15.3 C
Los Angeles
May 17, 2024
Sanjhi Khabar
Dera Bassi

ਦੀਪਇੰਦਰ ਢਿੱਲੋਂ ਦੀ ਕਿਸਮਤ ਵਿੱਚ ਰਾਜਯੋਗ ਨਹੀਂ- ਸ਼ੀਲਮ ਸੋਹੀ

PS Mitha/Mandeep Verma
ਡੇਰਾਬੱਸੀ, 23 ਜਨਵਰੀ : ਕਾਂਗਰਸੀ ਆਗੂ ਦੀਪਇੰਦਰ ਢਿੱਲੋਂ ਭਾਂਵੇ ਜਿੰਨੀਆਂ ਮਰਜ਼ੀ ਚਾਂਲਾ ਖ਼ੇਡ ਲਵੇ, ਲੇਕਿਨ ਡੇਰਾਬੱਸੀ ਹਲਕੇ ਦੇ ਲੋਕਾਂ ਦੇ ਦਿਲਾਂ ਵਿੱਚ ਰਹਿੰਦੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਦੀ ਇਸ ਵਾਰ ਜਿੱਤ ਫੇਰ ਪੱਕੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੁ ਬੀਬੀ ਸ਼ੀਲਮ ਸੋਹੀ ਨੇ ਡੇਰਾਬੱਸੀ ਦੇ ਗੁਲਾਬਗੜ੍ਹ ਵਿਖੇ ਅਕਾਲੀ ਦਲ ਦੇ ਉਮੀਦਵਾਰ ਹਲਕਾ ਵਿਧਾਇਕ ਵਿਧਾਇਕ ਐਨ ਕੇ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਕੀਤਾ। ਇਸ ਮੌਕੇ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਰਾਕੇਸ਼ ਮਹਿਤਾ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਮੌਕੇ ਰਾਕੇਸ਼ ਮਹਿਤਾ ਵਲੋਂ ਉਨ੍ਹਾਂ ਦਾ ਡੇਰਾਬੱਸੀ ਵਿਖੇ ਪੁੱਜਣ ਤੇ ਸਵਾਗਤ ਕੀਤਾ ਗਿਆ।  ਬੀਬੀ ਸ਼ੀਲਮ ਸੋਹੀ ਨੇ ਕਿਹਾ ਕਿ ਦੀਪਇੰਦਰ ਢਿੱਲੋਂ ਮੌਕਾਪ੍ਰਸਤ ਵਿਅਕਤੀ ਹੈ, ਜਿਸ ਦੀ ਕਿਸਮਤ ਵਿੱਚ ਰਾਜਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਦੀਪਇੰਦਰ ਢਿੱਲੋਂ , ਇਸਦੇ ਪੁੱਤਰ ਅਤੇ ਨਗਰ ਕੌਂਸਲ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ, ਡੇਰਾਬੱਸੀ ਨਗਰ ਕੌਂਸਲ ਪ੍ਰਧਾਨ, ਸਮੇਤ ਲਾਲੜੂ ਦੇ ਕਾਂਗਰਸੀ ਆਗੂਆਂ ਦੀ ਇਮਾਨਦਾਰੀ ਦੀ ਪਰਤਾ ਖੁਲ੍ਹ ਚੁੱਕਿਆ ਹਨ। ਵਿਧਾਨਸਭਾ ਚੋਣਾਂ ਵਿੱਚ ਜੇਕਰ ਪਾਰਟੀ ਢਿੱਲੋਂ ਨੂੰ ਟਿਕਟ ਦਿੰਦੀ ਹੈ ਤਾ ਢਿੱਲੋਂ ਦੀ ਹਾਰ ਪੱਕੀ ਹੈ।
ਬੀਬੀ ਸ਼ੀਲਮ ਸੋਹੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਐਨ ਕੇ ਸ਼ਰਮਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਲਈ ਕਿਹਾ। ਤਾਂਕਿ ਡੇਰਾਬੱਸੀ ਹਲਕੇ ਫੇਰ ਵਿਕਾਸ ਦੀ ਲੀਹਾਂ ਤੇ ਦੌੜ ਸਕੇ।

Related posts

ਅਕਾਲੀ ਬਸਪਾ ਗਠਜੋੜ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗਾ : ਐਨ.ਕੇ. ਸ਼ਰਮਾ

Sanjhi Khabar

ਕੈਮੀਕਲ ਫੈਕਟਰੀਆਂ ਵਲੋਂ ਗੰਦੀ ਗੈਸ ਛੱਡਣ ਕਾਰਨ ਖੇਤਾਂ ਵਿਚ ਫ਼ਸਲ ਹੋ ਰਹੀ ਖ਼ਰਾਬ ਲੱਖਾਂ ਦਾ ਨੁਕਸਾਨ

Sanjhi Khabar

ਵਿਧਾਇਕ ਸ਼ਰਮਾ ਨੇ ਨਰਿੰਦਰ ਗੋਇਲ ਨੂੰ ਥਾਪਿਆ ਪਾਰਟੀ ਦੇ ਵਪਾਰ ਵਿੰਗ ਦਾ ਸੰਯੁਕਤ ਸਕੱਤਰ

Sanjhi Khabar

Leave a Comment