21.1 C
Los Angeles
May 15, 2024
Sanjhi Khabar
Chandigarh Politics ਪੰਜਾਬ ਮਨੌਰੰਜਨ

ਮੁੱਖ ਮੰਤਰੀ ਕੈਪਟਨ ਵੱਲੋਂ ਦਿਲਜਾਨ ਦੀ ਮੌਤ ‘ਤੇ ਪ੍ਰਗਟਾਇਆ ਗਿਆ ਦੁੱਖ

Gurbaj Gill
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੜਕ ਹਾਦਸੇ ਦੌਰਾਨ ਪ੍ਰਸਿੱਧ ਗਾਇਕ ਦਿਲਜਾਨ ਦੀ ਹੋਈ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਦਿਲਜਾਨ ਦੇ ਪੀੜਤ ਪਰਿਵਾਰ, ਦੋਸਤਾਂ ਤੇ ਪ੍ਰਸੰਸਕਾਂ ਨਾਲ ਹਮਦਰਦੀ ਪ੍ਰਗਟਾਈ ਤੇ ਪ੍ਰਮਾਤਮਾ ਅੱਗੇ ਉਨ੍ਹਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ ਲਈ ਅਰਦਾਸ ਕੀਤੀ।
ਦੱਸ ਦੇਈਏ ਕਿ ਇਹ ਹਾਦਸਾ ਅੱਜ ਤੜਕੇ 3.45 ਵਜੇ ਵਾਪਰਿਆ। ਦਿਲਜਾਨ ਦੇਰ ਰਾਤ ਆਪਣੀ ਕਾਰ ਵਿਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਿਹਾ ਸੀ ਅਤੇ ਇਸ ਦੌਰਾਨ ਜੰਡਿਆਲਾ ਗੁਰੂ ਕੋਲ ਹਾਦਸਾ ਵਾਪਰ ਗਿਆ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਿਲਜਾਨ ਕਰਤਾਰਪੁਰ ਦਾ ਰਹਿਣ ਵਾਲਾ ਸੀ। ਉਸਦੀ ਅਚਾਨਕ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਜਾਂਦਾ ਹੈ ਕਿ ਇਹ ਹਾਦਸਾ ਉਸਦੀ ਕਾਰ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹੋਇਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਪੋਸਟ ਮਾਰਟਮ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜੰਡਿਆਲਾ ਗੁਰੂ ਥਾਣੇ ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦਿਲਜਾਨ ਮੰਗਲਵਾਰ ਸਵੇਰੇ ਆਪਣੀ ਕਾਰ ਵਿਚ ਕਰਤਾਰਪੁਰ ਵੱਲ ਜਾ ਰਿਹਾ ਸੀ। ਜੀਟੀ ਰੋਡ ‘ਤੇ ਉਸ ਦੀ ਕਾਰ ਦੀ ਸਪੀਡ ਕਾਫ਼ੀ ਤੇਜ਼ ਸੀ। ਪੁਲ ‘ਤੇ ਪਹੁੰਚਣ ‘ਤੇ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨੂੰ ਟੱਕਰ ਮਾਰਦਿਆਂ ਪਲਟ ਗਈ। ਹਾਦਸੇ ਨੂੰ ਦੇਖਦੇ ਹੋਏ, ਉੱਥੋਂ ਲੰਘ ਰਹੇ ਲੋਕਾਂ ਨੇ ਆਪਣੀਆਂ ਗੱਡੀਆਂ ਨਾਲ ਰਾਹਤ ਕਾਰਜ ਸ਼ੁਰੂ ਕੀਤੇ। ਦਿਲਜਾਨ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

Related posts

ਕੋਰੋਨਾ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜਾਂ ਮਾਮਲੇ ‘ਚ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ

Sanjhi Khabar

ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਦਿੱਤੀ ਚੁਣੌਤੀ, ਪੁਲਿਸ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਛੱਡ ਦਿਉ ਸੁਰੱਖਿਆ ਕਵਚ

Sanjhi Khabar

‘ਆਪ’ ਨੂੰ ਪੰਜਾਬ ‘ਚ 13 ਸੀਟਾਂ ਮਿਲਣ ‘ਤੇ ਛੱਡ ਦਿਆਂਗਾ ਸਿਆਸਤ : ਰਾਜਾ ਵੜਿੰਗ

Sanjhi Khabar

Leave a Comment