20 C
Los Angeles
May 15, 2024
Sanjhi Khabar
Bathinda Chandigarh Crime News

ਬਰਗਾੜੀ ਬੇਅਦਬੀ ‘ਚ ਡੇਰਾ ਸੱਚਾ ਸੌਦਾ ਮੁਖੀ ਮੁੱਖ ਦੋਸ਼ੀ ਨਾਮਜ਼ਦ

PS Mitha
ਚੰਡੀਗੜ੍ਹ, 25 ਮਾਰਚ । ਪੰਜਾਬ ਵਿਚ ਸੱਤਾ ਬਦਲਣ ਦੇ ਨਾਲ ਹੀ ਬਰਗਾੜੀ ਕਾਂਡ ਦਾ ਮੁੱਦਾ ਫਿਰ ਤੋਂ ਗਰਮਾ ਗਿਆ ਹੈ। ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ. ਆਈ. ਟੀ. ਨੇ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬੇਅਦਬੀ ਕੇਸ ਵਿਚ ਮੁੱਖ ਦੋਸ਼ੀ ਦੇ ਰੂਪ ਵਿਚ ਨਾਮਜ਼ਦ ਕਰ ਲਿਆ ਹੈ, ਜਿਸਦੇ ਚਲਦੇ ਅਦਾਲਤ ਨੇ ਰਾਮ ਰਹੀਮ ਨੂੰ 4 ਮਈ ਨੂੰ ਤਲਬ ਕੀਤਾ ਹੈ। ਇਸ ਮਾਮਲੇ ਦ ਸੁਣਵਾਈ 4 ਮਈ ਨੂੰ ਹੋਵੇਗੀ।

ਐਸ. ਆਈ. ਟੀ. ਦੀ ਇਸ ਕਾਰਵਾਈ ਨਾਲ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦੀ ਮੁਖੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਸਬੰਧ ਵਿਚ ਦਰਜ ਐਫ. ਆਈ. ਆਰ. ਨੰ. 128 ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਵਿਚ ਸਬੰਧਿਤ ਦਰਜ ਐਫ. ਆਈ. ਆਰ. ਨੰ. 117 ਵਿਚ ਮੁੱਖ ਦੋਸ਼ੀ ਦੇ ਤੌਰ ’ਤੇ ਨਾਮਜਦ ਕੀਤਾ ਗਿਆ ਹੈ।

ਡੇਰਾ ਮੁਖੀ ਨੂੰ ਐਸ. ਆਈ. ਟੀ. ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਮਾਮਲੇ ਸਬੰਧਿਤ ਦਰਜ ਐਫ. ਆਈ. ਆਰ. ਨੰ. 63 ਵਿਚ ਪਹਿਲਾਂ ਹੀ ਨਾਮਜਦ ਕੀਤਾ ਜਾ ਚੁੱਕਾ ਹੈ।

ਫਰੀਦਕੋਰਟ ਅਦਾਲਤ ਵਲੋਂ ਡੇਰਾ ਮੁਖੀ ਨੂੰ 4 ਮਈ ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸਿੰਗ ਜਰੀਏ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨਾਲ ਉਸਨੂੰ ਸਪਲੀਮੈਂਟਰੀ ਚਲਾਣ ਦੀਆਂ ਕਾਪੀਆਂ ਦਿੱਤੀਆਂ ਜਾ ਸਕਣ।

ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਹੈ ਕਿ ਇੰਸਪੈਕਟਰ ਹਰਬੰਸ ਸਿੰਘ ਜੋ ਐਸ. ਆਈ. ਟੀ. ਦੇ ਮੈਂਬਰ ਹਨ ਨੇ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਹੈ ਕਿ ਡੇਰਾ ਸਿਰਸਾ ਮੁਖੀ ਇਸ ਸਮੇਂ ਸੁਨਾਰੀਆ ਜੇਲ ’ਚ ਬੰਦ ਹੈ। ਇਸ ਲਈ ਮੁਲਜ਼ਮ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।

ਐਸ. ਆਈ. ਟੀ. ਨੇ. 27 ਫਰਵਰੀ ਨੂੰ ਆਪਣੇ ਸਪਲੀਮੈਂਟਰੀ ਚਲਾਣ ਵਿਚ ਡੇਰਾ ਸਿਰਸਾ ਮੁਖੀ ਨੂੰ ਮੁੱਖ ਦੋਸ਼ੀ ਦੇ ਤੌਰ ’ਤੇ ਨਾਂਮਜ਼ਦ ਕਰਕੇ ਕਿਹਾ ਹੈ ਕਿ ਬੇਅਦਬੀ ਦੀ ਸਾਜਿਸ਼ ਸਮੇਤ ਇਨ੍ਹਾਂ ਸਾਰੇ ਮਾਮਲਿਆਂ ਵਿਚ ਜੋ ਕੁੱਝ ਵੀ ਹੋਇਆ ਹੈ ਉਸਦੀ ਮਨਜੂਰੀ ਡੇਰਾ ਸਿਰਸਾ ਤੋਂ ਡੇਰਾ ਮੁਖੀ ਦਿੰਦਾ ਰਿਹਾ ਹੈ।

Related posts

ਮੁੱਖ ਮੰਤਰੀ ਵੱਲੋਂ ਉੱਘੇ ਬਾਲੀਵੁੱਡ ਅਦਾਕਾਰ ਦਿਲੀਪ ਕੁਮਾਰ ਦੇ ਫੌਤ ਹੋ ਜਾਣ ’ਤੇ ਦੁੱਖ ਦਾ ਪ੍ਰਗਟਾਵਾ

Sanjhi Khabar

ਕਾਂਗਰਸ ਨੇਤਾ ਕੁਰਸੀ ਲਈ ਆਪਸ ਵਿੱਚ ਲੜ ਰਹੇ, ਅਸੀਂ ਮਿਲ ਕੇ ਪੰਜਾਬ ਲਈ ਯੋਜਨਾਵਾਂ ਬਣਾ ਰਹੇ ਹਾਂ- ਅਰਵਿੰਦ ਕੇਜਰੀਵਾਲ

Sanjhi Khabar

ਭਾਰਤ ਚ ਵਿਕਣ ਲੱਗੀ ਨਕਲੀ ਕੋਵਿਡ-19 ਵੈਕਸੀਨ

Sanjhi Khabar

Leave a Comment