14.8 C
Los Angeles
May 21, 2024
Sanjhi Khabar
Chandigarh Crime News New Delhi Politics Protest

”ਦੈਨਿਕ ਭਾਸਕਰ” ਅਖ਼ਬਾਰ ‘ਤੇ ਇਨਕਮ ਟੈਕਸ ਦੀ ਰੇਡ ਦੀ ਅਦਾਰਾ ਸਾਂਝੀ ਖਬਰ ਅਤੇ ਪੰਜਾਬੀ ਪੋਸਟ ਵੈਬ ਪੋਰਟਲ ਵੱਲੋਂ ਨਿਖੇਧੀ

Parmeet Mitha

ਚੰਡੀਗੜ : ਦੈਨਿਕ ਭਾਸਕਰ ਅਖ਼ਬਾਰ, ਜਿਸ ਨੇ ਪਿਛਲੇ ਲੰਮੇ ਸਮੇਂ ਤੋਂ ਕੇਂਦਰ ਵਿਚਲੀ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖੀਆਂ ਹੋਈਆਂ ਸਨ, ਉਸ ਅਖ਼ਬਾਰ ‘ਤੇ ਇਨਕਮ ਟੈਕਸ ਦੀ ਰੇਡ ਵੱਜੀ। ਇਹ ਰੇਡ ਭਾਵੇਂ ਹੀ ਸਰਕਾਰੀ ਦਾਅਵੇ ਮੁਤਾਬਿਕ, ਮੋਦੀ-ਸ਼ਾਹ ਦੇ ਕਹਿਣੇ ਤੇ ਨਹੀਂ ਮਾਰੀ ਗਈ, ਪਰ ਅਖ਼ਬਾਰ ਤੇ ਮਾਰੀ ਗਈ ਇਸ ਰੇਡ ਅਤੇ ਛਪੀਆਂ ਖ਼ਬਰਾਂ ਦਸਰਾਉਂਦੀਆਂ ਹਨ ਕਿ, ਮੋਦੀ ਸਰਕਾਰ ਨੇ ਭਾਰਤੀ ਮੀਡੀਆ ਦੀ ਸੰਘੀ ਨੱਪਣ ਵਾਸਤੇ ਇਹ ਰੇਡ ਮਰਵਾਈ ਹੈ।
ਇਸ ਤੋਂ ਪਹਿਲਾਂ ਨਿਊਜ਼ ਕਲਿਕ ਵੈਬਸਾਈਟ ਅਤੇ ਦਿ ਵਾਇਰ ਦੇ ਦਫ਼ਤਰਾਂ ਤੇ ਵੀ ਰੇਡ ਵੱਜ ਚੁੱਕੀ ਹੈ, ਜਿੱਥੋਂ ਕੁੱਝ ਵੀ ਨਹੀਂ ਮਿਲਿਆ। ਐਨਡੀਟੀਵੀ ਤੇ ਵੀ ਰੇਡ ਇਸੇ ਸਰਕਾਰ ਦੇ ਕਾਰਜਕਾਲ ਦੌਰਾਨ ਮਾਰੀ ਗਈ ਸੀ। ਇਸ ਸਾਰੇ ਘਟਨਾਕ੍ਰਮ ਨੂੰ ਵੇਖਣ ਤੋਂ ਬਾਅਦ ਲੱਗਦਾ ਹੈ ਕਿ, ਭਾਰਤ ਵਿਚਲੀ ਫਾਂਸ਼ੀਵਾਦੀ ਮੋਦੀ ਹਕੂਮਤ ਲੋਕ ਲਹਿਰ ਅਤੇ ਮੀਡੀਆ ਨੂੰ ਦਬਾਉਣ ਵਾਸਤੇ ਕਿਸ ਹੱਦ ਤੱਕ ਜਾ ਸਕਦੀ ਹੈ। ਗੋਦੀ ਮੀਡੀਆ ਸਾਰਾ ਦਿਨ ਝੂਠ ਬੋਲ ਨਫ਼ਰਤ ਭਰੀਆਂ ਖ਼ਬਰਾਂ ਦਿੰਦਾ ਰਹਿੰਦਾ ਹੈ, ਪਰ ਉਹਦੇ ਤੇ ਕਦੇ ਕੋਈ ਐਕਸ਼ਨ ਇਸ ਸਰਕਾਰ ਵੱਲੋਂ ਨਹੀਂ ਲਿਆ ਗਿਆ।
ਪੈਗਾਸਸ ਸਾਫ਼ਟਵੇਅਰ ਜਿਸ ਦੇ ਨਿਸ਼ਾਨੇ ਤੇ ਭਾਰਤੀ ਪੱਤਰਕਾਰ, ਸਿਆਸਤਦਾਨ, ਬੁੱਧੀਜੀਵੀ ਅਤੇ ਕਿਸਾਨ ਹਨ, ਉਹਦੀ ਜਾਂਚ ਕਰਵਾਉਣ ਵਾਸਤੇ ਮੋਦੀ ਸਰਕਾਰ ਨੇ ਹੁਣ ਤੱਕ ਕੋਈ ਹੀਲਾ ਨਹੀਂ ਕੀਤਾ। ਭਾਰਤ ਵਿਚਲੀ ਫ਼ਾਂਸੀਵਾਦੀ ਹਕੂਮਤ ਦੀ ਦੈਨਿਕ ਭਾਸਕਰ ਅਖ਼ਬਾਰ ਖਿਲਾਫ਼ ਵਰਤੀ ਗਈ ਚਾਲ ਅਤੇ ਇਨਕਮ ਟੈਕਸ ਦੀ ਰੇਡ ਕਰਕੇ ਕੀਤੇ ਗਏ ਹਮਲੇ ਦੀ ਅਦਾਰਾ ਰੋਜਾਨਾ ਸਾਂਝੀ ਖਬਰ ਦੇ ਸੰਪਾਦਕ ਪੀਐਸ ਮਿੱਠਾ ਅਤੇ ਸਹਿ ਸੰਪਾਦਕ ਗੁਰਬਾਜ਼ ਗਿੱਲ, ਸੰਦੀਪ ਸਿੰਘ ਧਨੋਲਾ ਬਿਊਰੋ ਚੀਫ ਪੰਜਾਬ ਅਤੇ ਪੰਜਾਬੀ ਪੋਸਟ ਨਿਊਜ ਵੈਬ ਪੋਰਟਲ ਦੇ ਐਮਡੀ ਰਾਜ ਵਰਮਾ ਨੇ ਨਿਖੇਧੀ ਕੀਤੀ ਹੈ ਅਤੇ ਬੁੱਧੀਜੀਵੀ ਅਤੇ ਸਮਾਜਿਕ ਕਾਰਕੁੰਨਾਂ ਨੂੰ ਫ਼ਾਂਸੀਵਾਦੀ ਹਕੂਮਤ ਖਿਲਾਫ਼ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ ਹੈ। ਇਸਤਰਾਂ ਮੀਡੀਆ ਨੂੰ ਆਪਣਾ ਨਿਸ਼ਾਨ ਬਣਾਕੇ ਸਰਕਾਰ ਦਬਾ ਨਹੀ ਸਕਦੀ ।

Related posts

ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵਿਜੀਲੈਂਸ ਦੀ ਰਾਡਾਰ ਉਤੇ

Sanjhi Khabar

ਸੰਗਰੂਰ ਪੁਲਿਸ ਨੇ ਕਤਲ ਦੇ 17 ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ ਗੈਂਗਸਟਰ ਜਸਪ੍ਰੀਤ ਬੱਬੀ ਨੂੰ ਕੀਤਾ ਗ੍ਰਿਫਤਾਰ

Sanjhi Khabar

ਵਿਧਾਨ ਸਭਾ ਵਿਚ ਲੱਗੇਗੀ ਭਗਤ ਸਿੰਘ, ਅੰਬੇਦਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ

Sanjhi Khabar

Leave a Comment