12.7 C
Los Angeles
May 5, 2024
Sanjhi Khabar
Chandigarh Crime News Mohali

ਮੋਹਾਲੀ ਪੁਲੀਸ ਵਲੋਂ 1 ਕਿਲੋ ਹੈਰੋਈਨ ਸਮੇਤ ਦੋ ਨਸ਼ਾ ਤਸਕਰ ਕਾਬੂ

ਐਸ.ਏ.ਐਸ.ਨਗਰ, 14 ਅਪ੍ਰੈਲ (ਗੁਰਵਿੰਦਰ ਸਿੰਘ ਮੋਹਾਲੀ) ਮੋਹਾਲੀ ਪੁਲੀਸ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਦੋ ਨਸ਼ਾ ਤਸੱਕਰਾਂ ਮੋਹਸ਼ੀਨ ਅੰਸਾਰੀ ਉਰਫ ਮਿਅੰਕ ਅਤੇ ਰਾਹੁਲ ਸ਼ਰਮਾ ਉਰਫ ਰਾਜ ਨੂੰ 1 ਕਿਲੋ ਹੈਰੋਇੰਨ ਸਮੇਤ 1 ਪਿਸਤੌਲ ਦੇਸੀ ਅਤੇ 3 ਜਿੰਦਾਂ ਕਾਰਤੂਸ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ੍ਰੀ ਸਤਿੰਦਰ ਸਿੰਘ ਨੇ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਐਸ ਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀ.ਐਸ.ਪੀ (ਡੀ) ਗੁਰਚਰਨ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਮੋਹਾਲੀ ਦੇ ਇੰਚਾਰਜ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਦੀ ਨਿਗਰਾਨੀ ਹੇਠ ਪੁਲੀਸ ਪਾਰਟੀ ਵੱਲੋਂ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਸੀ.ਆਈ.ਏ ਸਟਾਫ ਦੀ ਪੁਲੀਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਮੋਹਸ਼ੀਨ ਅੰਸਾਰੀ ਅਤੇ ਰਾਹੁਲ ਸ਼ਰਮਾ ਆਪਣੇ ਗ੍ਰਾਹਕਾਂ ਨੂੰ ਹੈਰੋਇੰਨ ਦੀ ਸਪਲਾਈ ਕਰਨ ਲਈ ਇੱਕ ਮਹਿੰਦਰਾ ਗੱਡੀ ਵਿੱਚ ਮੋਹਾਲੀ,ਖਰੜ ਏਰੀਆ ਵਿੱਚ ਆ ਰਹੇ ਹਨ ਅਤੇ ਪੁਲੀਸ ਨੇ ਖਾਨਪੁਰ ਚੌਂਕ ਖਰੜ ਵਿਖੇ ਨਾਕਾਬੰਦੀ ਦੌਰਾਨ ਇਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੀ ਗੱਡੀ ਵਿੱਚੋਂ 1 ਕਿਲੋ ਹੈਰੋਇੰਨ, 1 ਦੇਸੀ ਪਿਸਤੌਲ ਅਤੇ 3 ਕਾਰਤੂਸ ਬ੍ਰਾਮਦ ਕੀਤੇ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਪੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਦਿੱਲੀ ਤੋਂ ਨਾਈਜੀਰੀਅਨਾਂ ਪਾਸੋਂ ਹੈਰੋਇਨ ਖਰੀਦੇ ਕੇ ਇਸ ਖੇਤਰ ਵਿੱਚ ਆਪਣੇ ਗ੍ਰਾਹਕਾਂ ਨੂੰ ਵੇਚਦੇ ਸੀ ਅਤੇ ਮਹੀਨੇ ਵਿੱਚ 2-3 ਵਾਰ ਹੈਰੋਇੰਨ ਦਿੱਲੀ ਤੋਂ ਲੈ ਕੇ ਆਉਂਦੇ ਸੀ।
ਉਹਨਾਂ ਦੱਸਿਆ ਕਿ ਮੋਹਸਿਨ ਅੰਸਾਰੀ, ਵਾਸੀ ਜਿਲ੍ਹਾ ਦੇਹਰਾਦੂਨ (ਉਤਰਾਖੰਡ) ਹਾਲ ਵਾਸੀ ਸ਼ਰਮਾ ਵਾਲੀ ਗਲੀ ਜੀਰਕਪੁਰ (ਉਮਰ ਕਰੀਬ 28 ਸਾਲ) ਜੀਰਕਪੁਰ ਵਿਖੇ ਟੈਕਸੀ ਗੱਡੀ ਚਲਾਉਦਾ ਹੈ, ਆਪਣੇ ਸਾਥੀ ਰਾਹੁਲ ਸ਼ਰਮਾ ਉਰਫ ਰਾਜ ਨਾਲ ਮਿਲਕੇ ਦੁਆਰਕਾ ਦਿੱਲੀ ਤੋਂ ਹੈਰੋਇੰਨ ਲੈ ਕੇ ਆਇਆ ਸੀ। ਉਸਦਾ ਸਾਥੀ ਰਾਹੁਲ ਸ਼ਰਮਾ ਉਰਫ ਰਾਜ ਵਾਸੀ ਜਿਲ੍ਹਾ ਮੁਰਾਦਾਬਾਦ (ਯੂ.ਪੀ) ਹਾਲ ਵਾਸੀ ਅਭੈਪੁਰ ਜਿਲ੍ਹਾ ਪੰਚਕੂਲਾ (ਹਰਿਆਣਾ) ਉਮਰ ਕਰੀਬ 26 ਸਾਲ ਜਮੈਟੋ ਵਿੱਚ ਖਾਣੇ ਦੀ ਡਿਲਿਵਰੀ ਕਰਦਾ ਸੀ ਅਤੇ ਪਾਰਟੀਆ ਵਿੱਚ ਵੀ ਬਾਰਮੈਨ ਦਾ ਕੰਮ ਕਰਦਾ ਸੀ ਜਿੱਥੇ ਇਸਦੀ ਮੁਲਾਕਾਤ ਹੈਰੋਇੰਨ ਦਾ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਹੁੰਦੀ ਰਹਿੰਦੀ ਸੀ ਜਿਹਨਾਂ ਨੂੰ ਇਹ ਹੈਰੋਇੰਨ ਦੀ ਸਪਲਾਈ ਕਰਨ ਲੱਗ ਪਿਆ।
ਉਹਨਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਹੈਰੋਇੰਨ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਸਾਹਮਣੇ ਆਏਗੀ। ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਖਿਲਾਫ ਐਨ.ਡੀ.ਪੀ.ਐਸ ਐਕਟ ਦੀ ਧਾਰਾ 21-61-85 ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

Related posts

ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਹਿੰਸਾ ਦੇ ਮਾਮਲੇ ‘ਚ ਦਿੱਲੀ ਪੁਲਿਸ ਤੋਂ ਸਟੇਟਸ ਰਿਪੋਰਟ ਤਲਬ

Sanjhi Khabar

ਗੈਂਗਸਟਰ ਜੈਪਾਲ ਭੁੱਲਰ ਦੇ ਪਰਿਵਾਰ ਨੇ ਰੋਕਿਆ ਅੰਤਿਮ ਸੰਸਕਾਰ, ਸਰਕਾਰ ਅੱਗੇ ਰੱਖੀ ਵੱਡੀ ਮੰਗ

Sanjhi Khabar

ਮੁੱਖ ਮੰਤਰੀ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੂੰ ਧਰਨਾ ਨਾ ਲਾਉਣ ਦੀ ਅਪੀਲ

Sanjhi Khabar

Leave a Comment