17.8 C
Los Angeles
April 27, 2024
Sanjhi Khabar
Chandigarh Lalru ਸਿੱਖਿਆ

ਲਾਲੜੂ ਚ ਆਈਲੇਟਸ ਕੋਚਿੰਗ ਲਈ ਕਿਮਾਈਂਡਰ ਅਕੈਡਮੀ ਖੋਲੀ

ਜਸਵੀਰ ਸਿੰਘ ਜੌਹਲ
ਲਾਲੜੂ, 14 ਅਪਰੈਲ : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਤੇ ਲਾਲੜੂ ਵਿਖੇ ਕਿਮਾਈਂਡਰ ਅਕੈਡਮੀ ਖੋਲੀ ਗਈ, ਜਿਸ ਦਾ ਉਦਘਾਟਨ ਤਿੰਨ ਸੀਨੀਅਰ ਸਿਟੀਜਨ ਬਜੂਰਗਾਂ ਵਲੋਂ ਕੀਤਾ ਗਿਆ, ਜਿਸ ਵਿੱਚ ਬੱਚਿਆਂ ਨੂੰ ਆਈਲੇਟਸ ਅਤੇ ਇੰਗਲਿਸ ਸਪੀਕਿੰਗ ਦੀ ਕੋਚਿੰਗ ਮੁਹੱਇਆ ਕਰਵਾਈ ਜਾਵੇਗੀ। ਅਕੈਡਮੀ ਦੇ ਪ੍ਰਬੰਧਕ ਐਡਵੋਕੇਟ ਮਨਪ੍ਰੀਤ ਸਿੰਘ ਭੱਟੀ ਅਤੇ ਰਵੀਨਾ ਰਾਣਾ ਨੇ ਦੱਸਿਆ ਕਿ ਉਕਤ ਅਕੈਡਮੀ ਦਾ ਮੁੱਖ ਉਦੇਸ ਦਿਹਾਤੀ ਇਲਾਕੇ ਤੇ ਨੌਜਵਾਨਾ ਨੂੰ ਘੱਟ ਫੀਸ ਤੇ ਆਈਲੇਟਸ ਤੇ ਇੰਗਲਿਸ ਸਪੀਕਿੰਗ ਦੀ ਕੋਚਿੰਗ ਮੁਹੱਇਆ ਕਰਾਉਣਾ ਹੈ ਤਾਂ ਜੋ ਉਹ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਅਕੈਡਮੀ ਦਾ ਉਦਘਾਟਨ ਸੀਨੀਅਰ ਸਿਟੀਜਨ ਚਮੇਲ ਸਿੰਘ, ਮਦਨ ਪਾਲ ਰਾਣਾ ਅਤੇ ਸੀਸ ਪਾਲ ਸਿੰਘ ਰਾਣਾ ਵਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ। ਜਿਸ ਵਿੱਚ ਉਨ੍ਹਾ ਕਿਹਾ ਕਿ ਉਕਤ ਅਕੈਡਮੀ ਦੀ ਇਲਾਕੇ ਦੇ ਬੱਚਿਆਂ ਨੂੰ ਲੋੜ ਸੀ ਕਿਉਂਕਿ ਇਲਾਕੇ ਦੇ ਬੱਚਿਆਂ ਨੂੰ ਕੋਚਿੰਗ ਲਈ ਚੰਡੀਗੜ੍ਹ, ਮੁਹਾਲੀ ਤੇ ਅੰਬਾਲਾ ਜਾਣਾ ਪੈਂਦਾ ਸੀ, ਜਿਸ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ। ਇਸ ਮੌਕੇ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਸਕੱਤਰ ਐਡਵੋਕੇਟ ਬਲਜਿੰਦਰ ਸਿੰਘ ਸੈਣੀ, ਜਗਤਾਰ ਸਿੰਘ, ਰਾਜੇਸ ਰਾਣਾ ਇੰਦਰਜੀਤ ਸਿੰਘ ਕੰਬੋਜ, ਡਾ: ਰਾਜਬੀਰ ਸਿੰਘ, ਜਰਨੈਲ ਸਿੰਘ ਰਾਣਾ, ਲਖਵਿੰਦਰ ਸਿੰਘ ਹੈਪੀ, ਜੈ ਚੰਦ ਰਾਣਾ, ਮਾਸਟਰ ਜਗਦੀਸ ਰਾਮ, ਕਲਦੀਪ ਸਿੰਘ ਸੈਣੀ ਸਮੇਤ ਅਨੇਕਾ ਪੱਤਵੰਤੇ ਮੌਜੂਦ ਸਨ।

Related posts

ਕਿਰਤੀ ਕਿਸਾਨ ਯੂਨੀਅਨ ਵੱਲੋਂ ਚੋਣਾਂ ਨਾ ਲੜਨ ਦਾ ਐਲਾਨ, ਸੰਯੁਕਤ ਸਮਾਜ ਮੋਰਚੇ ਨੂੰ ਵਪਾਸੀ ਦੀ ਅਪੀਲ

Sanjhi Khabar

ਕਾਂਗਰਸ ਸਰਕਾਰ ਦੇ ਖਿਲਾਫ ਵਿਆਪਕ ਰੋਸ ਤੇ ਨਮੋਸ਼ੀ ਦੀ ਲਹਿਰ ਕਾਰਨ ਲੋਕ ਪੰੰਜਾਬ ਕਾਂਗਰਸ ਸਰਕਾਰ ਦੇ ਖਿਲਾਫ : ਅਕਾਲੀ ਦਲ

Sanjhi Khabar

ਅਧੀਨ ਸੇਵਾਵਾਂ ਚੋਣ ਬੋਰਡ ਦੇ ਮੈਂਬਰ, ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਆਮ ਆਦਮੀ ਪਾਰਟੀ ਵਿੱਚ ਹੋਏ ਸਾਮਲ

Sanjhi Khabar

Leave a Comment