14.9 C
Los Angeles
April 29, 2024
Sanjhi Khabar
Chandigarh Politics

ਆਪ ‘ ਦੇ ਵਿਧਾਇਕ ਖੈਰਾ ਦੇ ਨਿਵਾਸ ‘ਤੇ ਈ.ਡੀ. ਦੀ ਛਾਪੇਮਾਰੀ , ਡਰੱਗ ਅਤੇ ਜਾਅਲੀ ਪਾਸਪੋਰਟ ਨਾਲ ਜੁੜਿਆ ਮਾਮਲਾ

ਚੰਡੀਗੜ੍ਹ , 9 ਮਾਰਚ ( ਹਿ ਸ ): ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋ ਅੱਜ ਸਵੇਰੇ ਮੰਗਲਵਾਰ ਨੂੰ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਬਾਗੀ  ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੁਝ ਹੋਰ ਲੋਕਾਂ ਦੇ ਦਫਤਰ ‘ਤੇ ਛਾਪੇਮਾਰੀ ਕੀਤੀ।ਈ.ਡੀ. ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲਾ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੀ ਲਾਂਡਰਿੰਗ  ਅਤੇ ਕਥਿਤ ਜਾਅਲੀ ਪਾਸਪੋਰਟ ਬਣਾਉਣ ਨਾਲ ਜੁੜਿਆ ਹੈ।
ਈਡੀ ਦੇ ਅਧਿਕਾਰੀਆਂ ਨੇ ਖੈਰਾ ਦੀ  ਸੈਕਟਰ 5 ਚੰਡੀਗੜ੍ਹ ਵਿਖੇ ਰਿਹਾਇਸ਼, ਅਤੇ ਪੰਜਾਬ ਵਿਚ ਨੌਂ ਸਥਾਨਾਂ ਅਤੇ ਦਿੱਲੀ ਵਿਚ ਦੋ ਥਾਵਾਂ ਤੇ ਤਲਾਸ਼ੀ ਲਈ, ਜਿਨ੍ਹਾਂ ਵਿਚ ਉਸ ਦੇ ਜਵਾਈ, ਇੰਦਰਵੀਰ ਸਿੰਘ ਜੌਹਲ ਦਾ ਘਰ ਵੀ ਸ਼ਾਮਿਲ ਸੀ ਸੀ।ਏਜੰਸੀ ਦਾ ਦੋਸ਼ ਸੀ ਕਿ ਖੈਰਾ ਦਾ ਸਬੰਧ ਨਸ਼ਿਆਂ ਦੇ ਰੈਕੇਟ ਅਤੇ  ਜਾਅਲੀ ਪਾਸਪੋਰਟ ਰੈਕੇਟ ਨਾਲ ਹੈ। ਛਾਪੇਮਾਰੀ ਦੌਰਾਨ ਖਹਿਰਾ ਕੁਝ ਪਲਾਂ ਲਈ ਆਪਣੀ ਰਿਹਾਇਸ਼ ਤੋਂ ਬਾਹਰ ਆਏ ਅਤੇ ਉੱਥੇ ਮੌਜੂਦ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਕੁਛ ਨਹੀਂ ਕੀਤਾ। ਇਹ ਕੇਸ 2015 ਫਾਜ਼ਿਲਕਾ (ਪੰਜਾਬ) ਨਸ਼ਾ ਤਸਕਰੀ ਦੇ ਮਾਮਲੇ ਦੀ ਜਾਂਚ ਨਾਲ ਸਬੰਧਤ ਹੈ, ਜਿਸ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਇੱਕ ਗਿਰੋਹ ਵੱਲੋਂ 1,800 ਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, ਦੋ ਹਥਿਆਰ, 26 ਜ਼ਿੰਦਾ ਕਾਰਤੂਸ ਅਤੇ ਦੋ ਪਾਕਿਸਤਾਨੀ ਸਿਮ ਕਾਰਡ ਬਰਾਮਦ ਕੀਤੇ ਗਏ ਸਨ। ਕੇਂਦਰੀ ਏਜੰਸੀ ਨੇ ਪਿੱਛੇ ਜਿਹੇ ਹੀ ਇਸ ਮਾਮਲੇ ਵਿਚ ਪੀਐਮਐਲਏ ਕੇਸ ਦਾਇਰ ਕੀਤਾ ਸੀ, ਜਿਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਦਰਜ ਕੀਤਾ ਸੀ।ਈਡੀ ਦਾ ਇਹ ਵੀ ਦੋਸ਼ ਸੇ ਕਿ ਵਿਧਾਇਕ ਖੈਰਾ ਅੰਤਰਰਾਸ਼ਟਰੀ ਤਸਕਰਾਂ ਦੇ ਗਿਰੋਹ ਦੀ ਸਰਗਰਮੀ ਨਾਲ ਸਹਾਇਤਾ ਕਰ ਰਹੇ ਸਨ।  ਏਜੰਸੀ ਨੇ ਦੱਸਿਆ ਕਿ ਫਾਜ਼ਿਲਕਾ ਡਰੱਗਸ ਕੇਸ ਦੇ ਕੁਝ ਦੋਸ਼ੀਆਂ ਤੋਂ ਵੀ ਪੁੱਛ ਗਿੱਛ ਕੀਤੀ ਗਈ ਜੋ ਕਿ  ਇਸ ਵੇਲੇ ਜੇਲ੍ਹ ਵਿੱਚ ਬੰਦ ਹੈ. ਇਨ੍ਹਾਂ ਦੀ ਪਛਾਣ ਗੁਰਦੇਵ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਸੁਭਾਸ਼ ਚੰਦਰ, ਸਾਰੇ ਨਿਵਾਸੀ ਫਾਜ਼ਿਲਕਾ ਵਜੋਂ ਹੋਈ ਹੈ।

 

Related posts

ਨਵਜੋਤ ਸਿੱਧੂ ਮਿਲੇ ਕੈਪਟਨ ਨੂੰ, ਪੰਜਾਬ ‘ਚ ਚੱਲ ਰਹੇ ਮੁੱਦਿਆਂ ‘ਤੇ ਤੁਰੰਤ ਕਾਰਵਾਈ ਦੀ ਕੀਤੀ ਮੰਗ

Sanjhi Khabar

ਜੰਮੂ ਕਸ਼ਮੀਰ ‘ਤੇ ਪੀਐਮ ਮੋਦੀ ਦੀ ਮੁਲਾਕਾਤ: ਪਾਕਿਸਤਾਨ ‘ਚ ਪਈਆਂ ਭਾਜੜਾਂ

Sanjhi Khabar

ਇੱਕ ਦੂਜੇ ਦੀ ਤਾਕਤ ਬਣ ਕੇ ਖੜੇ ਰਹਾਂਗੇ, ਨਾ ਡਰੇ, ਨਾ ਡਰਾਂਗੇ: ਰਾਹੁਲ ਗਾਂਧੀ

Sanjhi Khabar

Leave a Comment