15.3 C
Los Angeles
May 4, 2024
Sanjhi Khabar
Amritsar Chandigarh Crime News

ਪਾਕਿਸਤਾਨ ਨੇ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੀ 74 ਕਰੋੜ ਦੀ ਹੈਰੋਇਨ

Sawinder Singh
ਅੰਮ੍ਰਿਤਸਰ, 09 ਮਈ । ਅੰਮ੍ਰਿਤਸਰ ’ਚ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਨੇ ਐਤਵਾਰ ਰਾਤ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀ. ਐਸ. ਐਫ. ਨੇ ਨਾ ਸਿਰਫ਼ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਸਰਹੱਦ ਵੱਲ ਭੇਜੇ ਗਏ ਡਰੋਨ ਨੂੰ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਸਗੋਂ 74 ਕਰੋੜ ਰੁਪਏ ਦੀ ਹੈਰੋਇਨ ਵੀ ਜ਼ਬਤ ਕੀਤੀ ਹੈ। ਬੀ. ਐਸ. ਐਫ. ਨੂੰ ਅੰਮ੍ਰਿਤਸਰ ਸੈਕਟਰ ਵਿੱਚ ਇਹ ਸਫਲਤਾ ਮਿਲੀ ਹੈ।

ਜਾਣਕਾਰੀ ਅਨੁਸਾਰ ਬੀ. ਐਸ. ਐਫ. ਦੇ ਜਵਾਨ ਰਾਤ ਸਮੇਂ ਗਸ਼ਤ ’ਤੇ ਸਨ। ਅੱਧੀ ਰਾਤ ਨੂੰ ਪਾਕਿਸਤਾਨੀ ਤਸਕਰਾਂ ਨੇ ਡਰੋਨ ਨੂੰ ਦਓਕੇ ਅਤੇ ਭੈਰੋਵਾਲ ਦੇ ਵਿਚਕਾਰ ਭਾਰਤੀ ਸਰਹੱਦ ਵੱਲ ਭੇਜਿਆ, ਪਰ ਸੈਨਿਕਾਂ ਨੇ ਦੋ ਡਰੋਨਾਂ ਦੀ ਆਵਾਜ਼ ਸੁਣੀ ਤੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਦੀਆਂ ਗੋਲੀਆਂ ਇਕ ਡਰੋਨ ਨੂੰ ਲੱਗੀਆਂ ਅਤੇ ਉਹ ਹੇਠਾਂ ਖੇਤਾਂ ਵਿੱਚ ਜਾ ਡਿੱਗਿਆ ਜਦਕਿ ਦੂਸਰਾ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਇਸਤੋਂ ਬਾਅਦ ਬੀ. ਐਸ. ਐਫ. ਨੇ ਰਾਤ ਦੇ ਸਮੇਂ ਹੀ ਖੇਤਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਥੋੜ੍ਹੀ ਦੇਰ ਬਾਅਦ, ਸੈਨਿਕਾਂ ਨੇ ਖੇਤਾਂ ਵਿੱਚੋਂ ਚਾਈਨਾ ਮੇਡ ਕਵਾਡਕਾਪਟਰ ਡੀਜੇਆਈ ਮੈਟ੍ਰਿਸ-300 ਡਰੋਨ ਬਰਾਮਦ ਕੀਤਾ।

ਜਵਾਨਾਂ ਨੂੰ ਡਰੋਨ ਦੇ ਨਾਲ ਕਾਲੇ ਰੰਗ ਦਾ ਬੈਗ ਮਿਲਿਆ ਵੀ ਹੈ। ਤੁਰੰਤ ਬੀ. ਐਸ. ਐਫ. ਦੇ ਜਵਾਨਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤੇ ਜਦੋਂ ਬੀ. ਐਸ. ਐਫ. ਅਧਿਕਾਰੀਆਂ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ਵਿੱਚ ਇੱਕ ਛੋਟੀ ਬੋਰੀ ਮਿਲੀ। ਜਦੋਂ ਇਸਨੂੰ ਖੋਲ੍ਹਿਆ ਗਿਆ ਤਾਂ 9 ਪੈਕੇਟ ਪੀਲੀ ਟੇਪ ਨਾਲ ਬੰਨ੍ਹੇ ਹੋਏ ਸਨ। ਬੀ. ਐਸ. ਐਫ. ਨੇ ਸਾਰੇ ਪੈਕਟਾਂ ਦੀ ਜਾਂਚ ਕੀਤੀ। ਸਾਰੇ ਪੈਕਟਾਂ ਵਿੱਚੋਂ 10.670 ਕਿਲੋ ਹੈਰੋਇਨ ਬਰਾਮਦ ਹੋਈ। ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 74 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

Related posts

ਅਨਿਲ ਜੋਸ਼ੀ ਦਾ ਵੱਡਾ ਬਿਆਨ, ਕਿਹਾ- ਨਹੀਂ ਸ਼ਾਮਲ ਹੋਵਾਂਗਾ ਕਿਸੇ ਵੀ ਪਾਰਟੀ ‘ਚ

Sanjhi Khabar

ਸੰਗਰੂਰ ਦੇ ਕੰਬਾਈਨ ਚਾਲਕ ਦੀ ਅੰਮ੍ਰਿਤਸਰ ‘ਚ ਕਰੰਟ ਲੱਗਣ ਨਾਲ ਮੌਤ

Sanjhi Khabar

ਬਠਿੰਡਾ ਤੋਂ ਸੀਨੀਅਰ ਕਾਂਗਰਸੀ ਲੀਡਰ ਟਹਿਲ ਸਿੰਘ ਸੰਧੂ ਨੇ ਬੁੱਕੇ ਦੇ ਕੇ ਨਵਜੋਤ ਸਿੰਘ ਸਿੱਧੂ ਦਾ ਕੀਤਾ ਨਿੱਘਾ ਸਵਾਗਤ

Sanjhi Khabar

Leave a Comment