15.6 C
Los Angeles
May 15, 2024
Sanjhi Khabar
Chandigarh Crime News Politics Protest

ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਡੀਆ ਘਰਾਣਿਆਂ ’ਤੇ ਇਨਕਮ ਟੈਕਸ ਛਾਪਿਆਂ ਦੀ ਨਿਖੇਧੀ

Ravinder Kumar
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੀਡੀਆ ਘਰਾਣਿਆਂ ’ਤੇ ਇਨਕਮ ਟੈਕਸ ਦੇ ਛਾਪਿਆਂ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਛਾਪੇ ਐਨ ਡੀ ਏ ਸਰਕਾਰ ਦੇ ਕੋਰੋਨਾ ਦੇ ਕੁਪ੍ਰਬੰਧਨ ਨੁੰ ਬੇਨਕਾਬ ਕਰਨ ਕਰਕੇ ਅਤੇ ਕੇਂਦਰ ਸਰਕਾਰ ਵੱਲੋਂ ਸਿਆਸਤਦਾਨਾਂ, ਪੱਤਰਕਾਰਾਂ ਤੇ ਕਾਰਕੁੰਨਾਂ ’ਤੇ ਇਜ਼ਰਾਈਲ ਦੀ ਕੰਪਨੀ ਪੈਗਾਸਸ ਰਾਹੀਂ ਨਜ਼ਰ ਰੱਖਣ ਦੀ ਗੱਲ ਉਜਾਗਰ ਕਰਨ ਕਰ ਕੇ ਮਾਰੇ ਗਏ ਹਨ।

ਇਥੇ ਜਾਰੀ ਕੀੇਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਐਨ ਡੀ ਏ ਸਰਕਾਰ ਦੈਨਿਕ ਭਾਸਕਰ ਤੇ ਭਾਰਤ ਸਮਾਚਾਰ ਗਰੁੱਪ ਨੁੰ ਸਿਰਫ ਇਸ ਕਰ ਕੇ ਨਿਸ਼ਾਨਾ ਬਣਾ ਰਹੀ ਹੈ ਕਿਉਂਕਿ ਇਹਨਾਂ ਨੇ ਪੱਤਰਕਾਰੀ ਦੇ ਮਿਆਰ ਅਨੁਸਾਰ ਸਵਾਲ ਨੂੰ ਔਖੇ ਸਵਾਲ ਕੀਤੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਤਰੀਕੇ ਪ੍ਰੈਸ ਦੀ ਆਜ਼ਾਦੀ ਨੁੰ ਕੁਚਲਣ ਦਾ ਯਤਨ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸੰਕਟ ਦੀ ਘੜੀ ਵਿਚ ਮੀਡੀਆ ਘਰਾਣਿਆਂ ਨਾਲ ਡੱਟ ਕੇ ਖੜ੍ਹਾ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੋਰੋਨਾ ਕੁਪ੍ਰਬੰਧਨ ਦੇ ਮਾਮਲੇ ਵਿਚ ਆਲੋਚਨਾ ਖਿਲਾਫ ਹਾਂ ਪੱਖੀ ਹੁੰਗਾਰਾ ਭਰਨਾ ਚਾਹੀਦਾ ਹੈ ਕਿਉਂਕਿ ਇਹ ਗੱਲਾਂ ਦੇਸ਼ ਦੇ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਝਲਕਾਰਾ ਹੁੰਦੀਆਂ ਹਨ। ਉਹਨਾਂ ਕਿਹਾ ਕਿ ਦੈਨਿਕ ਭਾਸਕਰ ਨੇ ਕੇਂਦਰ ਤੇ ਕਈ ਰਾਜਾਂ ਵਿਚ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿਚ ਕੁਪ੍ਰਬੰਧਨ ਨੁੰ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਇਸ ਅਦਾਰੇ ਨੇ ਸਿਆਸਤਦਾਨਾਂ ਦੇ ਨਾਲ ਨਾਲ ਪੱਤਰਕਾਰਾਂ ਤੇ ਕਾਰਕੁੰਨਾਂ ਖਿਲਾਫ ਪੈਗਾਸਸ ਸਪਾਇਵੇਅਰ ਦੀ ਵਰਤੋਂ ਨਾਲ ਨਿਗਰਾਨੀ ਰੱਖਣ ਦੀ ਗੱਲ ਵੀ ਬੇਨਕਾਬ ਕੀਤੀ ਹੈ ਜਿਸਨੂੰ ਇਹਨਾਂ ਨੇ ਬੇਨਕਾਬ ਕੀਤਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੈਨਿਕ ਭਾਸਕਰ ਦੇ ਦਫਤਰ ਵਿਚ ਮੌਜੂਦ ਮੁਲਾਜ਼ਮਾਂ ਨੁੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦੇ ਮੋਬਾਈਲ ਜ਼ਬਤ ਕਰ ਲਏ ਗਏ ਤੇ ਨਾਈਟ ਸ਼ਿਫਟ ਦੇ ਵਰਕਰਾਂ ਨੁੰ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ ਤੇਦਫਤਰ ਤੋਂ ਬਾਹਰ ਨਹੀਂ ਜਾਣ ਦਿੱਤਾਗਿਆ। ਉਹਨਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ ਨਾਲ ਇਸ ਕਿਸਮ ਦਾ ਵਰਤਾਰਾ ਲੋਕਤੰਤਰ ਵਾਸਤੇ ਸਹੀ ਨਹੀਂ ਹੈ।

ਐਨ ਡੀ ਏ ਸਰਕਾਰ ਨੁੰ ਆਪਣੇ ਕੰਮ ਕਰਨ ਦੇ ਤਰੀਕੇ ਵਿਚ ਦਰੁੱਸਤੀ ਲਿਆਉਣ ਲਈ ਆਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਤੇ ਕਿਸਾਨ ਅੰਦੋਲਨ ਖਿਲਾਫ ਵੀ ਇਹ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ ਕਿਉਂਕਿ ਇਹ ਇਸਦੀਆਂ ਨੀਤੀਆਂ ’ਤੇਸਵਾਲ ਚੁੱਕ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੇ ਸਿਰਫ ਵੱਡੇ ਕਾਰਪੋਰੇਸ਼ਨਾਂ ਦੀ ਮਦਦ ਵਾਸਤੇ ਤਿੰਨ ਖੇਤੀ ਕਾਨੂੰਨ ਲਿਆਉਣ ਪਿੱਛੇ ਤਰਕ ’ਤੇ ਸਵਾਲ ਚੁੱਕ ਕੇ ਸਹੀ ਕੀਤਾ ਹੈ ਕਿਉਂਕਿ ਇਸ ਨਾਲ ਦੇਸ਼ ਵਿਚ ਖੇਤੀਬਾੜੀ ਦਾ ਨਿਗਮੀਕਰਨ ਹੋ ਜਾਵੇਗਾ। ਉਹਨਾਂ ਕਿਹਾ ਕਿ ਬਜਾਏ ਕਿਸਾਨਾਂ ਦੀ ਗੱਲ ਸੁਣਨ ਤੇਉਹ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਕੇਂਦਰ ਸਰਕਾਰ ਨੇ ਉਹਨਾਂ ਖਿਲਾਫ ਨਫਰਤਭ ਭਰਿਆ ਵਤੀਰਾ ਅਪਣਾਇਆ ਹੋਇਆ ਹੈ। ਉਹਨਾਂ ਨੇ ਇਸ ਗੱਲ ’ ਤੇ ਸਵਾਲ ਚੁੱਕੇ ਕਿ ਕੇਂਦਰੀ ਖੇਤੀਬਾੜਾੜੀ ਮੰਤਰੀ ਨਰੇਂਦਰ ਤੋਮਰ ਵਾਰ ਵਾਰ ਆਖ ਰਹੇ ਹਨ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਵਾਸਤੇ ਤਿਆਰ ਹੈ ਜਦਕਿ ਇਹ ਵੀ ਕਹਿ ਰਹੇ ਹਨ ਕਿ ਕਾਲੇ ਕਾਨੁੰਨ ਰੱਦ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਪਹਿਲਾਂ ਤਿੰਨ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।

Related posts

ਮਿਲਖਾ ਸਿੰਘ ਦੀ ਰਿਹਾਇਸ਼ ‘ਤੇ ਪਹੁੰਚੇ ਕੈਪਟਨ, ‘ਫਲਾਇੰਗ ਸਿੱਖ’ ਦੇ ਸਨਮਾਨ ‘ਚ ਕੀਤਾ ਵੱਡਾ ਐਲਾਨ

Sanjhi Khabar

ਯੂਪੀ ’ਚ ਪ੍ਰਿਯੰਕਾ ਗਾਂਧੀ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ, ਸਪਾ ਤੇ ਬਸਪਾ ਨਾਲ ਗਠਜੋੜ ਨਹੀਂ

Sanjhi Khabar

ਪੰਜਾਬ ਸਰਕਾਰ ਦੇ ਕਰਮਚਾਰੀਆਂ ਨੂੰ 15 ਸਤੰਬਰ ਤੋਂ ਬਾਅਦ ਲਾਜ਼ਮੀ ਛੁੱਟੀ ‘ਤੇ ਭੇਜਿਆ ਜਾਵੇਗਾ ਜੇਕਰ ਟੀਕੇ ਦੀ ਇੱਕ ਵੀ ਖੁਰਾਕ ਨਹੀਂ ਲਈ ਗਈ: ਮੁੱਖ ਮੰਤਰੀ

Sanjhi Khabar

Leave a Comment