15.7 C
Los Angeles
May 17, 2024
Sanjhi Khabar
Bathinda Crime News

ਚੋਰੀ ਦੇ ਦੋਸ਼ ਹੇਠ ਨੌਜਵਾਨ ਦੀਆਂ ਬਾਹਾਂ ਬੰਨ੍ਹ ਕੇ ਲੋਕਾਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ

Yash Pal
ਬਠਿੰਡਾ 23 ਮਾਰਚ  ਬਠਿੰਡਾ ਵਿੱਚ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਇਕ ਨੌਜਵਾਨ ਦੀਆਂ ਦੋਵੇਂ ਬਾਹਾਂ ਬੰਨ੍ਹ ਕੇ ਲੋਕਾਂ ਵਲੋ ਜ਼ਬਰਦਸਤ ਕੁੱਟਮਾਰ ਕਰਨ ਦਾ ਮਾਮਲਾ ਸਾਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਬਠਿੰਡਾ ਦੇ ਮੁਲਤਾਨੀਆ ਓਵਰ ਬਿ੍ਰਜ ਦਾ, ਜਿੱਥੇ ਅਰੁਣ ਕੁਮਾਰ ਨਾਮ ਦੇ ਇਸ ਨੌਜਵਾਨ ਨੂੰ ਇਸ ਕਰਕੇ ਬੇਰਹਿਮੀ ਦੇ ਨਾਲ ਬੰਨ੍ਹ ਕੇ ਕੁੱਟਿਆ ਗਿਆ ਇਸ ਦੇ ਨੌਜਵਾਨ ਉੱਤੇ ਦੋਸ਼ ਹੈ ਕਿ ਇਸ ਨੇ ਟਰੱਕਾਂ ਦੀ ਸ਼ਪੈਸ਼ਲ ਲੱਗੇ ਹੋਣ ਕਰਕੇ ਟਰੱਕ ਨੰਬਰ 6770 ਵਿੱਚੋਂ ਚੌਲਾਂ ਦੀ ਇਕ ਬੋਰੀ ਉਤਾਰ ਲਈ ਸੀ। ਟਰੱਕ ਮਾਲਕ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਇਸ ਨੂੰ ਮੌਕੇ ‘ਤੇ ਚਾਵਲ ਦੀ ਬੋਰੀ ਦੇ ਨਾਲ ਧੜ ਦਬੋਚਿਆ ਅਤੇ ਮੌਕੇ ਲੋਕਾਂ ਦੇ ਨਾਲ ਮਿਲੀ ਕੇ ਨੌਜਵਾਨ ਚੋਰ ਦੀ ਕੁੱਟਮਾਰ ਕਰਨੀ ਸੁਰੂ ਕਰ ਦਿੱਤੀ ਅਤੇ ਪੁਲੀਸ ਨੂੰ ਮੌਕੇ ਤੇ ਬੁਲਾ ਲਿਆ।
ਮੌਕੇ ‘ਤੇ ਪੀਸੀਆਰ ਦੇ ਥਾਣੇਦਾਰ ਕਰਨੈਲ ਸਿੰਘ ਵੀ ਪਹੁੰਚੇ, ਜਿਸ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਕਤ ਕਥਿਤ ਚੋਰ ਨੂੰ ਚੌਲਾਂ ਵਾਲੀ ਬੋਰੀ ਦੇ ਨਾਲ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਸਬੰਧਤ ਪੁਲਿਸ ਥਾਣਾ ਕੋਤਵਾਲੀ ਦੇ ਹਵਾਲੇ ਕਰ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਪ੍ਰੋ. ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ ਕੇਜਰੀਵਾਲ: ਪ੍ਰਕਾਸ਼ ਸਿੰਘ ਬਾਦਲ

Sanjhi Khabar

ਓਪਰੇਸ਼ਨ ਗੰਗਾ: ਕੇਂਦਰੀ ਮੰਤਰੀਆਂ ਨੇ ਕੀਤਾ ਆਈਜੀਆਈ ਹਵਾਈ ਅੱਡੇ ‘ਤੇ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦਾ ਸਵਾਗਤ

Sanjhi Khabar

ਕ੍ਰਿਪਟੋ ਕਰੰਸੀ ਚਿੱਟਫੰਡ ਕੰਪਨੀ ਬੋਟ ਫੋਲਿਊ ਦਾ ਗੌਰਖਧੰਦਾ 2

Sanjhi Khabar

Leave a Comment