14.5 C
Los Angeles
May 11, 2024
Sanjhi Khabar
Bathinda Chandigarh New Delhi ਵਪਾਰ

ਸ਼ੇਅਰ ਬਾਜ਼ਾਰ ‘ਚ ਲਗਾਤਾਰ ਤੀਜੇ ਦਿਨ ਗਿਰਾਵਟ ਜਾਰੀ

Agency
ਨਵੀਂ ਦਿੱਲੀ, 11 ਮਈ )। ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਅਜੇ ਵੀ ਕਮਜ਼ੋਰ ਰੁਖ ਦਿਖਾ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਮਜ਼ਬੂਤੀ ਨਾਲ ਕਾਰੋਬਾਰ ਸ਼ੁਰੂ ਕੀਤਾ, ਪਰ ਥੋੜ੍ਹੇ ਸਮੇਂ ਦੇ ਕਾਰੋਬਾਰ ਤੋਂ ਬਾਅਦ ਮੰਦੜੀਆਂ ਨੇ ਬਾਜ਼ਾਰ ‘ਤੇ ਦਬਦਬਾ ਬਣਾ ਲਿਆ, ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਡੁਬਕੀ ਲੈ ਕੇ ਲਾਲ ਨਿਸ਼ਾਨ ‘ਤੇ ਪਹੁੰਚ ਗਏ।

ਬੰਬਈ ਸਟਾਕ ਐਕਸਚੇਂਜ (ਬੀ.ਐੱਸ.ਈ.) ਸੈਂਸੈਕਸ ਨੇ ਅੱਜ 54,544.91 ਅੰਕਾਂ ਦੇ ਪੱਧਰ ਤੋਂ 180.06 ਅੰਕਾਂ ਦੇ ਵਾਧੇ ਨਾਲ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਦੇ ਪਹਿਲੇ 15 ਮਿੰਟਾਂ ‘ਚ ਖਰੀਦਦਾਰੀ ਦੇ ਸਮਰਥਨ ਨਾਲ ਸੈਂਸੈਕਸ 233.70 ਅੰਕ ਵਧ ਕੇ 54,598.55 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਚੌਤਰਫਾ ਵਿਕਰੀ ਸ਼ੁਰੂ ਹੋ ਗਈ, ਜਿਸ ਕਾਰਨ ਸੈਂਸੈਕਸ ਗੋਤਾ ਲਗਾ ਕੇ ਲਾਲ ਨਿਸ਼ਾਨ ‘ਤੇ ਪਹੁੰਚ ਗਿਆ।

ਟ੍ਰੇਡਿੰਗ ਦੌਰਾਨ ਬਾਜ਼ਾਰ ‘ਚ ਰੁਕ-ਰੁਕ ਕੇ ਖਰੀਦਦਾਰੀ ਹੁੰਦੀ ਰਹੀ ਪਰ ਵਿਕਰੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਸੈਂਸੈਕਸ ਠੀਕ ਨਹੀਂ ਹੋ ਸਕਿਆ ਅਤੇ ਲਗਾਤਾਰ ਹੇਠਾਂ ਡਿੱਗਦਾ ਰਿਹਾ। ਲਗਾਤਾਰ ਖਰੀਦ-ਵੇਚ ਵਿਚਾਲੇ ਪਹਿਲੇ 1 ਘੰਟੇ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 246.39 ਅੰਕ ਡਿੱਗ ਕੇ 54,118.46 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।

ਸੈਂਸੈਕਸ ਦੀ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ ਅੱਜ 16,270.05 ਅੰਕਾਂ ਦੇ ਪੱਧਰ ਤੋਂ 30 ਅੰਕਾਂ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਨਾ ਸ਼ੁਰੂ ਕੀਤੀ। ਸ਼ੁਰੂਆਤੀ ਕਾਰੋਬਾਰ ‘ਚ ਨਿਫਟੀ ਵੀ ਖਰੀਦਦਾਰੀ ਦੇ ਸਹਾਰੇ 78.70 ਅੰਕਾਂ ਦੀ ਛਲਾਂਗ ਲਗਾ ਕੇ 16,318.75 ਦੇ ਪੱਧਰ ‘ਤੇ ਪਹੁੰਚ ਗਿਆ ਪਰ ਇਸ ਤੋਂ ਬਾਅਦ ਬਾਜ਼ਾਰ ‘ਚ ਸ਼ੁਰੂ ਹੋਈ ਵਿਕਰੀ ਨੇ ਨਿਫਟੀ ਨੂੰ ਵੀ ਗੋਤਾ ਲਗਾਉਣ ਲਈ ਮਜ਼ਬੂਰ ਕਰ ਦਿੱਤਾ।

ਬਾਜ਼ਾਰ ‘ਚ ਕਦੇ-ਕਦਾਈਂ ਮਾਮੂਲੀ ਖਰੀਦਦਾਰੀ ਦੇਖਣ ਨੂੰ ਮਿਲੀ ਪਰ ਕਾਰੋਬਾਰ ‘ਚ ਬਿਕਵਾਲੀ ਦਾ ਦਬਾਅ ਬਣਿਆ ਰਿਹਾ, ਜਿਸ ਕਾਰਨ ਸੂਚਕ ਅੰਕ ਡਿੱਗਦਾ ਰਿਹਾ। ਸ਼ੇਅਰ ਬਾਜ਼ਾਰ ‘ਚ ਚੱਲ ਰਹੀ ਖਰੀਦੋ-ਫਰੋਖਤ ਵਿਚਾਲੇ ਨਿਫਟੀ ਪਹਿਲੇ 1 ਘੰਟੇ ਦੇ ਕਾਰੋਬਾਰ ਤੋਂ ਬਾਅਦ ਸਵੇਰੇ 10:15 ਵਜੇ 69.15 ਅੰਕਾਂ ਦੀ ਕਮਜ਼ੋਰੀ ਨਾਲ 16,170.90 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।

Related posts

ਅਸਮਾਨੀ ਬਿਜਲੀ ਨੇ ਲਈ ਭੈਣ-ਭਰਾ ਦੀ ਜਾਨ

Sanjhi Khabar

ਛੁੱਟੀ ਵਾਲੇ ਦਿਨ ਵੀ ਬੈਂਕ ਵਿੱਚ ਆਵੇਗੀ ਤਨਖਾਹ ਅਤੇ ਜਮ੍ਹਾ ਹੋਵੇਗੀ ਈਐਮਆਈ

Sanjhi Khabar

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਸਰਕਾਰ ਨੇ ਅਹੁਦੇ ਤੋਂ ਹਟਾਇਆ

Sanjhi Khabar

Leave a Comment