15.3 C
Los Angeles
May 17, 2024
Sanjhi Khabar
New Delhi Politics

ਕੋਵਿਡ ਨਾਲ ਮਰਨ ਵਾਲੇ CRPF ਦੇ ਜਵਾਨਾਂ ਨੂੰ ਮਿਲਿਆ ਸ਼ਹੀਦ ਦਾ ਦਰਜਾ

Agency

ਨਵੀਂ ਦਿੱਲੀ, 18 ਮਾਰਚ । ਕੋਰੋਨਾ ਸਮੇਂ ਦੌਰਾਨ ਆਪਣੀ ਡਿਉਟੀ ਨਿਭਾਉਂਦੇ ਹੋਏ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਰਪੀਐਫ),ਨੇਆਪਣੇ 80 ਜਵਾਨਾਂ ਨੂੰ ਗੁਆਇਆ ਹੈ, ਜਿਨ੍ਹਾਂ ਨੂੰ ਕੇਂਦਰੀ ਬੱਲ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ।

ਸੀਆਰਪੀਐਫ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਉਨ੍ਹਾਂ ਦੇ 80 ਜਵਾਨਾਂ ਦੀ ਮੌਤ ਕੋਵਿਡ ਕਾਰਨ ਹੋਈ ਸੀ। ਸੀਆਰਪੀਐਫ ਸਾਰਿਆਂ ਨੂੰ ਸ਼ਹੀਦ ਮੰਨਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਉਹੀ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ।

ਕੋਵਿਡ ਮਹਾਂਮਾਰੀ ਵਿਰੁੱਧ ਦੇਸ਼ ਵਿਆਪੀ ਜੰਗ ਦੌਰਾਨ ਸੀਆਰਪੀਐਫ ਦੇ ਜਵਾਨ ਹਮੇਸ਼ਾ ਮੋਰਚੇ ‘ਤੇ ਖੜੇ ਰਹੇ। ਇਸ ਦੌਰਾਨ, ਉਨ੍ਹਾਂਨੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਦਿਆਂ ਬੁਰੀ ਤਰ੍ਹਾਂ ਕੋਵਿਡ ਪ੍ਰਭਾਵਿਤ ਹੌਟਸਪੌਟ ਵਿਚ ਤਾਲਾਬੰਦੀ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਂਦਿਆਂ ਆਪਣੀਆਂ ਡਿਊਟੀਆਂ ਨਿਭਾਈਆਂ। ਉਸੇ ਸਮੇਂ, ਕੋਵਿਡ ਦੀ ਲਪੇਟ ਚ ਆਉਣ ਕਾਰਨ 80 ਸੈਨਿਕਾਂ ਦੀ ਮੌਤ ਹੋ ਗਈ।

Related posts

ਭਾਰਤ ਦੀ ਕੋਵਿਡ -19 ਸਥਿਤੀ ਬਹੁਤ ਚਿੰਤਾਜਨਕ, ਮਹਾਂਮਾਰੀ ਦਾ ਦੂਜਾ ਸਾਲ ਵੀ ਰਹੇਗਾ ਜਾਨਲੇਵਾ : WHO

Sanjhi Khabar

ਰੇਤ ਮਾਫ਼ੀਆ ਬਾਰੇ ਤਿਆਰ ਕੀਤੀ ਰਿਪੋਰਟ ਨੂੰ ਜਨਤਕ ਕਰੋ :ਫੂਲਕਾ ਦੀ ਨਵਜੋਤ ਸਿੱਧੂ ਨੂੰ ਚਿੱਠੀ

Sanjhi Khabar

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ , ਹਿੰਸਾ ਨੂੰ ਤੁਰੰਤ ਖਤਮ ਕਰਨ ਅਪੀਲ

Sanjhi Khabar

Leave a Comment