22.3 C
Los Angeles
May 13, 2024
Sanjhi Khabar
Politics ਪੰਜਾਬ

ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ: ਪੰਜਾਬ ਦੇ ਇਸ ਵਿਭਾਗ ‘ਚ ਨਿਕਲੀਆਂ ਪੋਸਟਾਂ

Parmeet Mitha

ਨਵੀਂ ਦਿੱਲੀ : PSSSB Recruitment 2021 : ਪੰਜਾਬ ‘ਚ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ 168 ਅਸਾਮੀਆਂ ਦੀ ਭਰਤੀ ਲਈ ਵਿਗਿਆਪਨ ਜਾਰੀ ਕੀਤਾ ਹੈ। ਬੋਰਡ ਵੱਲੋਂ ਬੁੱਧਵਾਰ, 19 ਮਈ 2021 ਜਾਰੀ ਇਸ਼ਤਿਹਾਰ (ਸੰ. DPR/PB/4684) ਅਨੁਸਾਰ ਐਕਸਾਈਜ਼ ਅਤੇ ਟੈਕਸ ਇੰਸਪੈਕਟਰ (ਈਟੀਆਈ), ਬਲਾਕ ਲੈਵਲ ਐਕਸਟੈਂਸ਼ਨ ਆਫਿਸਰ (ਬੀਐੱਲਈਓ) ਤੇ ਸੀਨੀਅਰ ਇੰਡਸਟਰੀਜ਼ ਪ੍ਰਮੋਸ਼ਨ ਆਫਿਸਰ (ਐੱਸਆਈਪੀਓ) ਦੇ ਕੁੱਲ 168 ਅਹੁਦਿਆਂ ‘ਤੇ ਭਰਤੀ ਕੀਤੀ ਜਾਣੀ ਹੈ। ਪੀਐੱਸਐੱਸਐੱਸਬੀ ਵੱਲੋਂ ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਵਿਸਥਾਰਤ ਨੋਟੀਫਿਕੇਸ਼ਨ , 21 ਮਈ 2021 ਨੂੰ ਜਾਰੀ ਕੀਤਾ ਹੈ।
ਪੀਐੱਸਐੱਸਐੱਸਬੀ ਭਰਤੀ 2021 ਤਹਿਤ 168 ਐਕਸਾਈਜ਼ ਇੰਸਪੈਕਟਰ ਤੇ ਹੋਰ ਅਹੁਦਿਆਂ ਲਈ ਅਪਲਾਈ ਪ੍ਰਕਿਰਿਆ ਅੱਜ ਯਾਨੀ 21 ਮਈ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਸ਼ੁਰੂ ਹੋ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਅਪਲਾਈ ਲਈ ਯੋਗ ਉਮੀਦਵਾਰ ਤੇ ਚਾਹਵਾਨ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ, sssb.punjab.gov.in ‘ਤੇ ਉਪਲਬਧ ਕਰਵਾਏ ਜਾਣ ਵਾਲੇ ਆਨਲਾਈਨ ਐਪਲੀਕੇਸ਼ਨ ਫਾਰਮ ਜ਼ਰੀਏ ਅਪਲਾਈ ਕਰ ਸਕਣਗੇ। ਉਮੀਦਵਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਪੀਐੱਸਐੱਸਐੱਸਬੀ ਵੱਲੋਂ ਅਪਲਾਈ ਕਰਨ ਦੀ ਆਖਰੀ ਤਰੀਕ 15 ਜੂਨ 2021 (ਸ਼ਾਮ 5 ਵਜੇ ਤਕ) ਨਿਰਧਾਰਤ ਕੀਤੀ ਗਈ ਹੈ।

ਯੋਗਤਾ, ਚੋਣ ਪ੍ਰਕਿਰਿਆ ਤੇ ਹੋਰ ਵੇਰਵੇ

ਪੀਐੱਸਐੱਸਐੱਸਬੀ ਨੇ ਆਪਣੇ ਭਰਤੀ ਇਸ਼ਤਿਹਾਰ ‘ਚ 168 ਅਸਾਮੀਆਂ ਲਈ ਨਿਰਧਾਰਤ ਯੋਗਤਾ ਮਾਪਦੰਡਾਂ, ਚੋਣ ਪ੍ਰਕਿਰਿਆ ਤੇ ਭਰਤੀ ਨਾਲ ਸਬੰਧਤ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਹਨ। ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ, sssb.punjab.gov.in ‘ਤੇ ਕੱਲ੍ਹ ਜਾਰੀ ਹੋਣ ਵਾਲੀ ਭਰਤੀ ਨੋਟੀਫਿਕੇਸ਼ਨ ਜ਼ਰੀਏ ਇਹ ਸਾਰੀ ਜਾਣਕਾਰੀ ਲੈ ਸਕਣਗੇ।

ਪੋਸਟਾਂ ਅਨੁਸਾਰ ਅਸਾਮੀਆਂ ਦੀ ਗਿਣਤੀ
ਐਕਸਾਈਜ਼ ਅਤੇ ਟੈਕਸ ਇੰਸਪੈਕਟਰ (ਈਟੀਆਈ) – 56 ਅਸਾਮੀਆਂ

ਬਲਾਕ ਲੈਵਲ ਐਕਸਟੈਂਸ਼ਨ ਆਫਿਸਰ (ਬੀਐੱਲਈਓ) – 61 ਅਸਾਮੀਆਂ

ਸੀਨੀਅਰ ਇੰਡਸਟਰੀਜ਼ ਪ੍ਰਮੋਸ਼ਨ ਆਫਿਸਰ (ਐੱਸਆਈਪੀਓ)- 51 ਪੋਸਟਾਂ

 

Related posts

ਸਿਰਫ਼ ਸੱਤਾ ਖ਼ਾਤਰ ਲੜ ਰਹੀ ਹੈ ਕਾਂਗਰਸ, ਲੋਕਾਂ ਦੀ ਨਹੀਂ ਬਿਲਕੁਲ ਵੀ ਪ੍ਰਵਾਹ: ਭਗਵੰਤ ਮਾਨ

Sanjhi Khabar

ਨਸ਼ੇ ਦਾ ਤਿਆਰ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ: ਡਾ. ਰਜਿੰਦਰ ਰਾਜ

Sanjhi Khabar

ਸੁਖਬੀਰ ਬਾਦਲ ਨੇ 12 ਮਾਰਚ ਤੋਂ ਲੋਕ ਲਹਿਰ ਸ਼ੁਰੂ ਕਰਨ ਦਾ ਕੀਤਾ ਐਲਾਨ:ਰੈਲੀਆਂ ਕੀਤੀਆਂ ਜਾਣਗੀਆਂ

Sanjhi Khabar

Leave a Comment