15.3 C
Los Angeles
May 17, 2024
Sanjhi Khabar
Chandigarh Crime News

ਬਿਜਲੀ ਬਿੱਲਾਂ ਦੀ ਉਗਰਾਹੀਂ ਕਰਨ ਗਏ ਗਈ PSPCL ਦੀ ਟੀਮ ‘ਤੇ ਹਮਲਾ

Agency
ਫਿਰੋਜ਼ਪੁਰ- ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਵਿਖੇ PSPCL ਦੀ ਟੀਮ, ਜੋ ਕਿ ਬਿਜਲੀ ਬਿੱਲਾਂ ਦੀ ਉਗਰਾਹੀ ਲਈ ਗਈ ਸੀ, ਉਪਰ ਹਮਲੇ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਉਗਰਾਹੀ ਲਈ ਜਸਮੀਤ ਸਿੰਘ ਜੇ. ਈ., ਬਲਵਿੰਦਰ ਸਿੰਘ ਲਾਈਨਮੈਨ ਤੇ ਅਮਰੀਕ ਸਿੰਘ ਲਾਈਨਮੈਨ ਖਾਤਾ ਨੰਬਰ BG242682N ਖਪਤਕਾਰ ਪ੍ਰੀਤਮ ਸਿੰਘ ਵਾਸੀ ਸਿਲੇਵਿਡ ਜੋ ਕਿ 1,18,480/- ਰੁਪਏ ਦੇ ਬਿਜਲੀ ਬਿੱਲ ਦੀ ਉਗਰਾਹੀ ਲਈ ਗਏ ਸਨ।
ਪਰ ਉਥੇ ਦੋਸ਼ੀਆਂ ਵੱਲੋਂ ਉਨ੍ਹਾਂ ਦੀ ਟੀਮ ‘ਤੇ ਹਮਲਾ ਕਰ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਰਿਕਾਰਡ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਜੇ. ਈ. ਜਸਮੀਤ ਸਿੰਘ ਨਾਲ ਕੁੱਟਮਾਰ ਵੀ ਕੀਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ‘ਚ ਸ਼ਾਮਲ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੂਜੇ ਪਾਸੇ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਲਗਾਏ ਗਏ ਇਲਜ਼ਾਮ ਗਲਤ ਹਨ। ਉਨ੍ਹਾਂ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ ਹੈ।

Related posts

ਜ਼ੁਲਮ ਦੀ ਹੱਦ ਹੈ ਲਖੀਮਪੁਰ ਖੀਰੀ ਵਿੱਚ ਸਰਕਾਰੀ ਗੁੰਡਾਗਰਦੀ: ਭਗਵੰਤ ਮਾਨ

Sanjhi Khabar

ਨਵਜੋਤ ਸਿੱਧੂ ਨੇ ਸਾਬਕਾ PM ਰਾਜੀਵ ਗਾਂਧੀ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਟ

Sanjhi Khabar

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕੋਰੋਨਾ ਹੋਇਆ ….

Sanjhi Khabar

Leave a Comment