15.6 C
Los Angeles
May 3, 2024
Sanjhi Khabar
Chandigarh

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਸਰਕਾਰ ਨੇ ਅਹੁਦੇ ਤੋਂ ਹਟਾਇਆ

Swarn Bawa
ਚੰਡੀਗੜ੍ਹ 1 ਫਰਵਰੀ- ਪੰਜਾਬ ਸਰਕਾਰ ਨੇੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਸੰਬੰਧ ਵਿੱਚ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਹੁਕਮ ਵੀ ਜਾਰੀ ਕਰ ਦਿੱਤੇ ਹਨ। ਹੁਕਮਾਂ ਵਿੱਚ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹਨਾਂ ਦੇ ਅਹੁਦੇ ਦੀ ਤਿੰਨ ਸਾਲ ਦੀ ਪਹਿਲੀ ਮਿਆਦ ਪੂਰੀ ਹੋਣ ‘ਤੇ ਉਨ੍ਹਾਂ ਨੂੰ 3 ਸਾਲ ਦੀ ਇਕ ਹੋਰ ‘ਐਕਸਟੈਂਸ਼ਨ’ ਦੇ ਦਿੱਤੀ ਗਈ ਸੀ, ਜੋ ਨਿਯਮਾਂ ਅਨੁਸਾਰ ਨਹੀਂ ਪਾਈ ਗਈ। ਦੱਸ ਦਈਏ ਕਿ ਕਾਂਗਰਸ ਸਰਕਾਰ ਨੇ 18.9.2020 ਨੂੰ ਉਹਨਾਂ ਨੂੰ ਦੂਜੀ ਮਿਆਦ ਦੇਣ ਦਾ ਫ਼ੈਸਲਾ ਕੀਤਾ ਸੀ। ਹੁਣ ਮੌਜੂਦਾ ਸਰਕਾਰ ਨੇ ਉਪਰੋਕਤ ਹਵਾਲਾ ਦਿੰਦਿਆਂ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਸਤੰਬਰ 2020 ਵਿੱਚ ‘ਐਕਸਟੈਂਸ਼ਨ ਦਿੱਤੇ ਜਾਣ ਬਾਰੇ ਚਿੱਠੀ ਵਾਪਸ ਲੈ ਲਈ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਅਹੁਦਾ ਮੁਕਤ ਕਰ ਦਿੱਤਾ ਗਿਆ ਹੈ।

Related posts

ਸਿੱਧੂ ਦੀ ਤਾਜਪੋਸ਼ੀ ‘ਚ ਸ਼ਾਮਲ ਹੋਣਗੇ ਮੁੱਖ ਮੰਤਰੀ ,ਅਖੀਰ ਮੰਨ ਹੀ ਗਏ ਕੈਪਟਨ

Sanjhi Khabar

ਪਾਕਿਸਤਾਨ ਨੇ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੀ 74 ਕਰੋੜ ਦੀ ਹੈਰੋਇਨ

Sanjhi Khabar

ਪੰਜਾਬ ਪੁਲਿਸ ਨੇ ਵਿਦੇਸ਼ੀ ਪਿਸਟਲਾਂ ਦੀ ਵੱਡੀ ਖੇਪ ਕੀਤੀ ਜ਼ਬਤ, ਇੱਕ ਕਥਿਤ ਅੱਤਵਾਦੀ ਅਤੇ ਹਥਿਆਰਾਂ ਦਾ ਤਸਕਰ ਕੀਤਾ ਗ੍ਰਿਫ਼ਤਾਰ

Sanjhi Khabar

Leave a Comment