22 C
Los Angeles
May 3, 2024
Sanjhi Khabar
Bathinda Politics

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ਹਿਰ ਦੀਆਂ ਮਹਿਲਾਵਾਂ ਨਾਲ ਮਨਾਇਆ ਕਰਵਾਚੌਥ ਦਾ ਤਿਉਹਾਰ

PS MITHA

ਬਠਿੰਡਾ 24 ਅਕਤੂਬਰ :-ਅੱਜ ਕਰਵਾ ਚੌਥ ਦਾ ਤਿਉਹਾਰ ਪੂਰੀ ਦੁਨੀਆਂ ਵਿੱਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਵਿਖੇ ਚੰਦਨ ਮਦਾਨ ਅਤੇ ਡਿੰਪਲ ਜਿੰਦਲ ਦੀ ਅਗਵਾਈ ਵਿਚ ਸਥਾਨਕ ਹੋਟਲ ਵਿਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕਰਦਿਆਂ ਸ਼ਹਿਰ ਦੀਆਂ ਮਹਿਲਾਵਾਂ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ । ਇਸ ਪ੍ਰੋਗਰਾਮ ਵਿੱਚ ਦੀਪਮਾਲਾ ਗੁਪਤਾ ਪਤਨੀ ਮੋਹਿਤ ਗੁਪਤਾ ਮੈਂਬਰ ਪੀ ਏ ਸੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਸਰੋਜ ਸਿੰਗਲਾਂ , ਮਮਤਾ ਜੈਨ ਜੌਲੀ ਵਿਸੇਸ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ਗਈ ਅਤੇ ਉਨ੍ਹਾਂ ਨੇ ਪ੍ਰਬੰਧਕਾਂ ਵੱਲੋਂ ਕਰਵਾਏ ਗਿੱਧਾ, ਡਾਂਸ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਖੂਬ ਅਨੰਦ ਮਾਣਿਆ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਖੁਸ਼ਦਿਲ ਸੁਭਾਅ ਕਰ ਕੇ ਸ਼ਹਿਰ ਦੀਆਂ ਮਹਿਲਾਵਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਪ੍ਰੋਗਰਾਮ ਵਿੱਚ ਸ਼ਾਮਲ ਮਹਿਲਾਵਾਂ ਅਤੇ ਲੜਕੀਆਂ ਵੱਲੋਂ ਸਾਬਕਾ ਕੇਂਦਰੀ ਮੰਤਰੀ ਨਾਲ ਸੈਲਫੀਆਂ ਵੀ ਲਈਆਂ ਲੋਕਾਂ ਵਿਚ ਪਰਿਵਾਰ ਪ੍ਰਤੀ ਪਿਆਰ ਦੇਖ ਕੇ ਸਾਬਕਾ ਕੇਂਦਰੀ ਮੰਤਰੀ ਵੀ ਗਦ ਗਦ ਦਿਖਾਈ ਦਿੱਤੇ ।ਇਸ ਮੌਕੇ ਵੱਖ ਵੱਖ ਖੇਤਰ ਵਿੱਚ ਆਪਣੇ ਰੁਜਗਾਰ ਵਿੱਚ ਹੱਥ ਦੇ ਹੁਨਰ ਦੀਆਂ ਮਾਲਕ ਮਹਿਲਾਵਾਂ ਵੱਲੋਂ ਤਿਆਰ ਕੀਤੇ ਜਾਂਦੇ ਉਪਕਰਨਾਂ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਸਨਮਾਨ ਕੀਤਾ ਗਿਆ ਤੇ ਭਾਵਨਾ ਗਰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਬਣਾਏ ਚਿੱਤਰ ਨਾਲ ਸਨਮਾਨਤ ਕੀਤਾ ਗਿਆ ਜਿਸ ਨੂੰ ਦੇਖ ਕੇ ਹਰਸਿਮਰਤ ਕੌਰ ਬਾਦਲ ਵੀ ਉਤਸ਼ਾਹਿਤ ਹੋਏ। ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਦਾ ਸਨਮਾਨ ਕਰਦਾ ਹੈ ਤੇ ਹਮੇਸ਼ਾ ਹੀ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨ ਕੀਤੇ ਗਏ ।ਉਨ੍ਹਾਂ ਵਾਅਦਾ ਕੀਤਾ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਔਰਤਾਂ ਦਾ ਸਵੈਮਾਣ ਮਜਬੂਤ ਕਰਨ ਅਤੇ ਸਵੈ ਰੁਜਗਾਰ ਲਈ ਮਜਬੂਤ ਬਣਾਉਣ ਲਈ ਪੂਰਨ ਹੌਂਸਲਾ ਅਫਜਾਈ ਕੀਤੀ ਜਾਏਗੀ ਤੇ ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।

Related posts

ਕੁਰਸੀ ਬਚਾਉਣ ਲਈ ਵਾਰ ਵਾਰ ਰਾਹੁਲ ਗਾਂਧੀ ਦੇ ਦਰਬਾਰ ‘ਚ ਮੱਥਾ ਰਗੜ ਰਹੇ ਕੈਪਟਨ ਅਮਰਿੰਦਰ ਸਿੰਘ : ਆਪ

Sanjhi Khabar

ਆਪ ‘ ਦੇ ਵਿਧਾਇਕ ਖੈਰਾ ਦੇ ਨਿਵਾਸ ‘ਤੇ ਈ.ਡੀ. ਦੀ ਛਾਪੇਮਾਰੀ , ਡਰੱਗ ਅਤੇ ਜਾਅਲੀ ਪਾਸਪੋਰਟ ਨਾਲ ਜੁੜਿਆ ਮਾਮਲਾ

Sanjhi Khabar

ਬਸਪਾ ਮੁਖੀ ਨੇ ਕੇਂਦਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ- ਮਹਿੰਗਾਈ ਘੱਟ ਕਰਨ ਵੱਲ ਧਿਆਨ ਦੇਵੇ ਮੋਦੀ ਸਰਕਾਰ

Sanjhi Khabar

Leave a Comment