15.3 C
Los Angeles
May 17, 2024
Sanjhi Khabar
New Delhi Politics ਰਾਸ਼ਟਰੀ ਅੰਤਰਰਾਸ਼ਟਰੀ

ਮਮਤਾ ਸਰਕਾਰ ਨੇ ਪੁਰੂਲਿਆ ਨੂੰ ਪਛੜੇਪਨ ਦਾ ਸ਼ਿਕਾਰ ਬਣਾਇਆ: ਮੋਦੀ

Agency

ਪੁਰੂਲੀਆ, 18 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪੁਰੂਲਿਆ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਦੀ ਮਮਤਾ ਬੈਨਰਜੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਪੁਰੂਲਿਆ ਨੂੰ ਪੱਛੜੇਪਨ ਵੱਲ ਧੱਕਿਆ। ਰਾਜ ਸਰਕਾਰ ਦੇ ਪੱਖਪਾਤੀ ਰਵੱਈਏ ਕਾਰਨ ਪੂਰੂਲਿਆ ਵਿੱਚ ਪਾਣੀ ਦੇ ਸੰਕਟ ਦੀ ਸਥਿਤੀ ਪੈਦਾ ਹੋ ਗਈ। ਉਨ੍ਹਾਂ ਕਿਹਾ ਕਿ ਪੁਰੂਲਿਆ ਦੇ ਲੋਕਾਂ ਨੂੰ ਦਰਪੇਸ਼ ਪਾਣੀ ਦੀ ਘਾਟ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਇਸ ਸਰਕਾਰ ਨੇ ਪੁਰੂਲਿਆ ਨੂੰ ਪੂਰੀ ਤਰ੍ਹਾਂ ਅਣਗੌਲਿਆ ਰੱਖਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ, ਤ੍ਰਿਣਮੂਲ ਸਰਕਾਰ ਪੁਰੂਲਿਆ ਵਿੱਚ ਇੱਕ ਪੁਲ ਵੀ ਨਹੀਂ ਬਣਾ ਸਕੀ ਅਤੇ ਅੱਜ ਵਿਕਾਸ ਦੀ ਗੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਹਿਲੀ ਤਰਜੀਹ ਪੂਰੂਲਿਆ ਨੂੰ ਪਾਣੀ ਦੇ ਸੰਕਟ ਤੋਂ ਬਾਹਰ ਕੱਢਣਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ 2 ਮਈ ਤੋਂ ਬਾਅਦ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਤਾਂ ਰਾਜ ਦੇ ਵਿਕਾਸ ਦੀ ਗਤੀ ਤੇਜ਼ ਹੋ ਜਾਵੇਗੀ। ਰਾਜ ਵਿਚ ਕੇਂਦਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਨਾਲ-ਨਾਲ ਰਾਜ ਵਿਚ ਭਾਜਪਾ ਦੀ ਸਰਕਾਰ ਬਣਨ ਨਾਲ ਬੰਗਾਲ ਦੇ ਸਰਬਪੱਖੀ ਵਿਕਾਸ ਦੀ ਅਗਵਾਈ ਹੋਵੇਗੀ।

Related posts

ਸੋਨ ਤਮਗ਼ਾ ਲਿਆਉਣ ‘ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ: ਰਾਣਾ ਸੋਢੀ

Sanjhi Khabar

ਪੰਜਾਬ ਦਾ ਮੇਰੇ ਸਿਰ ਕਰਜ਼ ਹੈ, ਮੈਂ ਇਹ ਚੁਕਾਉਣਾ ਚਾਹੁੰਦਾ ਹਾਂ, ਮੌਕਾ ਦਿਓ: ਮੋਦੀ

Sanjhi Khabar

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਦੀ ਪੂਰਤੀ ਅਤੇ ਗੁਣਾਤਮਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਤਕਰੀਬਨ ਸੱਤ ਕਰੋੜ ਦੇ ਫੰਡ ਜਾਰੀ ਕਰਨ ਦਾ ਫੈਸਲਾ

Sanjhi Khabar

Leave a Comment