18.2 C
Los Angeles
May 21, 2024
Sanjhi Khabar
Chandigarh

ਬੀਜੇਪੀ ‘ਚ ਲੱਗੀ ਅਸਤੀਫਿਆਂ ਦੀ ਝੜੀ, ਚੋਣਾਂ ਤੋਂ ਪਹਿਲਾਂ ਡਗਮਗਾਇਆ ਤਵਾਜਨ

ਚੰਡੀਗੜ, 13 ਜਨਵਰੀ (ਸੰਦੀਪ ਸਿੰਘ) :

ਉੱਤਰ ਪ੍ਰਦੇਸ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਪਹਿਲਾਂ ਭਾਜਪਾ ਨੂੰ ਲਗਾਤਾਰ ਝਟਕੇ ਲੱਗ ਰਹੇ ਹਨ। ਹੁਣ ਯੋਗੀ ਮੰਤਰੀ ਮੰਡਲ ਵਿੱਚ ਆਯੂਸ ਮੰਤਰੀ ਧਰਮ ਸਿੰਘ ਸੈਣੀ ਨੇ ਵੀ ਆਪਣਾ ਅਸਤੀਫਾ ਪਾਰਟੀ ਨੂੰ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਔਰੈਇਆ ਬਿਧੁਨਾ ਵਿਧਾਨ ਸਭਾ ਤੋਂ ਵਿਧਾਇਕ ਵਿਨੇ ਸਾਕਿਆ ਨੇ ਵੀ ਅਸਤੀਫਾ ਦੇ ਦਿੱਤਾ ਹੈ। ਫਿਰੋਜਾਬਾਦ ਦੇ ਸਿਕੋਹਾਬਾਦ ਤੋਂ ਵਿਧਾਇਕ ਮੁਕੇਸ ਵਰਮਾ ਨੇ ਵੀ ਸਵਾਮੀ ਪ੍ਰਸਾਦ ਮੌਰਿਆ ਦਾ ਸਮਰਥਨ ਕਰਦੇ ਹੋਏ ਅਸਤੀਫਾ ਦੇ ਦਿੱਤਾ ਹੈ। ਅਸਤੀਫਿਆਂ ਦੀ ਝੜੀ ਨੇ ਬੀਜੇਪੀ ਦੇ ਹੋਸ਼ ਉਡਾ ਦਿੱਤੇ ਹਨ। ਦੱਸ ਦਈਏ ਕਿ ਵਿਧਾਇਕ ਮੁਕੇਸ਼ ਵਰਮਾ ਤੇ ਵਿਨੇ ਸਾਕਿਆ ਤੋਂ ਇਲਾਵਾ ਬਿਲਹੌਰ ਤੋਂ ਭਗਵਤੀ ਪ੍ਰਸਾਦ ਸਾਗਰ, ਸਾਹਜਹਾਂਪੁਰ ਤੋਂ ਰੋਸਨ ਲਾਲ ਵਰਮਾ ਨੇ ਵੀ ਅਸਤੀਫਾ ਦੇ ਦਿੱਤਾ ਹੈ। ਅਵਤਾਰ ਸਿੰਘ ਭਡਾਨਾ, ਬ੍ਰਜੇਸ ਪ੍ਰਜਾਪਤੀ ਨੇ ਵੀ ਆਪਣੇ ਅਸਤੀਫੇ ਯੂਪੀ ਦੇ ਭਾਜਪਾ ਪ੍ਰਧਾਨ ਨੂੰ ਸੌਂਪ ਦਿੱਤੇ ਹਨ। ਭਾਜਪਾ ਡੈਮੇਜ ਕੰਟਰੋਲ ਕਰਨ ਲਈ ਲੱਗੀ ਹੋਈ ਹੈ ਪਰ ਸਾਰੇ ਯਤਨ ਵਿਅਰਥ ਜਾ ਰਹੇ ਹਨ। ਉਧਰ ਮੁਕੇਸ਼ ਵਰਮਾ ਦੇ ਦਾਅਵੇ ਨੇ ਬੀਜੇਪੀ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਵਰਮਾ ਨੇ ਭਾਰੀ ਸਮਰਥਨ ਦਾ ਦਾਅਵਾ ਕਰਦੇ ਹੋਏ ਕਿਹਾ, ‘ਸਾਡੇ ਨਾਲ 100 ਵਿਧਾਇਕ ਹਨ ਤੇ ਭਾਜਪਾ ਨੂੰ ਰੋਜਾਨਾ ਟੀਕੇ ਲੱਗਦੇ ਰਹਿਣਗੇ।‘ ਉਨਾਂ ਕਿਹਾ ਕਿ ਭਾਜਪਾ ਅਮੀਰਾਂ ਦੀ ਪਾਰਟੀ ਹੈ ਤੇ ਇਸ ਵਿੱਚ ਦਲਿਤਾਂ ਤੇ ਪਿਛੜਿਆਂ ਦਾ ਕੋਈ ਸਨਮਾਨ ਨਹੀਂ। ਉਨਾਂ ਦਾਅਵਾ ਕੀਤਾ ਕਿ ਪਿਛੜੇ ਲੋਕਾਂ ਨੂੰ ਨਿਸਾਨਾ ਬਣਾ ਕੇ ਨੌਕਰੀਆਂ ਨਹੀਂ ਦੇਣ ਦਿੱਤੀਆਂ ਗਈਆਂ। ਵਰਮਾ ਨੇ ਕਿਹਾ ਕਿ ਭਾਜਪਾ ਦਲਿਤ, ਘੱਟ ਗਿਣਤੀ ਤੇ ਪਛੜਾ ਵਿਰੋਧੀ ਹੈ।

Related posts

ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿੱਚ ਨਮੂਨੀਆ ਦੀ ਰੋਕਥਾਮ ਅਤੇ ਇਲਾਜ ਲਈ ‘ਸਾਂਸ’ ਮੁਹਿੰਮ ਸ਼ੁਰੂ

Sanjhi Khabar

ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਜਿਲ੍ਹਾ ਮੋਹਾਲੀ ਨੇ ਪੱਤਰਕਾਰ ਨੂੰ ਦਰਪੇਸ਼ ਸਮੱਸਿਆਵਾਂ ਵਿਚਾਰਿਆਂ

Sanjhi Khabar

ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ਵਿੱਚ ਸਰਕਾਰੀ ਗੁੰਡਾਗਰਦੀ: ਭਗਵੰਤ ਮਾਨ

Sanjhi Khabar

Leave a Comment