12.9 C
Los Angeles
May 5, 2024
Sanjhi Khabar
Chandigarh Politics

ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ ਜਾਣ ਤੋਂ ਰੋਕਾਂਗੇ: ਭਗਵੰਤ ਮਾਨ

PS Mitha
ਚੰਡੀਗੜ੍ਹ, 1 ਅਪ੍ਰੈਲ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਨੌਵਜਾਨੀ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਪੰਜਾਬ ਦੇ ਸ਼ਹਿਰਾਂ ਵਿਚ ਹਰ ਤੀਸਰੀ ਦੁਕਾਨ ਵਿਦੇਸ਼ ਭੇਜਣ ਵਾਲਿਆਂ ਦੀ ਹੈ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸ਼ੈਸ਼ਨ ਦੌਰਾਨ ਭਗਵੰਤ ਮਾਨ ਨੇ ਵਿਰੋਧੀ ਵਿਧਾਇਕਾਂ ਵਲੋਂ ਉਠਾਏ ਗਏ ਮੁੱਦਿਆਂ ’ਤੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਸਾਨੂੰ ਸਾਰਿਆਂ ਨੂੰ ਇਕਜੁੱਟਤਾ ਨਾਲ ਹੱਲ ਕਰਨਾ ਹੋਵੇਗਾ।

ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕ ਪ੍ਰਤਾਪ ਬਾਜਵਾ ਅਤੇ ਹੋਰਨਾਂ ਵਿਧਾਂਇਕਾਂ ਦੀ ਮੰਗ ’ਤੇ ਕਿਹਾ ਕਿ ਸਰਕਾਰ ਵਿਧਾਨ ਸਭਾਦਾ ਸੈਸ਼ਨ ਜਿਆਦਾ ਤੋਂ ਜਿਆਦਾ ਦਿਨਾਂ ਤੱਕ ਚਲਾਉਣ ਲਈ ਤਿਆਰ ਹੈ। ਸਾਰੇ ਮੈਂਬਰਾਂ ਨੂੰ ਆਪਣੇ ਆਪਣੇ ਖੇਤਰਾਂ ਦੀਆਂ ਸਮੱਸਿਆਵਾਂ ਉਠਾਉਣ ਦਾ ਮੌਕਾ ਦਿੱਤਾ ਜਾਵੇਗਾ।

ਮਾਨ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿਚ ਹਰ ਤੀਸਰੀ ਅਤੇ ਚੌਥੀ ਦੁਕਾਨ ਦੇ ਅੱਗੇ ਨੌਵਜਾਨਾਂ ਨੂੰ ਵਿਦੇਸ਼ ਭੇਜਣ ਦੇ ਬੋਰਡ ਲਗਾਏ ਹੋਏ ਹਨ। ਪੰਜਾਬ ਵਿਚ ਦਸਵੀਂ ਤੋਂ ਬਾਅਦ ਮਾਤਾ ਪਿਤਾ ਉਨ੍ਹਾਂ ਨੂੰ ਬਿਹਤਰ ਸਿੱਖਿਆ ਦੇਣ ’ਤੇ ਮੰਥਨ ਕਰਨ ਦੀ ਬਜਾਏ ਇਹ ਪੁੱਛਦੇ ਹਨ ਕਿ ਉਸਨੂੰ ਕਿਹੜੇ ਦੇਸ਼ ਵਿਚ ਭੇਜਿਆ ਜਾਵੇ।

ਇਥੇ ਸਿੱਖਿਆ, ਵੋਕੇਸ਼ਨ ਸਿੱਖਿਆ ਅਤੇ ਰੁਜ਼ਗਾਰ ਦੇ ਕਾਊਸਲਰਾਂ ਤੋਂ ਵੱਧ ਅਜਿਹੇ ਕਾਊਸਲਰਾਂ ਦੇ ਦਫ਼ਤਰ ਹਨ ਜੋ ਨੌਜਵਾਨਾਂ ਨੂੰ ਦੱਸਦੇ ਹਨ ਕਿ ਉਹ ਕਿਸ ਦੇਸ਼ ਵਿਚ ਜਾਣ। ਪੰਜਾਬ ਦੇ ਨੌਜਵਾਨਾਂ ਨੂੰ ਅੱਜ ਆਸਟੇ੍ਰਲੀਆ, ਕੈਨੇਡਾ, ਅਮਰੀਕਾ ਆਦਿ ਜਾਣ ਲਈ ਉਕਸਾਇਆ ਜਾ ਰਿਹਾ ਹੈ। ਇਸਦੇ ਲਈ ਪੰਜਾਬ ਸਰਕਾਰ ਪਾਲਸੀ ਲੈ ਆ ਰਹੀ ਹੈ। ਜਿਸਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ। ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਦੇ ਹੋਏ ਉਨ੍ਹਾਂ ਲਈ ਇਥੇ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ।

Related posts

ਮੁੱਖ ਮੰਤਰੀ ਵਜੋਂ ਮੇਰਾ ਹਰੇਕ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਹੋਵੇਗਾ-ਚੰਨੀ ਵੱਲੋਂ ਤਹੱਈਆ

Sanjhi Khabar

ਰੂਪਨਗਰ ਪੁਲਿਸ ਨੇ 7 ਪਿਸਟਲ ਤੇ 15 ਰੌਂਦ ਸਮੇਤ ਇੱਕ ਨੂੰ ਗ੍ਰਿਫਤਾਰ ਕੀਤਾ

Sanjhi Khabar

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਸਰਕਾਰ ਨੇ ਅਹੁਦੇ ਤੋਂ ਹਟਾਇਆ

Sanjhi Khabar

Leave a Comment