15.2 C
Los Angeles
May 2, 2024
Sanjhi Khabar
Bathinda Politics

ਪੰਜਾਬ ਲੋਕ ਕਾਂਗਰਸ ਤੋਂ ਬਠਿੰਡਾ ਸਹਿਰੀ ਖੇਤਰ ਦੀ ਟਿਕਟ ਰਾਜ ਨੰਬਰਦਾਰ ਦੇ ਨਾਂ

ਪੀਐਸ ਮਿੱਠਾ
ਬਠਿੰਡਾ, 23ਜਨਵਰੀ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਕਾਂਗਰਸ ਪਾਰਟੀ ਨੇ ਬਠਿੰਡਾ ਤੋਂ ਰਾਜ ਨੰਬਰਦਾਰ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਰਾਜ ਨੰਬਰਦਾਰ ਦੀ ਰਿਹਾਇਸ ‘ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਭਾਜਪਾ ਅਤੇ ਸੰਯੁਕਤ ਅਕਾਲੀ ਦਲ ਦੇ ਆਗੂਆਂ ਦੀ ਭੀੜ ਲੱਗ ਗਈ। ਕੈਪਟਨ ਅਮਰਿੰਦਰ ਸਿੰਘ ਦੇ ਖਾਸ ਵਿਅਕਤੀਆਂ ਵਿੱਚੋਂ ਇੱਕ ਰਾਜ ਨੰਬਰਦਾਰ ਨੇ ਹਾਲ ਹੀ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਰਾਜ ਨੰਬਰਦਾਰ ਦਾ ਸਾਰਾ ਜੀਵਨ ਕਾਂਗਰਸ ਨੂੰ ਸਮਰਪਿਤ ਰਿਹਾ, ਜਦੋਂ ਕਿ ਉਨ੍ਹਾਂ ਦੇ ਪਿਤਾ ਦੇਵਰਾਜ ਨੰਬਰਦਾਰ ਨੇ ਵੀ ਕਾਂਗਰਸ ਦੀ ਟਿਕਟ ‘ਤੇ ਬਠਿੰਡਾ ਤੋਂ ਚੋਣ ਲੜੀ ਸੀ। ਬਾਬਾ ਸੰਤਾ ਸਿੰਘ ਬਾਬਾ ਬੁੱਢਾ ਦਲ ਦੇ ਮੌਜੂਦਾ ਜੱਥੇਦਾਰ ਬਾਬਾ ਬਲਵੀਰ ਸਿੰਘ ਦੇ ਬਹੁਤ ਕਰੀਬੀ ਰਾਜ ਨੰਬਰਦਾਰ ਦਾ ਪੁੱਤਰ ਵਿੱਕੀ ਨੰਬਰਦਾਰ ਵੀ ਕਾਂਗਰਸ ਦਾ ਮੌਜੂਦਾ ਕੌਂਸਲਰ ਹੈ। ਟਿਕਟ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਤਿੱਖਾ ਰੂਪ ਦਿਖਾਇਆ। ਰਾਜ ਨੰਬਰਦਾਰ ਨੇ ਵਿੱਤ ਮੰਤਰੀ ਅਤੇ ਸਥਾਨਕ ਵਿਧਾਇਕ ਮਨਪ੍ਰੀਤ ਬਾਦਲ ਅਤੇ ‘ਆਪ‘ ਦੇ ਮੁੱਖ ਮੰਤਰੀ ਚੇਹਰੇ ਭਗਵੰਤ ਮਾਨ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਭੈਅ ਅਤੇ ਭਿ੍ਰਸਟਾਚਾਰ ਆਪਣੇ ਸਿਖਰ ’ਤੇ ਹੈ, ਪਰ ਸਹਿਰ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ, ਹੁਣ ਸਾਫ-ਸੁਥਰਾ ਪ੍ਰਸਾਸਨ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸੰਯੁਕਤ ਅਕਾਲੀ ਦਲ ਦੀ ਅਗਵਾਈ ਵਿੱਚ ਭਾਜਪਾ ਆਦਿ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਬਹੁਤ ਮਨਮਾਨੀਆਂ ਕੀਤੀਆਂ ਹਨ, ਬਠਿੰਡਾ ਦਾ ਮੇਅਰ ਬਣਾਉਣ ਵਿੱਚ ਰੂੜ੍ਹੀਵਾਦੀ ਕਾਂਗਰਸੀਆਂ ਨੂੰ ਪਾਸੇ ਕਰ ਦਿੱਤਾ ਗਿਆ। ਵਪਾਰੀਆਂ ਨੂੰ ਡਰਾ ਧਮਕਾ ਕੇ ਰੱਖਿਆ ਗਿਆ। ਹਰ ਚੀਜ ਵਿੱਚ ਰਿਸਵਤ ਸੀ। ਪਰ ਹੁਣ ਨਿਜਾਮ ਬਦਲ ਜਾਵੇਗਾ।

Related posts

ਲੋਕ ਸਭਾ ਚੋਣਾਂ-2024 : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਅਨੰਦਮਈ ਬਣਾਉਣ ਵਾਸਤੇ ਚੁੱਕੇ ਗਏ ਕਦਮਾਂ ਦੀ ਦਿੱਤੀ ਜਾਣਕਾਰੀ

Sanjhi Khabar

ਸਿੰਗਲਾ ਦੇ ਨਿਰਦੇਸ਼ਾਂ ’ਤੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲੇ ਬਾਰੇ ਨਵੀਂਆਂ ਹਦਾਇਤਾਂ ਜਾਰੀ

Sanjhi Khabar

ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ 77 ਮੈਂਬਰੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ

Sanjhi Khabar

Leave a Comment