14.7 C
Los Angeles
May 2, 2024
Sanjhi Khabar
Bathinda Crime News

ਬਠਿੰਡਾ ਪੁਲਿਸ ਵੱਲੋਂ ਡਾਕਾ ਮਾਰਨ ਦੀ ਤਿਆਰੀ ਕਰ ਰਿਹਾ ਗਿਰੋਹ ਕਾਬੂ

Ashok Verma
ਬਠਿੰਡਾ,23ਮਾਰਚ2022: ਬਠਿੰਡਾ ਪੁਲੀਸ ਦੇ ਸੀ ਆਈ ਏ ਸਟਾਫ ਵਨ ਨੇ ਇੱਕ ਡਕੈਤ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਨਕਦੀ ਅਤੇ ਅਸਲਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ । ਇਹ ਡਕੈਤ ਗਰੋਹ ਇਲਾਕੇ ’ਚ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਜਾਂ ਡਾਕਾ ਮਾਰਨ ਦੀ ਤਾਕ ‘ਚ ਸਨ । ਇਸ ਬਾਰੇ ਸੁਚਨਾ ਮਿਲਣ ’ਤੇ ਸੀਆਈਏ ਸਟਾਫ (ਵਨ) ਦੀ ਪੁਲਿਸ ਪਾਰਟੀ ਨੇ ਛਾਪਾ ਮਾਰਕੇ ਇੰਨ੍ਹਾਂ ਚਾਰ ਮੈਂਬਰਾਂ ਨੂੰ ਦਬੋਚ ਲਿਆ। ਇਸ ਗਿਰੋਹ ਨਾਲ ਸਬੰਧਤ ਪੰਜਵਾਂ ਮੈਂਬਰ ਫਰਾਰ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਅੱਜ ਪੁਲਿਸ ਨੂੰ ਮਿਲੀ ਅਹਿਮ ਕਾਮਯਾਬੀ ਦਾ ਖੁਲਾਸਾ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਜੋਧਾ ਪੁੱਤਰ ਛਿੰਦਾ ਸਿੰਘ ਵਾਸੀ ਕੋਠੇ ਨੱਥਾ ਸਿੰਘ ਵਾਲਾ ਹਾਲ ਅਬਾਦ ਪ੍ਰਤਾਪ ਨਗਰ ਬਠਿੰਡਾ, ਲਖਵੀਰ ਸਿੰਘ ਉਰਫ ਲਖੀਰੋ ਪੁੱਤਰ ਮੇਜਰ ਸਿੰਘ ਤੇ ਜਸਕਰਨ ਸਿੰਘ ਉਰਫ ਮੰਟੂ ਪੁੱਤਰ ਸੁਖਦੇਵ ਸਿੰਘ ਵਾਸੀਅਨ ਕੋਠੇ ਨੱਥਾ ਸਿੰਘ (ਮਹਿਮਾ ਸਵਾਈ) ਅਤੇ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਬਸੰਤ ਸਿੰਘ ਵਾਸੀ ਪਿੰਡ ਗਿਆਨਾ ਵਜੋਂ ਕੀਤੀ ਗਈ ਹੈ। ਐਸ ਐਸ ਪੀ ਨੇ ਦੱਸਿਆ ਕਿ ਇਸ ਗਰੁੱਪ ਨਾਲ ਸਬੰਧਤ ਸਾਹਿਬ ਸਿੰਘ ਉਰਫ ਬਾਬਾ ਪੁੱਤਰ ਸੁਖਰਾਜ ਸਿੰਘ ਵਾਸੀ ਹਨੂੂੰਮਾਨਗੜ੍ਹ (ਰਾਜਸਥਾਨ) ਫਰਾਰ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਹੋਈਆਂ ਵਾਰਦਾਤਾਂ ਨੂੰ ਦੇਖਦਿਆਂ ਪੁਲਿਸ ਨੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਸੀ ਜਿਸ ’ਚ ਇਹ ਫਸ ਗਏ।ਐਸ ਐਸ ਪੀ ਅਨੁਸਾਰ ਐਸ ਪੀ ਡੀ ਤੁਰਣ ਰਤਨ ਦੀ ਨਿਗਰਾਨੀ ਅਤੇ ਸੀ ਆਈ ਏ ਸਟਾਫ ਦੇ ਇੰਚਾਰਜ ਤਰਜਿੰਦਰ ਸਿੰਘ ਦੀ ਅਗਵਾਈ ਹੇਠ ਏਐਸਆਈ ਮੋਹਨਦੀਪ ਸਿੰਘ ਨੂੰ ਗੋਨਿਆਣਾ ਮੰਡੀ ਲਾਗੇ ਲਾਏ ਇੱਕ ਵਿਸ਼ੇਸ਼ ਨਾਕੇ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਇਹ ਗਿਰੋਹ ਦਾਨ ਸਿੰਘ ਵਾਲਾ ਅਬਲੂ ਕੋਟਲੀ Çਲੰਕ ਰੋਡ ਤੇ ਡਰੇਨ ਕੋਲ ਦਰਖਤਾਂ ਦੇ ਝੁੰਡ ਵਿੱਚ ਬੈਠਕੇ ਕਿਸੇ ਵੱਡੇ ਘਰ ਜਾਂ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਛਾਪਾ ਮਾਰਕੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਆਪਰੇਸ਼ਨ ਦੌਰਾਨ ਤਿੰਨ ਪਿਸਤੌਲ 12 ਬੋਰ ਤੇ ਪੰਜ ਕਾਰਤੂਸ, ਇੱਕ ਪਿਸਤੌਲ 32 ਬੋਰ ਤੇ ਪੰਜ ਕਾਰਤੂਸ, ਇੱਕ ਬਾਰਾਂ ਬੋਰ ਸਿੰਗਲ ਬੈਰਲ ਰਾਈਫਲ ਤੋਂ ਇਲਾਵਾ 4 ਲੱਖ 40ਹਜ਼ਾਰਰੁਪਏ ਨਕਦ ਬਰਾਮਦ ਕੀਤੇ ਹਨ। ਮੁਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਕੋਲੋਂ ਬਰਾਮਦ ਰਾਸ਼ੀ 9 ਲੱਖ 91 ਹਜ਼ਾਰ 500 ਰੁਪਏ ਦਾ ਹਿੱਸਾ ਜੋ ਲੰਘੀ 27 ਜਨਵਰੀ ਨੂੰ ਪਿੰਡ ਡੂੰਮਵਾਲੀ ਦੇ ਰਿਲਾਇੰਸ ਪੈਟਰੋਲ ਪੰਪ ਤੋਂ ਲੁੱਟੀ ਸੀ। ਇਸੇ ਗਿਰੋਹ ਨੇ 7 ਨਵੰਬਰ 2021 ਨੂੰ ਇੱਕ ਮਾਈਕਰੋਫਾਇਨਾਂਸ ਕੰਪਨੀ ਦੇ ਮੋਟਰ ਸਾਈਕਲ ਸਵਾਰ ਕੋਲੋਂ 1ਲੱਖ 44 ਹਜ਼ਾਰ 900 ਰੁਪਏ ਅਤੇ 6 ਦਸਬੰਰ 2021 ਨੂੰ ਲਾਰਸਨ ਐਂਡ ਟੂਬਰੋ ਕੰਪਨੀ ਦੇ ਮੁਲਾਜਮ ਤੋਂ 95 ਹਜ਼ਾਰ 9 ਸੌ ਰੁਪਿਆ ਲੁੱਟਿਆ ਸੀ। ਐਸ ਐਸ ਪੀ ਅਨੁਸਾਰ ਮੁਲਜਮਾਂ ਕੋਲੋਂ ਬਰਾਮਦ ਬਾਰਾਂ ਬੋਰ ਰਾਈਫਲ 16 ਅਕਤੂਬਰ 2018 ਨੂੰ ਜਗਸੀਰ ਸਿੰਘ ਪੁੱਤਰ ਤਾਰ ਸਿੰਘ ਵਾਸੀ ਗਿਆਨਾ ਦੇ ਘਰ ਤੋਂ ਚੋਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਰਿਮਾਂਡ ਲੈਣ ਉਪਰੰਤ ਪੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਭੇਦ ਖੁੱਲਣ ਦੀ ਸੰਭਾਵਨਾ ਹੈ।ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਇਸ ਗਿਰੋਹ ਵੱਲੋਂ ਲੁੱਟਾਂ ਖੋਹਾਂ,ਕਤਲ ਤੇ ਕਾਤਲਾਨਾ ਹਮਲੇ ਆਦਿ ਦੀਆਂ ਇੱਕ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਗਈਆਂ ਹਨ ਜਿੰਨ੍ਹਾਂ ’ਚ ਮਲੋਟ ਇਲਾਕੇ ’ਚ ਕਰੀਬ 8 ਮਹੀਨੇ ਪਹਿਲਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਸ ਬਾਰੇ ਜਾਂਚ ਚੱਲ ਰਹੀ ਹੈ। ਪੁਲਿਸ ਅਨੁਸਾਰ ਲਖਵੀਰ ਸਿੰਘ ਉਰਫ ਲਖੀਰਾ ਖਿਲਾਫ ਕਤਲ ਦਾ ਇੱਕ ਕੇਸ ਦਰਜ ਹੈ ਜਦੋਂਕਿ ਮਨਪ੍ਰੀਤ ਸਿੰਘ ਖਿਲਾਫ ਅਸਲਾ ਐਕਟ ,ਅਗਵਾ, ਇਰਾਦਾ ਕਤਲ ,ਲੁੱਟਾਂ ਖੋਹਾਂ ਅਤੇ ਬਲੈਰੋ ਦੀ ਚੋਰੀ ਤੇ ਹੋਰ ਚੋਰੀਆਂ ਚਕਾਰੀਆਂ ਸਮੇਤ 7 ਮੁਕੱਦਮੇ ਦਰਜ ਹਨ। ਇਸੇ ਤਰਾਂ ਹੀ ਸੁਖਵਿੰਦਰ ਸਿੰਘ ਵਿਰੁੱਧ ਵੀ ਰਾਜਸਥਾਨ ਦੇ ਸੰਘਰੀਆ ,ਜਿਲ੍ਹਾ ਪਟਿਆਲਾ ਅਤੇ ਵੱਖ ਵੱਖ ਥਾਣਿਆਂ ’ਚ ਪੰਜ ਕੇਸ ਦਰਜ ਹੋਏ ਹਨ।
ਕਾਫੀ ਮਾਮਲੇ ਹੱਲ: ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਇਸ ਗਿਰੋਹ ਨੂੰ ਗ੍ਰਿਫਤਾਰ ਕਰਨ ਕਾਰਨ ਕਾਫੀ ਅਪਰਾਧਿਕ ਮਾਮਲੇ ਸੁਲਝ ਗਏ ਹਨ। ਉਨ੍ਹਾਂ ਦੱਸਿਆ ਕਿ ਫਿਰ ਵੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਪੁਲਿਸ ਫਰਾਰ ਸਾਹਿਬ ਸਿੰਘ ਉਰਫ ਬਾਬਾ ਪੁੱਤਰ ਸੁਖਰਾਜ ਸਿੰਘ ਵਾਸੀ ਹਨੂੂੰਮਾਨਗੜ੍ਹ (ਰਾਜਸਥਾਨ) ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਹਿਬ ਸਿੰਘ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਏਗਾ। ਉਨ੍ਹਾਂ ਪੁਲਿਸ ਦੀ ਇਸ ਸਫਲਤਾ ਨੂੰ ਆਮ ਲੋਕਾਂ ਲਈ ਰਾਹਤ ਵਾਲੀ ਦੱਸਿਆ ਹੈ।

Related posts

ਪਟਿਆਲਾ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਜਾ ਰਹੇ ਬੇਰੋਜ਼ਗਾਰ ਨੌਜਵਾਨਾਂ ‘ਤੇ ਲਾਠੀਚਾਰਜ

Sanjhi Khabar

ਬਠਿੰਡਾ ਪੁਲਿਸ ਵੱਲੋਂ ਠੱਗੀਆਂ ਮਾਰਨ ਵਾਲੀ ਜਾਅਲੀ ਜੱਜ ਪਤੀ ਸਮੇਤ ਗ੍ਰਿਫਤਾਰ

Sanjhi Khabar

ਉੱਘੇ ਸਮਾਜ ਸੇਵੀ ਪ੍ਰੇਮ ਕੁਮਾਰ ਲਹਿਰੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ 16 ਨੂੰ

Sanjhi Khabar

Leave a Comment