14.5 C
Los Angeles
May 12, 2024
Sanjhi Khabar
Chandigarh Politics

ਪੰਜਾਬ ਦੀ ਸਿਆਸਤ ਵਿੱਚ ਨਵੀਂ ਸਿਆਸੀ ਜਥੇਬੰਦੀ ‘ਕਿਰਤੀ ਕਿਸਾਨ ਸ਼ੇਰੇ-ਪੰਜਾਬ’ ਪਾਰਟੀ ਦਾ ਉਭਾਰ

Agency

ਚੰਡੀਗੜ੍ਹ, 15 ਜੂਨ ।  ਬਹੁਤ ਹੀ ਸੰਵੇਦਨਸ਼ੀਲ ਪੰਜਾਬ ਚੋਣਾਂ 2022 ਵਿੱਚ ਹੋਣ ਜਾ ਰਹੀਆਂ ਹਨ। ਪਿਛਲੇ ਲੰਬੇ ਸਮੇ ਤੋਂ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀਆਂ ਵਾਰੀ ਵਾਰੀ ਰਾਜ ਕਰਦੀਆਂ ਆ ਰਹੀਆਂ ਹਨ ਪਰ ਪੰਜਾਬ ਦੇ ਲੋਕ ਕਰਜੇ ਦੀ ਮਾਰ ਹੇਠ ਦਬਦੇ ਜਾ ਰਹੇ ਹਨ। ਕਾਫੀ ਸਮੇ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਬੇਰੁਜਗਾਰ ਨੌਜਵਾਨ ਨਸਿ਼ਆਂ ਨੇ ਮਾਰ ਲਏ ਹਨ। ਵਿਦਿਆਰਥੀ ਵਿਦੇਸ਼ਾਂ ਵੱਲ ਭੱਜ ਰਹੇ ਹਨ।  ਭੌਂ—ਮਾਫੀਆ, ਟ੍ਰਾਂਸਪੋਰਟ ਮਾਫੀਆ, ਰੇਤ—ਮਾਫੀਆ, ਡਰੱਗ—ਮਾਫੀਆ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ। ਕਰੋਨਾ ਦੇ ਦਿਨਾਂ ਵਿੱਚ ਵੀ ਰਾਜਨੀਤਿਕ ਲੋਕ ਆਪਣੀ ਲੁੱਟ—ਖਸੁੱਟ ਕਰਕੇ ਆਪਣੇ ਘਰ ਭਰ ਰਹੇ ਹਨ। ਗਰੀਬ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਸਮੇਂ ਸਿਰ ਨਹੀਂ ਮਿਲ ਰਹੇ, ਬਿਮਾਰਾਂ ਦਾ ਇਲਾਜ ਨਹੀਂ ਹੋ ਰਿਹਾ, ਬੇਰੁਜਗਾਰੀ ਕਾਰਨ ਲੋਕਾਂ ਦਾ ਤ੍ਰਾਹ ਨਿੱਕਲਿਆ ਪਿਆ ਹੈ। ਹਰ ਸਰਕਾਰ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰਕੇ, ਲੋਕਾਂ ਨੂੰ ਮੂਰਖ ਬਣਾ ਕੇ, ਨਸਿ਼ਆਂ ਦੀ ਵਰਤੋਂ ਕਰਕੇ, ਨਜ਼ਾਇਜ਼ ਢੰਗ ਨਾਲ ਲੁੱਟੇ ਪੈਸਿਆਂ ਦੀ ਵਰਤੋਂ ਕਰਕੇ ਅਤੇ ਨਾਪਾਕ ਸਿਆਸੀ ਗੱਠਜੋੜ ਕਰਕੇ ਕੁਰਸੀ ਹਥਿਆਉਂਦੇ ਰਹੇ ਹਨ। ਹਰ ਸਿਆਸੀ ਲੀਡਰ ਆਪਣੀ ਪਾਰਟੀ ਦੇ ਰਾਜਭਾਗ ਦੌਰਾਨ ਲੋਕਾਂ ਦੀ ਸੇਵਾ ਦੀ ਬਿਜਾਏ ਆਪਣਾ ਘਰ ਭਰਨ ਤੇ ਲੱਗਿਆ ਰਹਿੰਦਾ ਹੈ। ਚੋਣਾਂ ਆਉਣ ਤੇ ਇਹੀ ਧੰਨ ਨਸਿ਼ਆਂ ਅਤੇ ਸ਼ਰਾਬਾਂ ਵੰਡਣ ਤੇ ਲਾ ਕੇ, ਵੋਟਾਂ ਖ੍ਰੀਦ ਕੇ ਫਿਰ ਚੋਣਾਂ ਜਿੱਤ ਲੈਂਦਾ ਹੈ। ਪੰਜਾਬ ਦੇ ਲੋਕ ਸਾਰੀਆਂ ਸਿਆਸੀ ਪਾਰਟੀਆਂ ਤੋਂ ਅੱਕੇ ਪਏ ਹਨ। ਪੰਜਾਬ ਦੇ ਕੁਝ ਬੁੱਧੀਜੀਵੀ, ਰਿਟਾਇਰਡ ਆਈ.ਏ.ਐਸ. ਅਧਿਕਾਰੀ ਅਤੇ ਸੇਵਾ—ਮੁਕਤ ਆਰਮੀ ਅਫਸਰਾਂ ਨੇ ਮਿਲ ਕੇ ‘ਕਿਰਤੀ ਕਿਸਾਨ ਸ਼ੇਰੇ—ਪੰਜਾਬ ਪਾਰਟੀ’ ਦਾ ਗਠਨ ਕੀਤਾ ਹੈ। ਸੇਵਾ ਮੁਕਤ ਆਰਮੀ ਅਫਸਰ ਕੈਪਟਨ ਚੰਨਣ ਸਿੰਘ ਸਿੱਧੂ ਦੀ ਅਗਵਾਈ ਹੇਠ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫ੍ਰੰਸ ਕੀਤੀ ਗਈ ਜਿਸ ਵਿੱਚ ਸੇਵਾ ਮੁਕਤ ਆਈ.ਏ.ਐਸ. ਅਫਸਰ, ਸ੍ਰੀ ਐਸ.ਆਰ. ਲੱਧੜ (ਸੀਨੀਅਰ ਵਾਈਸ ਪ੍ਰਧਾਨ), ਸ਼੍ਰੀ ਅਮਰਜੀਤ ਸਿੰਘ ਘੱਗਾ (ਵਾਈਸ—ਪ੍ਰਧਾਨ), ਸੇਵਾ—ਮੁਕਤ ਆਈ.ਆਰ.ਐਸ., ਲੈਫਟੀਨੈਂਟ ਕਰਨਲ ਸ. ਜੀ.ਪੀ.ਐਸ. ਵਿਰਕ, ਮੀਤ—ਪ੍ਰਧਾਨ (ਵਿੱਤ),  ਸੇਵਾ—ਮੁਕਤ ਨੇਵੀ ਅਫਸਰ ਕੈਪਟਨ ਜੀ.ਐਸ. ਘੁੰਮਣ (ਖਜਾਨਚੀ), ਕੁਮਾਰੀ ਰੁਪੀਤ ਕੌਰ (ਜਨਰਲ ਸਕੱਤਰ) ਅਤੇ ਹੋਰ ਬਹੁਤ ਸਾਰੇ ਬੁੱਧੀਜੀਵੀਆਂ ਨੇ ਭਾਗ ਲਿਆ। ਕੇਜਰੀਵਾਲ ਸਰਕਾਰ ਤੋਂ ਅਸਤੀਫਾ ਦੇ ਕੇ ਆਏ ਬਾਲਮੀਕੀ ਸਮਾਜ ਨਾਲ ਸਬੰਧਤ ਸ਼੍ਰੀ ਸੰਦੀਪ ਬਾਲਮੀਕੀ (ਸਕੱਤਰ—ਜਨਰਲ) ਨੇ ਵੀ ਪਾਰਟੀ ਸ਼ਾਮਲ ਹੋ ਗਏ ਹਨ। ਪਾਰਟੀ ਦੇ ਸਰਪ੍ਰ੍ਰਸਤ ਸੰਤ ਦਲਜੀਤ ਸੋਢੀ ਨੇ ਕਿਹਾ ਕਿ ਪੰਜਾਬ ਦਾ ਸਾਰਾ ਸੰਤ ਸਮਾਜ ਲੋਕਾਂ ਦੇ ਭਲੇ ਲਈ ਇਸ ਪਾਰਟੀ ਦੀ ਪਿੱਠ ਤੇ ਖੜ੍ਹਾ ਨਜਰ ਆਵੇਗਾ। ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਬੁਲਾਰੇ ਸ਼੍ਰੀ ਗੌਤਮ ਗਿਰੀਸ਼ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪਾਰਟੀ ਸਹੀ ਅਰਥਾਂ ਵਿੱਚ ਨੌਜਵਾਨਾਂ, ਔਰਤਾਂ, ਦਲਿਤਾਂ, ਕਿਰਤੀ—ਕਾਮਿਆਂ ਅਤੇ ਕਿਸਾਨਾਂ ਦੇ ਹੱਕਾਂ ਦੀ ਤਰਜਮਾਨੀ ਕਰੇਗੀ। ਮਾਫੀਆ ਰਾਜ ਖਤਮ ਕਰਕੇ ਹਰ ਵਰਗ ਨੂੰ ਉਸ ਦਾ ਬਣਦਾ ਹੱਕ ਦਿਵਾਏਗੀ। ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਖ਼ਸਿ਼ਆ ਨਹੀਂ ਜਾਵੇਗਾ। ਹਰ ਬੱਚਾ ਮੁਫਤ ਉੱਚੀ ਤੋਂ ਉੱਚੀ ਪੜ੍ਹਾਈ ਸਰਕਾਰੀ ਖਰਚੇ ਤੇ ਪ੍ਰਾਪਤ ਕਰੇਗਾ। ਹਰ ਜਿਲ੍ਹੇ ਵਿੱਚ ਉੱਚ ਕੋਟੀ ਦੇ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਮਹਿੰਗੇ ਤੋਂ ਮਹਿੰਗਾ ਹਰ ਇੱਕ ਦਾ ਇਲਾਜ ਮੁਫਤ ਕੀਤਾ ਜਾਵੇਗਾ। ਔਰਤਾਂ ਦੀ ਭਲਾਈ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਪਾਰਟੀ ਦੀ ਖਾਸੀਅਤ ਇਹ ਹੋਵੇਗੀ ਕਿ ਪਛੜੀਆਂ ਸ਼੍ਰੇਣੀਆਂ ਨੂੰ ਅਬਾਦੀ ਮੁਤਾਬਿਕ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ। ਦੇਸ਼ ਦਾ ਸੰਵਿਧਾਨ ਲਾਗੂ ਕਰਨਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੀ ਪਾਰਟੀ ਦਾ ਮੈਨੀਫੈਸਟੋ ਹੋਵੇਗਾ। ਪੰਜਾਬ ਦੀ ਗੁਆਚ ਚੁੱਕੀ ਸ਼ੌਹਰਤ, ਕਲਚਰ ਅਤੇ ਮਾਣਮੱਤਾ ਇਤਿਹਾਸ ਪੁਨਰਜੀਵਤ ਕਰਨਾ, ਪੰਜਾਬ ਅਤੇ ਪੰਜਾਬੀਅਤ ਨੂੰ ਬਾਬੇ ਨਾਨਕ ਦੀ ਸੋਚ ਵਾਲਾ ਬਣਾਉਣਾ ਅਤੇ ਨੌਜਵਾਨਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਉਨ੍ਹਾਂ ਨੂੰ ਸੰਸਾਰ ਪੱਧਰ ਦੇ ਨਾਗਰਿਕ ਬਣਾਉਣਾ ਹੀ ਕਿਰਤੀ ਕਿਸਾਨ ਸ਼ੇਰੇ—ਪੰਜਾਬ ਪਾਰਟੀ ਦਾ ਮੁੱਖ ਉਦੇਸ਼ ਹੋਵੇਗਾ। 2022 ਦੀਆਂ ਚੋਣਾਂ ਦੌਰਾਨ ਲੋਕਾਂ ਦੀ ਅਵਾਜ ਬਣ ਕੇ ਇਹ ਪਾਰਟੀ ਚੋਣ ਮੈਦਾਨ ਵਿੱਚ ਉੱਤਰੇਗੀ। ਇਸ ਪਾਰਟੀ ਦੀ ਵਿਸ਼ੇਸਤਾ ਹੈ ਕਿ ਇਹ ਕਿਸੇ ਇੱਕ ਭਾਈਚਾਰੇ ਦੀ ਚੌਧਰ ਨੂੰ ਛੱਡ ਕੇ ਸਾਰੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਰਤੀ ਕਿਸਾਨ ਸ਼ੇਰੇ—ਪੰਜਾਬ ਪਾਰਟੀ ਸਹੀ ਅਰਥਾਂ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਸੁਪਨਿਆਂ ਦੇ ਪੰਜਾਬ ਦਾ ਪੁਨਰ ਨਿਰਮਾਣ ਕਰਨ ਵਿੱਚ ਲੋਕਾਂ ਦੇ ਸਹਿਯੋਗ ਨਾਲ ਕਾਮਯਾਬ ਹੋਵੇਗੀ। ਬਣਾਉਣ ਲਈ ਆਪਣਾ ਪੂਰਾ ਵਾਹ ਲਾ ਦੇਵੇਗੀ।

 

Related posts

ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ: ਪੰਜਾਬ ਦੇ ਇਸ ਵਿਭਾਗ ‘ਚ ਨਿਕਲੀਆਂ ਪੋਸਟਾਂ

Sanjhi Khabar

1 ਜੂਨ ਤੋਂ ਮਹਿੰਗੀ ਹੋਵੇਗੀ ਹਵਾਈ ਯਾਤਰਾ : ਸਰਕਾਰ ਨੇ ਕੀਤਾ ਕਿਰਾਏ ਵਧਾਉਣ ਦਾ ਫੈਸਲਾ

Sanjhi Khabar

ਵਿਦਾਈ ਵੇਲੇ ਇੰਨਾ ਰੋਈ ਲਾੜੀ ਕਿ ਪੈ ਗਿਆ ਦਿਲ ਦਾ ਦੌਰਾ, ਮੌਕੇ ਉਤੇ ਹੋਈ ਮੌਤ

Sanjhi Khabar

Leave a Comment