21.1 C
Los Angeles
May 15, 2024
Sanjhi Khabar
Chandigarh New Delhi Politics ਪੰਜਾਬ ਰਾਸ਼ਟਰੀ ਅੰਤਰਰਾਸ਼ਟਰੀ ਵਪਾਰ

ਪੈਨ ਅਤੇ ਆਧਾਰ ਲਿੰਕ ਕਰਨ ਦੀ ਤਰੀਕ ਤਿੰਨ ਮਹੀਨਿਆਂ ਤੱਕ ਵਧੀ, ਜਾਣੋ ਨਵੀਂ ਤਰੀਕ

Agency
ਨਵੀਂ ਦਿੱਲੀ, 26 ਜੂਨ । ਸਰਕਾਰ ਨੇ ਪੈਨ ਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਤਰੀਕ ਤਿੰਨ ਮਹੀਨੇ ਤਕ ਲਈ ਵਧਾ ਦਿੱਤੀ ਹੈ। ਹੁਣ  30 ਸਤੰਬਰ ਤਕ ਤੁਸੀਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਵਾ ਸਕਦੇ ਹੋ। ਸ਼ੁੱਕਰਵਾਰ ਨੂੰ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੱਲੋਂ ਇਸ ਦਾ ਐਲਾਨ ਕੀਤਾ ਗਿਆ। ਪਹਿਲਾਂ ਇਹ ਡੈੱਡਲਾਈਨ 30 ਜੂਨ ਤਕ ਸੀ।
ਅਨੁਰਾਗ ਠਾਕੁਰ ਨੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਹੈ ਕਿ ਵਿਵਾਦ ਸੇ ਵਿਸ਼ਵਾਸ ਸਕੀਮ ਦੀ ਡੈੱਡਲਾਈਨ ਵਧਾ ਕੇ 31 ਅਗਸਤ ਕੀਤੀ ਜਾ ਰਹੀ ਹੈ। ਨਾਲ ਹੀ ਸਰਕਾਰ ਵੱਲੋਂ ਇਨਕਮ ਟੈਕਸ ਕੰਪਲਾਇੰਸ ਨੂੰ ਆਸਾਨ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਜੇਕਰ ਤੈਅ ਮਿਆਦ ਤਕ ਪੈਨ ਤੇ ਆਧਾਰ ਨੂੰ ਲਿੰਕ ਨਾ ਕਰਵਾਇਆ ਗਿਆ ਤਾਂ ਪੈਨ ਕਾਰਡ ਨਕਾਰਾ ਹੋ ਸਕਦਾ ਹੈ। ਅਜਿਹੇ ਵਿਚ ਮੁੜ ਇਸ ਕਾਰਡ ਤੋਂ ਕੋਈ ਵੀ ਵਿੱਤੀ ਲੈਣ-ਦੇਣ ਨਹੀਂ ਹੋ ਸਕੇਗਾ ਜਿਸ ਵਿਚ ਪੈਨ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅਜਿਹਾ ਹੋਣ ‘ਤੇ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਪੈਨ ਕਾਰਡ ਨੂੰ ਐਕਟਿਵ ਕਰਵਾਉਣ ਲਈ 1000 ਰੁਪਏ ਤਕ ਦੀ ਲੇਟ ਫੀਸ ਦੇਣੀ ਪੈ ਸਕਦੀ ਹੈ। ਜੇਕਰ ਪੈਨ ਇਨਐਕਟਿਵ ਹੋ ਗਿਆ ਤਾਂ ਉਸ ‘ਤੇ ਵੀ ਜੁਰਮਾਨੇ ਦੀ ਵਿਵਸਥਾ ਹੈ। ਇਨਐਕਟਿਵ ਹੋਣ ‘ਤੇ ਅਜਿਹਾ ਮੰਨ ਲਿਆ ਜਾਵੇਗਾ ਕਿ ਕਾਨੂੰਨ ਮੁਤਾਬਕ ਪੈਨ ਨੂੰ ਕੋਟ ਨਹੀਂ ਕੀਤਾ ਗਿਆ। ਅਜਿਹੇ ਵਿਚ ਤੁਹਾਨੂੰ ਆਮਦਨ ਕਰ ਕਾਨੂੰਨ ਦੇ ਸੈਕਸ਼ਨ 272ਬੀ ਤਹਿਤ 10,000 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ।
ਤੁਸੀਂ ਐਸਐਮਐਸ ਰਾਹੀਂ ਦੋਵੇਂ ਕਾਰਡ ਜੋੜ ਸਕਦੇ ਹੋ। ਇਸਦੇ ਲਈ, ਫੋਨ ਵਿੱਚ UIDPAN ਨੂੰ ਵੱਡੇ ਅੱਖਰਾਂ ਵਿੱਚ ਟਾਈਪ ਕਰੋ, ਫਿਰ ਜਗ੍ਹਾ ਦੇ ਕੇ ਅਧਾਰ ਨੰਬਰ ਅਤੇ ਪੈਨ ਨੰਬਰ ਲਿਖੋ। ਇਹ ਮੈਸੇਜ 567678 ਜਾਂ 56161 ਤੇ ਭੇਜੋ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੋਵਾਂ ਦਸਤਾਵੇਜ਼ਾਂ ਨੂੰ ਜੋੜਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।

Related posts

ਪੰਜਾਬ ਦਾ ਅੰਨਦਾਤਾ ਮੰਡੀਆਂ ‘ਚ ਰੁਲਣ ਲਈ ਹੋਇਆ ਮਜਬੂਰ, ਮੰਡੀਆਂ ‘ਚ ਕਣਕ ਦੀ ਆਮਦ ਨੇ ਫੜਿਆ ਜ਼ੋਰ, ਪ੍ਰੰਤੂ ਖਰੀਦ ਸੁਸਤ   

Sanjhi Khabar

ਆਮ ਆਦਮੀ ਪਾਰਟੀ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਕੀਤੀ ਅਪੀਲ

Sanjhi Khabar

ਦੇਸ਼ ‘ਚ ਕੋਰੋਨਾ ਦੇ ਐਕਟਿਵ ਕੇਸ 70,000 ਤੋਂ ਪਾਰ

Sanjhi Khabar

Leave a Comment