13.9 C
Los Angeles
April 28, 2024
Sanjhi Khabar
Barnala Politics ਵਪਾਰ

ਪੰਜਾਬ ਦਾ ਅੰਨਦਾਤਾ ਮੰਡੀਆਂ ‘ਚ ਰੁਲਣ ਲਈ ਹੋਇਆ ਮਜਬੂਰ, ਮੰਡੀਆਂ ‘ਚ ਕਣਕ ਦੀ ਆਮਦ ਨੇ ਫੜਿਆ ਜ਼ੋਰ, ਪ੍ਰੰਤੂ ਖਰੀਦ ਸੁਸਤ   

Jashan Gupta

ਤਪਾ ਮੰਡੀ,14 ਅਪ੍ਰੈਲ : ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਸੂਬੇ ਅੰਦਰ  ਕਣਕ ਦੀ ਖ਼ਰੀਦ ਦਾ ਸਮਾਂ ਭਾਂਵੇ 10 ਅਪ੍ਰੈਲ ਤੈਅ ਕੀਤਾ ਹੋਇਆ ਸੀ,ਪ੍ਰੰਤੂ ਉਥੇ ਇਨ੍ਹਾਂ ਖ਼ਰੀਦ ਪ੍ਰਬੰਧਾਂ ਦੀ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਪੰਜਾਬ ਦੇ ਅੰਨਦਾਤੇ ਨੂੰ ਮੰਡੀਆਂ ‘ਚ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਤਪਾ ਦੀ ਬਾਹਰਲੀ ਅਨਾਜ ਮੰਡੀ ‘ਚ ਕਿਸਾਨਾਂ ਨੇ ਸੂਬਾ ਸਰਕਾਰ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਕਿਸਾਨ ਗੁਰਚਰਨ ਸਿੰਘ ਤਾਜੋ,ਸੁਖਦੇਵ ਸਿੰਘ ਤਾਜੋ, ਜਗਰਾਜ ਸਿੰਘ ਤਾਜੋ, ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਕਣਕ ਦੀ ਵਢਾਈ ਇਕ ਹਫ਼ਤਾ ਪਹਿਲਾਂ ਸ਼ੁਰੂ ਹੋਣ ਕਾਰਨ ਕਿਸਾਨ ਕਣਕ ਲੈ ਕੇ ਮੰਡੀਆਂ ‘ਚ ਪਹੁੰਚੇ ਹੋਏ ਹਨ,ਜਿੱਥੇ ਉਨ੍ਹਾਂ ਨੂੰ ਦਿਨ ਰਾਤ ਆਪਣੀ ਕਣਕ ਦੀ ਰਾਖੀ ਕਰਨੀ ਪੈ ਰਹੀ ਹੈ ਪ੍ਰੰਤੂ ਸਬੰਧਤ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਨਾ-ਮਾਤਰ ਬੋਲੀ ਲਗਾ ਕੇ ਕਿਸਾਨਾਂ ਨੂੰ ਸਿਰਫ਼ ਦਿਲਾਸਾ ਹੀ ਦਿੱਤਾ ਜਾ ਰਿਹਾ ਹੈ ਅਤੇ ਨਾਲ ਹੀ ਬਾਰਦਾਨੇ ਦੀ ਘਾਟ ਉਨ੍ਹਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ।ਉਧਰ ਦੂਜੇ ਪਾਸੇ ਕਿਸਾਨ ਜਗਦੇਵ ਸਿੰਘ ਮਹਿਤਾ ਅਤੇ ਲੀਲਾ ਸਿੰਘ ਮਹਿਤਾ ਨੇ ਦੱਸਿਆ ਕਿ ਅਨਾਜ ਮੰਡੀ ‘ਚ ਲੱਗੇ ਵਾਟਰ ਕੂਲਰ ਸਿਰਫ਼ ਦਿਖਾਵੇ ਲਈ ਹੀ ਲਗਾਏ ਗਏ ਹਨ,ਜਿਨ੍ਹਾਂ ਨੂੰ ਕਮੇਟੀ ਦੇ ਸਬੰਧਤ ਮੁਲਾਜ਼ਮਾਂ ਵੱਲੋਂ ਚਾਲੂ ਕਰਨਾ ਤਾਂ ਦੂਰ ਦੀ ਗੱਲ ਵਿਚੋਂ ਪਾਣੀ ਦੀ ਇਕ ਵੀ ਬੂੰਦ ਨਹੀਂ ਆ ਰਹੀ,ਜਿਸ ਕਾਰਨ ਉਨ੍ਹਾਂ ਨੂੰ ਅੱਤ ਦੀ ਪੈ ਰਹੀ ਗਰਮੀ ‘ਚ ਗਰਮ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਭ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ‘ਚ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ।ਜਦ ਇਸ ਸਬੰਧੀ ਮੰਡੀ ਸੁਪਰਵਾਈਜ਼ਰ ਧਰਮਿੰਦਰ ਸਿੰਘ ਮਾਂਗਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਪ੍ਰੋਟੋਕੋਲ ਮੁਤਾਬਕ ਆਡ਼੍ਹਤੀਆ ਦੇ ਰੋਜ਼ਾਨਾ ਜਿੰਨੇ ਪਾਸ ਜਾਰੀ ਹੁੰਦੇ ਹਨ, ਉਸ ਤਹਿਤ ਖਰੀਦ ਏਜੰਸੀਆਂ ਦੇ ਸਬੰਧਤ ਇੰਸਪੈਕਟਰਾਂ ਵੱਲੋਂ ਤੁਰੰਤ ਬੋਲੀ ਲਗਾਈ ਜਾ ਰਹੀ ਹੈ ਅਤੇ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਵੀ ਜਲਦ ਹੀ ਕਰ ਦਿੱਤਾ ਜਾਵੇਗਾ।

Related posts

ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ: ਪੰਜਾਬ ਦੇ ਇਸ ਵਿਭਾਗ ‘ਚ ਨਿਕਲੀਆਂ ਪੋਸਟਾਂ

Sanjhi Khabar

ਬਜਟ ‘ਚ ਸਿਹਤ ਤੋਂ ਬਾਅਦ ਸਿੱਖਿਆ ਅਤੇ ਹੁਨਰ ‘ਤੇ ਦਿੱਤਾ ਗਿਆ ਜੋਰ : ਪ੍ਰਧਾਨ ਮੰਤਰੀ

Sanjhi Khabar

ਸੋਨੂੰ ਸੂਦ ਮੋਗਾ ਬੱਸ ਹਾਦਸੇ ਦੇ ਜਖਮੀਆਂ ਨੂੰ ਮਿਲਣ ਲਈ ਹਸਪਤਾਲ ਪੁੱਜੇ

Sanjhi Khabar

Leave a Comment