15.3 C
Los Angeles
May 17, 2024
Sanjhi Khabar
Uncategorized

ਵਿਜੀਲੈਂਸ ਵੱਲੋਂ ਬਿਲਡਿੰਗ ਇੰਸਪੈਕਟਰ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ

ਜ਼ੀਰਕਪੁਰ, 22 ਸਤੰਬਰ (ਜੇ.ਐੱਸ.ਕਲੇਰ)ਸਥਾਨਕ ਸਰਕਾਰਾਂ ਵਿਭਾਗ ਦੀ ਆਂਤਰਿਕ ਵਿਜੀਲੈਂਸ ਦੀ ਟੀਮ ਵੱਲੋਂ ਅੱਜ ਐਸ.ਵੀ.ਓ ਸੁਧੀਰ ਸ਼ਰਮਾ ਦੀ ਅਗਵਾਈ ਵਿਚ ਸਥਾਨਕ ਨਗਰ ਕੌਂਸਲ ਵਿਖੇ ਪੁੱਜ ਕੇ ਬਲਟਾਣਾ ਇਲਾਕੇ ਦੀ ਬਿਲਡਿੰਗ ਇੰਸਪੈਕਟਰ ਸ਼ੀਵਾਨੀ ਬੰਸਲ ਵੱਲੋਂ ਇਮਾਰਤਾਂ ਦੀਆਂ ਐੱਨਓਸੀ ਜਾਰੀ ਕਰਨ ਦੀ ਏਵਜ ਵਿਚ ਪੈਸੇ ਮੰਗਣ ਅਤੇ ਪੈਸੇ ਨਾ ਦੇਣ ਦੀ ਸੂਰਤ ‘ਚ ਲੋਕਾਂ ਨੂੰ ਖੱਜਲ ਖੁਆਰ ਕਰਨ ਦੇ ਮਨਤਵ ਨਾਲ ਉਨ੍ਹਾਂ ਦੀਆਂ ਐੱਨਓਸੀ ਰੱਦ ਕਰਨ ਦੀ ਜਾਂਚ ਆਰੰਭ ਕਰ ਦਿੱਤੀ ਹੈ। ਬਿਲਡਿੰਗ ਇੰਸਪੈਕਟਰ ਸ਼ਿਵਾਨੀ ਬਾਂਸਲ ਖ਼ਿਲਾਫ਼ ਖੇਤਰ ਦੇ ਇਕ ਆਰਕੀਟੈਕਟ ਨੇ ਉਸ ਤੋਂ 50 ਹਜ਼ਾਰ ਰੁਪਏ ਮੰਗਣ ਦਾ ਦੋਸ਼ ਲਾਇਆ ਸੀ ਅਤੇ ਆਰਕੀਟੈਕਟ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਬਕ ਸਿਖਾਉਣ ਲਈ ਡੰਡਾ ਲੈ ਕੇ ਨਗਰ ਕੌਂਸਲ ਦੇ ਦਫ਼ਤਰ ਪਹੁੰਚਿਆ ਸੀ। ਪਰ ਬਾਅਦ ਵਿਚ ਆਰਕੀਟੈਕਟ ਵੱਲੋਂ ਉਸ ਘਟਨਾ ਲਈ ਲਿਖ਼ਤੀ ਮੁਆਫ਼ੀ ਮੰਗਦੇ ਹੋਏ ਰਾਜੀਨਾਮਾ ਕਰ ਲਿਆ ਸੀ। ਪਰ ਅੱਜ ਵਿਭਾਗੀ ਟੀਮ ਵੱਲੋਂ ਆਰਕੀਟੈਕਟ ਰਾਜੀਨਾਮੇ ‘ਤੇ ਆਪਣੇ ਦਸਤਖ਼ਤ ਹੋਣ ਤੋਂ ਹੀ ਮੁੱਕਰ ਗਿਆ ਦੱਸਿਆ ਜਾ ਰਿਹਾ ਹੈ। ਹਾਸਲ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਆਰਕੀਟੈਕਟ ਨਰਿੰਦਰ ਸਿੰਘ ਜ਼ੀਰਕਪੁਰ ਨਗਰ ਕੌਂਸਲ ਦੇ ਦਫ਼ਤਰ ਵਿਖੇ ਗੁੱਸੇ ‘ਚ ਡੰਡਾ ਲੈ ਕੇ ਆਇਆ ਸੀ ਉਸ ਨੇ ਹੰਗਾਮਾ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਜ਼ੀਰਕਪੁਰ ਨਗਰ ਕੌਂਸਲ ਵਿਖੇ ਤੈਨਾਤ ਬਲਟਾਣਾ ਖੇਤਰ ਦੀ ਬਿਲਡਿੰਗ ਇੰਸਪੈਕਟਰ ਸ਼ਿਵਾਨੀ ਬਾਂਸਲ ‘ਤੇ ਲੋਕਾਂ ਦੇ ਨਕਸ਼ੇ ਦੀਆਂ ਐੱਨਓਸੀ ਜਾਰੀ ਕਰਨ ਬਦਲੇ ਉਸ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰ ਰਹੀ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਬਿਲਡਿੰਗ ਇੰਸਪੈਕਟਰ ਵਲੋਂ ਲੋਕਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਉਸ ਵਲੋਂ ਜਾਣਬੁੱਝ ਕੇ ਲੋਕਾਂ ਦੀਆਂ ਐੱਨਓਸੀਆਂ ਜਾਂ ਤਾਂ ਰੱਦ ਕਰ ਦਿੱਤੀਆਂ ਜਾਦੀਆਂ ਹਨ ਜਾਂ ਫਿਰ ਲੋਕਾਂ ਨੂੰ ਦਫ਼ਤਰ ਦੇ ਗੇੜੇ ਮਰਵਾਏ ਜਾਂਦੇ ਹਨ। ਮਾਮਲਾ ਸਥਾਨਕ ਸਾਰਕਾਰਾਂ ਵਿਭਾਗ ਦੇ ਹੈੱਡ ਆਫਿਸ ਵਿਖੇ ਪੁੱਜਣ ਕਾਰਨ ਮਾਮਲਾ ਵਿਭਾਗ ਦੀ ਵਿਜੀਲੈਂਸ ਨੂੰ ਸੌਪਿਆ ਗਿਆ ਸੀ ਜਿਸ ਤੋਂ ਬਾਅਦ ਅੱਜ ਵਿਭਾਗ ਦੀ ਵਿਜੀਲੈਂਸ ਦੀ ਟੀਮ ਵਲੋਂ ਸੀਨੀਅਰ ਵਿਜੀਲੈਂਸ ਅਫ਼ਸਰ ਸੁਧੀਰ ਸ਼ਰਮਾ ਵਲੋਂ ਦੋ ਹੋਰ ਵਿਜੀਲੈਂਸ ਅਫ਼ਸਰਾਂ ਵਲੋਂ ਜ਼ੀਰਕਪੁਰ ਵਿਖੇ ਮਾਮਲੇ ਦੀ ਜਾਂਚ ਆਰੰਭ ਕੀਤੀ ਗਈ ਹੈ। ਵਿਭਾਗੀ ਟੀਮ ਵਲੋਂ ਬੀਤੇ ਸਮੇਂ ਦੌਰਾਨ ਬਿਲਡਿੰਗ ਇੰਸਪੈਕਟਰ ਸ਼ਿਵਾਨੀ ਬਾਂਸਲ ਵੱਲੋਂ ਪਾਸ ਕੀਤੇ ਨਕਸ਼ਿਆਂ ਸਮੇਤ ਜਾਰੀ ਕੀਤੀਆਂ ਐੱਨਓਸੀ ਦੀਆਂ ਲਗਭਗ 40 ਫਾਈਲਾਂ ਦਾ ਰਿਕਾਰਡ ਆਪਣੇ ਨਾਲ ਲਿਜਾਇਆ ਗਿਆ ਹੈ।
[22/09, 8:12 pm] Sukhwinder Singh Sukhi Bhaskar: ਮਾਮਲੇ ਸਬੰਧੀ ਜਾਂਚ ਟੀਮ ਦੇ ਸੀਨੀਅਰ ਵਿਜੀਲੈਂਸ ਅਫ਼ਸਰ ਸੁਧੀਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਿਲਡਿੰਗ ਅਫ਼ਸਰ ਸ਼ਿਵਾਨੀ ਬਾਂਸਲ ਵੱਲੋਂ ਐਨਓਸੀ ਜਾਰੀ ਕਰਨ ਬਦਲੇ ਪੈਸੇ ਮੰਗਣ ਦਿ ਸ਼ਿਕਾਇਤ ਮਿਲੀ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਪਤਾ ਲੱਗਿਆ ਸੀ ਕਿ ਸ਼ਿਕਾਇਤ ਕਰਤਾ ਨਰਿੰਦਰ ਸਿੰਘ ਵੱਲੋਂ ਇਸ ਮਾਮਲੇ ‘ਚ ਲਿਖ਼ਤੀ ਰਾਜੀਨਾਮਾ ਵੀ ਕਰ ਲਿਆ ਸੀ। ਪਰ ਅੱਜ ਜਾਂਚ ਦੌਰਾਨ ਸ਼ਿਕਾਇਤ ਕਰਤਾ ਨਰਿੰਦਰ ਸਿੰਘ ਨੇ ਰਾਜੀਨਾਮੇ ‘ਤੇ ਆਪਣੇ ਦਸਤਖ਼ਤ ਹੋਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਦੌਰਾਨ ਬਿਲਡਿੰਗ ਇੰਸਪੈਕਟਰ ਸ਼ਿਵਾਨੀ ਬਾਂਸਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਵੱਲੋਂ ਕਿਸੇ ਤੋਂ ਵੀ ਕੋਈ ਪੈਸਾ ਨਹੀਂ ਮੰਗਿਆ ਗਿਆ ਹੈ ਅਤੇ ਜੇਕਰ ਉਸ ਵੱਲੋਂ ਕਿਸੇ ਨਕਸ਼ੇ ਜਾਂ ਐੱਨਓਸੀ ਨੂੰ ਰੱਦ ਕੀਤਾ ਗਿਆ ਹੈ ਉਸ ਵੱਲੋਂ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਜ਼ੀਰਕਪੁਰ ਨਗਰ ਕੌਂਸਲ ਤੋਂ ਕੁਝ ਰਿਕਾਰਡ ਆਪਣੇ ਨਾਲ ਲਿਜਾਇਆ ਗਿਆ ਹੈ ਅਤੇ ਸ਼ਿਕਾਇਤਕਰਤਾ ਨਰਿੰਦਰ ਸਿੰਘ ਨੂੰ ਮੰਗਲਵਾਰ 26 ਸਤੰਬਰ ਨੂੰ ਸ਼ਿਕਾਇਤ ਸਬੰਧੀ ਸਬੂਤ ਲੈ ਕੇ ਮੁੱਖ ਦਫ਼ਤਰ ਬੁਲਾਇਆ ਗਿਆ ਹੈ।

Related posts

ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਚ “ਰੂ-ਬਰੂ” ਪ੍ਰੋਗਰਾਮ ਰਾਹੀਂ ਟੈਲੇਂਟ ਹੰਟ ਸਮਾਰੋਹ ਦਾ ਆਯੋਜਨ ਕੀਤਾ

Sanjhi Khabar

ਬਲਿਆ ਪਹੁੰਚੇ ਟਿਕੈਤ, ਕਿਸਾਨਾਂ ਨੂੰ ਦਿੱਤਾ ਸੱਦਾ

Sanjhi Khabar

ਮਿਲਖਾ ਸਿੰਘ ਦੀ ਮੌਤ ‘ਤੇ ਖੇਡ ਜਗਤ ਨੇ ਜਤਾਇਆ ਸੋਗ , ਸਚਿਨ ਤੇਂਦੁਲਕਰ ਸਣੇ ਕਈ ਹਾਂ ਖਿਡਾਰੀਆਂ ਨੇ ਦਿੱਤੀ ਸ਼ਰਧਾਂਜਲੀ

Sanjhi Khabar

Leave a Comment