15.2 C
Los Angeles
May 2, 2024
Sanjhi Khabar
Amritsar

ਮੀਤ ਹੇਅਰ ਦੇ ਸੰਯੁਕਤ ਸਮਾਜ ਮੋਰਚੇ ’ਤੇ ਵੱਡੇ ਇਲਜਾਮ, ਕਿਹਾ-‘ਆਪ’ ਆਗੂਆਂ ਨੂੰ ਤੋੜਨ ਲਈ ਦੇ ਰਿਹਾ ਲਾਲਚ

ਅੰਮਿ੍ਤਸਰ, 14 ਜਨਵਰੀ (ਸੰਦੀਪ ਸਿੰਘ) :

ਆਮ ਆਦਮੀ ਪਾਰਟੀ (ਆਪ) ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ ’ਤੇ ‘ਆਪ’ ਆਗੂਆਂ ਨੂੰ ਤੋੜਨ ਦਾ ਵੱਡਾ ਇਲਜਾਮ ਲਾਇਆ ਹੈ। ਅੰਮਿ੍ਤਸਰ ’ਚ ਸ਼ੁੱਕਰਵਾਰ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚਾ ਨੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨਾਲ ਚੋਣਾਂ ਲੜਨ ਲਈ ਸੰਪਰਕ ਕੀਤਾ ਅਤੇ ਚੋਣਾਂ ਲੜਨ ’ਤੇ ਸਾਰਾ ਖਰਚ ਕਰਨ ਦਾ ਵੀ ਲਾਲਚ ਦਿੱਤਾ ਹੈ। ਹੇਅਰ ਨੇ ਸਵਾਲ ਕੀਤਾ ਕਿ ਸੰਯੁਕਤ ਸਮਾਜ ਮੋਰਚੇ ਨੂੰ ਫੰਡਿੰਗ ਆਖਿਰ ਕੌਣ ਕਰ ਰਿਹਾ ਹੈ?ਹੇਅਰ ਨੇ ਪਾਰਟੀ ਆਗੂ ਜਸਪ੍ਰੀਤ ਸਿੰਘ (ਜੋ ਪ੍ਰੈੱਸ ਕਾਨਫਰੰਸ ’ਚ ਹਾਜ਼ਰ ਸਨ) ਦਾ ਨਾਂ ਲੈ ਕੇ ਦਾਅਵਾ ਕੀਤਾ ਕਿ ਸੰਯੁਕਤ ਸਮਾਜ ਮੋਰਚੇ ਨੇ ਉਸ (ਜਸਪ੍ਰੀਤ ਸਿੰਘ) ਨਾਲ ਚੋਣ ਲੜਨ ਲਈ ਸੰਪਰਕ ਕੀਤਾ ਅਤੇ ਚੋਣਾਂ ਦਾ ਸਾਰਾ ਖਰਚ ਅਦਾ ਕਰਨ ਦੀ ਪੇਸ਼ਕਸ਼ ਵੀ ਕੀਤੀ। ਉੁਨਾਂ ਦੋਸ਼ ਲਾਇਆ ਕਿ ਭਾਵੇਂ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨਾਲ ਪ੍ਰਤੱਖ ਗੱਠਜੋੜ ਕੀਤਾ ਹੈ ਪਰ ਇਸ ਤੋਂ ਇਲਾਵਾ ਹੋਰ ਕਈ ਗੁਪਤ ਗੱਠਜੋੜ ਵੀ ਕੀਤੇ ਹਨ। ‘ਆਪ’ ਦਾ ਵੋਟ ਕੱਟਣ ਲਈ ਭਾਜਪਾ ਵੱਲੋਂ ਵੋਟ ਕੱਟਣ ਵਾਲੇ ਆਗੂਆਂ ਅਤੇ ਪਾਰਟੀਆਂ ਨੂੰ ਫੰਡਿੰਗ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਚੋਣਾਂ ’ਚ ਖੜਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਦੇਖ ਕੇ ਸਾਰੀਆਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ ਅਤੇ ‘ਆਪ’ ਦੀ ਸਰਕਾਰ ਰੋਕਣ ਲਈ ਸਾਰੀਆਂ ਅੰਦਰ ਤੋਂ ਇਕ ਹੋ ਗਈਆਂ ਹਨ। ਰਵਾਇਤੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਕਿਉਂਕਿ ਦਿੱਲੀ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਹੋਰਨਾਂ ਪਾਰਟੀਆਂ ਦਾ ਸਫ਼ਾਇਆ ਹੋ ਗਿਆ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨਾਲ ਜਿਹੜੇ ਵਾਅਦੇ ਕੀਤੇ, ਉਹ ਸਾਰੇ ਦੇ ਸਾਰੇ ਪੂਰੇ ਕੀਤੇ ਹਨ। ਦਿੱਲੀ ਸਰਕਾਰ ਦਾ ਖਜ਼ਾਨਾ 30 ਹਜ਼ਾਰ ਕਰੋੜ ਤੋਂ ਵਧਾ ਕੇ 70 ਹਜ਼ਾਰ ਕਰੋੜ ਤੱਕ ਪਹੁੰਚਾਇਆ ਹੈ। ਕੇਜਰੀਵਾਲ ਸਰਕਾਰ ਦੇ ਕੰਮ ਦੇਖ ਕੇ ਦਿੱਲੀ ਦੇ ਲੋਕਾਂ ਨੇ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਭੁਲਾ ਦਿੱਤਾ ਹੈ। ਇਸ ਲਈ ਸਾਰੀਆਂ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ’ਚ ਆਉਣ ਤੋਂ ਰੋਕਣਾ ਚਾਹੁੰਦੀਆਂ ਹਨ। ਵਿਧਾਇਕ ਹੇਅਰ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਦਿੱਲੀ ’ਚ ਹੋਏ ਬਦਲਾਅ ਨੂੰ ਦੇਖ ਕੇ ਪੰਜਾਬ ਦਾ ਬੱਚਾ- ਬੱਚਾ ਚਾਹੁੰਦਾ ਹੈ ਕਿ ਇਸ ਵਾਰ ਸੂਬੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ। ਪਿਛਲੀਆਂ ਸਰਕਾਰਾਂ ਦੇ ਭਿ੍ਰਸ਼ਟਾਚਾਰ ਅਤੇ ਲੁੱਟ-ਖਸੁੱਟ ਤੋਂ ਲੋਕ ਤੰਗ ਆ ਚੁੱਕੇ ਹਨ। ਪੰਜਾਬ ਦੇ ਲੋਕਾਂ ਨੇ ਪ੍ਰਸ਼ਾਸਨ ’ਚ ਫ਼ੈਲੇ ਭਿ੍ਰਸ਼ਟਾਚਾਰ ਅਤੇ ਮਾਫੀਆ ਨੂੰ ਬੰਦ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਉਨਾਂ ਨਾਲ ਲੋਕ ਸਭਾ ਇੰਚਾਰਜ ਇਕਬਾਲ ਸਿੰਘ ਭੁੱਲਰ, ਪ੍ਰਭਵੀਰ ਬਰਾੜ ਆਦਿ ਆਗੂ ਵੀ ਹਾਜ਼ਰ ਸਨ।

 

Related posts

ਸਟੇਟ ਬੈਂਕ ਆਫ ਇੰਡੀਆ ਦੇ ਖਾਤਾਧਾਰਕਾਂ ਲਈ ਚੰਗੀ ਖਬਰ: ਅਕਾਊਂਟ ਬੈਲੇਂਸ ਤੋਂ ਜ਼ਿਆਦਾ ਕਢਵਾ ਸਕਦੇ ਹਨ ਪੈਸਾ

Sanjhi Khabar

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ 2022 ਦੀਆਂ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ : ਬਿਕਰਮ ਸਿੰਘ ਮਜੀਠੀਆ

Sanjhi Khabar

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ ਸਾਕੇ ਦੀ 100 ਸਾਲਾ ਸ਼ਤਾਬਦੀ ਦਾ ਮੁੱਖ ਸਮਾਗਮ

Sanjhi Khabar

Leave a Comment