15.1 C
Los Angeles
May 15, 2024
Sanjhi Khabar
Chandigarh

ਪੰਜਾਬ ਬਾਰੇ ਜੀਰੋ ਗਿਆਨ ਰੱਖਣ ਵਾਲੇ ਦਿੱਲੀ ਬੈਠੇ ਲੋਕਾਂ ਵੱਲੋਂ ਤਿਆਰ ਕੀਤੀ 10 ਸੂਤਰੀ ਸੂਚੀ ਕਦੇ ਵੀ ਪੰਜਾਬ ਦਾ ਮਾਡਲ ਨਹੀਂ ਹੋ ਸਕਦੀ: ਨਵਜੋਤ ਸਿੱਧੂ

ਚੰਡੀਗੜ, 13 ਜਨਵਰੀ (ਸੰਦੀਪ ਸਿੰਘ) :

ਪੰਜਾਬ ਮਾਡਲ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਨਵਜੋਤ ਸਿੱਧੂ ਵੱਲੋਂ ਆਪਣਾ ਪੰਜਾਬ ਮਾਡਲ ਦੱਸਿਆ ਤਾਂ ਕੇਜਰੀਵਾਲ ਨੇ ਵੀ ਆਪਣੇ 10 ਨੁਕਾਤੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਹੁਣ ਨਵਜੋਤ ਸਿੱਧੂ ਨੇ ਕੇਜਰੀਵਾਲ ਦੇ ‘ਪੰਜਾਬ ਮਾਡਲ‘ ‘ਤੇ ਸਵਾਲ ਉਠਾਉਂਦੇ ਹੋਏ ਇਸ ਨੂੰ ਨਕਲ ਦਾ ਮਾਡਲ ਕਿਹਾ ਹੈ। ਸਿੱਧੂ ਨੇ ਕੇਜਰੀਵਾਲ ‘ਤੇ ਨਿਸਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਆਸੀ ਸੈਲਾਨੀ ਹਨ। ਦਰਅਸਲ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ। ਕੇਜਰੀਵਾਲ ਨੇ ਆਪਣੇ ਦੌਰੇ ਦੇ ਪਹਿਲੇ ਦਿਨ 10 ਸੂਤਰੀ ਏਜੰਡਾ ਪੇਸ ਕੀਤਾ। ਇਸ ‘ਤੇ ਹਮਲਾ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ, ‘‘ਕੇਜਰੀਵਾਲ ਸਿਆਸੀ ਸੈਲਾਨੀ ਹਨ ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ‘ਚੋਂ ਗੈਰ ਹਾਜਰ ਰਹੇ ਤੇ ਹੁਣ ਪੰਜਾਬ ਮਾਡਲ ਦੇਣ ਦਾ ਦਾਅਵਾ ਕਰਦੇ ਹਨ। ਉਨਾਂ ਕਿਹਾ ਕਿ ‘ਆਪ‘ ਦਾ ਪ੍ਰਚਾਰ ਤੇ ਏਜੰਡਾ ਪੰਜਾਬ ਦੇ ਲੋਕਾਂ ਨਾਲ ਮਜਾਕ ਹੈ। ਪੰਜਾਬ ਬਾਰੇ ਜੀਰੋ ਗਿਆਨ ਰੱਖਣ ਵਾਲੇ ਦਿੱਲੀ ਬੈਠੇ ਲੋਕਾਂ ਵੱਲੋਂ ਤਿਆਰ ਕੀਤੀ 10 ਸੂਤਰੀ ਸੂਚੀ ਕਦੇ ਵੀ ਪੰਜਾਬ ਦਾ ਮਾਡਲ ਨਹੀਂ ਹੋ ਸਕਦੀ। ਸਿੱਧੂ ਨੇ ਕੇਜਰੀਵਾਲ ਦੇ ਪੰਜਾਬ ਮਾਡਲ ਨੂੰ ਨਕਲ ਦਾ ਮਾਡਲ ਕਹਿੰਦਿਆਂ ਬੁਰੀ ਤਰਾਂ ਭੰਡਿਆ। ਸਿੱਧੂ ਨੇ ਕਿਹਾ, “ਇਹ ਬਹੁਤ ਅਸੁਰੱਖਿਅਤ ਮਾਡਲ, ਸਰਾਬ ਮਾਫੀਆ ਮਾਡਲ, ਪੈਸੇ ਲਈ ਟਿਕਟ ਮਾਡਲ, ਮੈਂ ਹੂੰ ਮਾਡਲ, ਮੈਨੂੰ ਬਹੁਤ ਅਫਸੋਸ ਹੈ ਮਜੀਠੀਆ ਜੀ: ਕਾਇਰ ਮਾਡਲ, ਰਾਈਟਿੰਗ ਫਰੀ ਚੈੱਕ ਮਾਡਲ, ਇਲੈਕਟ੍ਰੀਸਿਟੀ ਟੂ ਅੰਬਾਨੀ ਮਾਡਲ ਪੰਜ ਸਾਲਾਂ ‘ਚ 450 ਨੌਕਰੀਆਂ ਮਾਡਲ ਕਰਾਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੁੜ ਉਸਾਰੀ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਇਸ ‘ਤੇ ਤਿੰਨ ਕਰੋੜ ਪੰਜਾਬੀਆਂ ਦੀ ਜਿੰਦਗੀ ਨਿਰਭਰ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਕਿਹਾ, “ਪੰਜਾਬ ਦੇ ਲੋਕ ਇਸ ਖੋਖਲੇ ਤੇ ਗੈਰ-ਸੰਜੀਦਾ ਏਜੰਡੇ ਦਾ ਸਿਕਾਰ ਨਹੀਂ ਹੋਣਗੇ। ਇੱਕ ਅਸਲੀ ਰੋਡਮੈਪ ਦੀ ਲੋੜ ਹੈ ਜੋ ਮਾਫੀਆ ਦੀਆਂ ਜੇਬਾਂ ਵਿੱਚੋਂ ਵਸੀਲੇ ਕੱਢ ਕੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਵੇ।

 

Related posts

5 ਟ੍ਰਿਲੀਅਨ ਦੀ ਆਰਥਿਕਤਾ ਦਾ ਸੁਪਨਾ ਦਿਖਾਉਣ ਵਾਲੀ ਮੋਦੀ ਸਰਕਾਰ ਦੇ ਰਾਜ ‘ਚ ਹੀ ਹੋਈ 5 ਟ੍ਰਿਲੀਅਨ ਦੀ ਠੱਗੀ : ਕਾਂਗਰਸ

Sanjhi Khabar

ਗੈਂਗਸਟਰ ਜੈਪਾਲ ਭੁੱਲਰ ਅਤੇ ਜੱਸੀ ਖਰੜ ਐਨਕਾਊਂਟਰ ’ਚ ਢੇਰ

Sanjhi Khabar

ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਤਾਰ ਦੂਜੇ ਸਾਲ ਘਰੇਲੂ ਬਿਜਲੀ ਦਰਾਂ ਵਿੱਚ ਕਮੀ,

Sanjhi Khabar

Leave a Comment