੇ ਨਾਮ ਸਮਾਨ ਹਨ। ਇੱਕ ਗਵਾਹ ਮੰਦਰ ਟਰੱਸਟ ਦੇ ਟਰੱਸਟੀ ਹਨ, ਜੋ ਆਰ.ਐੱਸ.ਐੱਸ. ਦੇ ਸਾਬਕਾ ਕਾਰਜਵਾਹਕ ਰਹੇ ਹਨ ਅਤੇ ਦੂਜੇ ਗਵਾਹ ਭਾਜਪਾ ਨੇਤਾ ਅਤੇ ਅਯੁੱਧਿਆ ਦੇ ਮਹਾਪੌਰ ਹਨ ।
ਪ੍ਰਿਯੰਕਾ ਅਨੁਸਾਰ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਰਾਮ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਮਹੰਤ ਸ਼੍ਰੀ ਨ੍ਰਿਤਿਆ ਗੋਪਾਲ ਦਾਸ ਵਲੋਂ ਵੀ ਟਰੱਸਟ ਦੇ ਸੰਚਾਲਨ ਵਿੱਚ ਮਨਮਾਨੀ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸ੍ਰੀ ਰਾਮ ਮੰਦਰ ਨਿਰਮਾਣ ਟਰੱਸਟ ਦਾ ਗਠਨ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ। ਪ੍ਰਧਾਨ ਮੰਤਰੀ ਜੀ ਦੇ ਬਹੁਤ ਕਰੀਬੀ ਲੋਕ ਇਸ ਵਿੱਚ ਟਰੱਸਟੀ ਹਨ। ਟਰੱਸਟ ਦਾ ਸਿੱਧਾ ਅਰਥ ਭਰੋਸੇ ਤੋਂ ਹੁੰਦਾ ਹੈ। ਪ੍ਰਧਾਨ ਮੰਤਰੀ ਜੀ ਦੀ ਜ਼ਿੰਮੇਵਾਰੀ ਹੈ ਕਿ ਪ੍ਰਭੂ ਸ੍ਰੀ ਰਾਮ ਦੇ ਨਾਮ ਭਗਤਾਂ ਵੱਲੋਂ ਚੜ੍ਹਾਈ ਗਈ ਪਾਈ-ਪਾਈ ਦੀ ਵਰਤੋਂ ਆਸਥਾ ਨਾਲ ਜੁੜੇ ਸਮੂਹਿਕ ਕੰਮ ਵਿੱਚ ਹੋਵੇ, ਨਾ ਕਿ ਕਿਸੇ ਘਪਲੇ ਵਿੱਚ ।

Related posts

ਲਵਪ੍ਰੀਤ ਖੁਦਕੁਸ਼ੀ ਮਾਮਲਾ: ਕੈਨੇਡਾ ਗਈ ਬੇਅੰਤ ਕੌਰ ਉਤੇ ਦਰਜ ਹੋਇਆ ਮਾਮਲਾ

Sanjhi Khabar

ਪੰਜਾਬ ‘ਚ ਆਕਸੀਜਨ ਪ੍ਰੋਡਕਸ਼ਨ ਯੂਨਿਟਸ ਹੋਣਗੀਆਂ ਥ੍ਰਸਟ ਸੈਕਟਰ ‘ਚ ਸ਼ਾਮਲ, ਕੈਬਨਿਟ ਨੇ ਦਿੱਤੀ ਹਰੀ ਝੰਡੀ

Sanjhi Khabar

ਗੈਂਗਸਟਰ ਅੰਸਾਰੀ ਦਾ ਮਾਮਲਾ ਵਿਧਾਨ ਸਭਾ ‘ਚ ਗੂੰਜਿਆ , ਸਰਕਾਰ ‘ਤੇ ਅੰਸਾਰੀ ਨੂੰ ਬਚਾਉਣ ਲਈ ਕਰੋੜਾਂ ਖਰਚਣ ਦਾ ਦੋਸ਼ 

Sanjhi Khabar

Leave a Comment