19.3 C
Los Angeles
April 30, 2024
Sanjhi Khabar
Chandigarh Dera Bassi

ਸਬ ਡਿਵੀਜ਼ਨ ਡੇਰਾਬੱਸੀ ਵਿੱਚ ਡੇਂਗੂ ਨੇ ਪਸਾਰੇ ਪੈਰ 20 ਸਾਲਾ ਦੇ ਨੌਜਵਾਨ ਸਣੇ ਦੋ ਦੀ ਹੋਈ ਮੌਤ,

Sunil Bhatti
ਡੇਰਾਬੱਸੀ, 3 ਅਕਤੂਬਰ  : ਸਬ ਡਿਵੀਜ਼ਨ ਡੇਰਾਬੱਸੀ ਵਿੱਚ ਡੇਂਗੂ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਇਲਾਕੇ ਵਿੱਚ ਅੱਜ ਡੇਂਗੂ ਨਾਲ ਇਕ 20 ਸਾਲਾ ਦੇ ਨੌਜਵਾਨ ਸਣੇ ਦੋ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ। ਉਂਝ ਸਿਹਤ ਵਿਭਾਗ ਵੱਲੋਂ ਸਿਰਫ਼ ਇਕ ਨੌਜਵਾਨ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਿਸਦਾ ਇਲਾਜ ਅੰਬਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਚਲ ਰਿਹਾ ਸੀ। ਮਿ੍ਰਤਕ ਦੀ ਪਛਾਣ ਵਿਕਰਾਂਤ ਕਾਲੀਆ ਪੁੱਤਰ ਅਮਿਤ ਕਾਲੀਆ ਵਾਸੀ ਤਿ੍ਰਵੇਦੀ ਕੈਂਪ ਦੇ ਰੂਪ ਵਿੱਚ ਹੋਈ ਹੈ। ਮਿ੍ਰਤਕ ਆਪਣੇ ਚਾਚੇ ਕੋਲ ਸਿਲਵਰ ਸਿਟੀ ਜ਼ੀਰਕਪੁਰ ਵਿੱਚ ਰਹਿ ਰਿਹਾ ਸੀ। ਦੂਜੀ ਔਰਤ ਮੁਬਾਰਿਕਪੁਰ ਦੇ ਫੋਕਲ ਪੁਆਇੰਟ ਵਿੱਚ ਰਹਿ ਰਹੀ ਸੀ ਜਿਸਦੀ ਮੌਤ ਦੀ ਸਿਹਤ ਵਿਭਾਗ ਕੋਲ ਕੋਈ ਜਾਣਕਾਰੀ ਨਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿ੍ਰਤਕ ਦੇ ਪਿਤਾ ਅਮਿਤ ਕਾਲੀਆ ਜੋ ਇਕ ਪੰਜਾਬੀ ਅਖ਼ਬਾਰ ਦੇ ਜ਼ੀਰਕਪੁਰ ਤੋਂ ਪੱਤਰਕਾਰ ਹਨ ਨੇ ਦੱਸਿਆ ਕਿ ਉਸਦੇ ਲੜਕੇ ਦਾ ਬੁਖ਼ਾਰ ਨਹੀਂ ਉੱਤਰ ਰਿਹਾ ਸੀ। ਲੜਕੇ ਵਿਕਰਾਂਤ ਦੀ ਤਬੀਅਤ ਵਿਗੜਨ ’ਤੇ ਉਸ ਨੂੰ ਅੰਬਾਲਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਸ ਨੂੰ ਡੇਂਗੂ ਦੀ ਪੁਸ਼ਟੀ ਹੋਈ ਸੀ। ਅਮਿਤ ਕਾਲੀਆ ਨੇ ਦੱਸਿਆ ਕਿ ਉਸਦੇ ਲੜਕੇ ਦੀ ਤਬੀਅਤ ਵਿੱਚ ਸੁਧਾਰ ਹੋ ਰਿਹਾ ਸੀ ਪਰ ਲੰਘੀ ਰਾਤ ਉਹ ਬਾਥਰੂਮ ਗਿਆ ਜਿਥੇ ਅਚਾਨਕ ਡਿੱਗਣ ਕਾਰਨ ਉਸ ਨੂੰ ਉਲਟੀ ਆਈ ਅਤੇ ਉਸਦੀ ਤਬੀਅਤ ਵਿਗੜ ਗਈ ’ਤੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਬ ਡਿਵੀਜ਼ਨ ਡੇਰਾਬੱਸੀ ਵਿੱਚ ਹੁਣ ਤੱਕ ਡੇਂਗੂ ਦੇ 70 ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਪਿੰਡ ਤਿ੍ਰਵੇਦੀ ਕੈਂਪ ਦੇ ਵਸਨੀਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਖੇਤਰ ਵਿੱਚ ਸਭ ਤੋਂ ਜ਼ਿਆਦਾ ਮਰੀਜ਼ ਇਥੋਂ ਦੇ ਪਿੰਡ ਤਿ੍ਰਵੇਦੀ ਕੈਂਪ ਅਤੇ ਪਿੰਡ ਸੈਦਪੁਰਾ ਤੋਂ ਸਾਹਮਣੇ ਆਏ ਹਨ। ਪਿੰਡ ਤਿ੍ਰਵੇਦੀ ਕੈਂਪ ਵਿੱਚ ਹੁਣ ਤੱਕ 12 ਅਤੇ ਸੈਦਪੁਰਾ ਤੋਂ 17 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ।
ਸਿਵਲ ਹਸਪਤਾਲ ਦੀ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਇਲਾਕੇ ਵਿੱਚ ਇਸ ਤੋਂ ਪਹਿਲਾਂ ਦੋ ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਨੌਜਵਾਨ ਦੀ ਮੌਤ ਨਾਲ ਮਰਨ ਵਾਲਿਆਂ ਦਾ ਆਂਕੜਾ ਤਿੰਨ ਪਹੁੰਚ ਗਿਆ ਹੈ। ਪਿੰਡ ਮੁਬਾਰਿਕਪੁਰ ਦੇ ਫੋਕਲ ਪੁਆਇੰਟ ਵਿਖੇ ਔਰਤ ਦੀ ਮੌਤ ਬਾਰੇ ਡਾ. ਜੈਨ ਨੇ ਕਿਹਾ ਕਿ ਹਾਲੇ ਸਿਹਤ ਵਿਭਾਗ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਸੱਚਾਈ ਸਾਹਮਣੇ ਆਏਗੀ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਲਗਾਤਾਰ ਘਰ ਘਰ ਦਾ ਸਰਵੇ ਕਰ ਡੇਂਗੂ ਦਾ ਲਾਰਵਾ ਨਸ਼ਟ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਘਰ ਅਤੇ ਘਰਾਂ ਦੇ ਨੇੜੇ ਪਾਣੀ ਨਾ ਖੜ੍ਹਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡੇਂਗੂ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਈਂ ਦਿਨਾਂ ਤੋਂ ਜਮ੍ਹਾਂ ਸਾਫ ਪਾਣੀ ਵਿੱਚ ਇਸ ਮਛੱਰ ਦਾ ਲਾਰਵਾ ਪੈਦਾ ਹੁੰਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕੂਲਰਾਂ, ਖਾਲੀ ਭਾਂਡਿਆਂ, ਡੰਗਰਾਂ ਦੇ ਪਾਣੀ ਪੀਣ ਲਈ ਬਣਾਈ ਹੋਦੀਆਂ ਸਣੇ ਹੋਰਨਾਂ ਥਾਵਾਂ ’ਤੇ ਪਾਣੀ ਨਾ ਸਟੋਰ ਕਰਨ ਦੀ ਅਪੀਲ ਕੀਤੀ।

Related posts

ਨਾਜਾਇਜ਼ ਮਾਈਨਿੰਗ ਕਰਨ ਕਾਰਨ ਜੰਗਲਾਤ ਵਿਭਾਗ ਦੀ ਜ਼ਮੀਨ ਨੂੰ ਨੁਕਸਾਨ, ਮਾਮਲਾ ਦਰਜ

Sanjhi Khabar

ਰਾਹੁਲ ਗਾਂਧੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਭਾਂਡੇ ਧੋਣ ਦੀ ਕੀਤੀ ਸੇਵਾ

Sanjhi Khabar

ਪੰਜਾਬ ਵਿੱਚ ਮਿਊਂਸਪਲ ਹੱਦ ਤੋਂ ਬਾਹਰ ਸਥਿਤ ਇਕਹਿਰੀਆਂ ਇਮਾਰਤਾਂ ਨੂੰ ਮਾਮੂਲੀ ਦਰਾਂ ’ਤੇ ਰੈਗੂਲਰ ਕਰਨ ਲਈ ਇਕ ਮੌਕਾ ਮਿਲਿਆ

Sanjhi Khabar

Leave a Comment