17.8 C
Los Angeles
April 27, 2024
Sanjhi Khabar
Crime News ਰਾਸ਼ਟਰੀ ਅੰਤਰਰਾਸ਼ਟਰੀ

ਨੌਗਾਮ ‘ਚ ਭਾਜਪਾ ਨੇਤਾ ਦੇ ਘਰ ‘ਤੇ ਅੱਤਵਾਦੀ ਹਮਲਾ, ਪੁਲਿਸ ਮੁਲਾਜ਼ਮ ਸ਼ਹੀਦ

Agency

ਸ੍ਰੀਨਗਰ, 01 ਅਪ੍ਰੈਲ । ਅੱਤਵਾਦੀਆਂ ਨੇ ਵੀਰਵਾਰ ਦੁਪਹਿਰ ਸ੍ਰੀਨਗਰ ਜ਼ਿਲੇ ਦੇ ਨੌਗਾਮ ਖੇਤਰ ਵਿਚ ਭਾਜਪਾ ਨੇਤਾ ਅਨਵਰ ਖਾਨ ਦੇ ਘਰ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਪੁਲਿਸਕਰਮੀ ਸ਼ਹੀਦ ਹੋ ਗਿਆ ਹੈ। ਅੱਤਵਾਦੀ ਸ਼ਹੀਦ ਜਵਾਨ ਦੀ ਰਾਈਫਲ ਵੀ ਲੁੱਟ ਕੇ ਲੈ ਗਏ ਹਨ।

ਅਚਾਨਕ ਅੱਤਵਾਦੀਆਂ ਨੇ ਅੱਜ ਦੁਪਹਿਰ ਬਾਰਾਮੂਲਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਅਤੇ ਕੁਪਵਾੜਾ ਜ਼ਿਲ੍ਹਾ ਇੰਚਾਰਜ ਅਨਵਰ ਖਾਨ ਦੇ ਨੌਗਾਮ ਦੇ ਘਰ ‘ਤੇ ਹਮਲਾ ਕਰਕੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਹਮਲੇ ਦੌਰਾਨ ਅਨਵਰ ਖਾਨ ਆਪਣੀ ਰਿਹਾਇਸ਼ ‘ਤੇ ਮੌਜੂਦ ਨਹੀਂ ਸੀ। ਭਾਜਪਾ ਨੇਤਾ ਦੀ ਸੁਰੱਖਿਆ ਲਈ ਤਾਇਨਾਤ ਘਰ ਦੇ ਬਾਹਰ ਬਣੀ ਪੋਸਟ ਚ ਮੌਜੂਦ ਰਮੀਜ਼ ਰਾਜਾ ਨੇ ਜਵਾਬੀ ਕਾਰਵਾਈ ਵਿਚ ਚੌਕਸੀ ਨਾਲ ਫਾਇਰਿੰਗ ਕੀਤੀ। ਗੋਲੀਬਾਰੀ ਦੌਰਾਨ ਪੁਲਿਸ ਮੁਲਾਜ਼ਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਦੌਰਾਨ ਅੱਤਵਾਦੀ ਪੁਲਿਸ ਮੁਲਾਜ਼ਮ ਦੀ ਰਾਈਫਲ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਰਮੀਜ਼ ਰਾਜਾ ਨੇ ਦਮ ਤੋੜ ਦਿੱਤਾ। ਹਮਲੇ ਤੋਂ ਤੁਰੰਤ ਬਾਅਦ, ਸੁਰੱਖਿਆ ਬਲਾਂ ਨੇ ਸਾਰੇ ਖੇਤਰ ਨੂੰ ਘੇਰ ਲਿਆ ਅਤੇ ਹਮਲਾਵਰ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ

Related posts

ਬਠਿੰਡਾ ਦੀ ਐਸ.ਐਸ.ਪੀ. ਨੇ ਕੀਤਾ ਆਪਣੇ ਰੀਡਰ ਨੂੰ ਮੁਅੱਤਲ

Sanjhi Khabar

ਔਰਤ ਨੂੰ ਬਲੈਕਮੇਲ ਕਰਕੇ ਬਲਾਤਕਾਰ ਕਰਦਾ ਥਾਣੇਦਾਰ ਲੋਕਾਂ ਨੇ ਰੰਗੇ ਹੱਥੀ ਫੜ੍ਹਿਆ, ਵਾਇਰਲ ਹੋਈ ਵੀਡੀਓ

Sanjhi Khabar

ਚੰਡੀਗੜ੍ਹ : ਕਰੋੜਾਂ ਰੁਪਏ ਦੇ ਗਹਿਣੇ ਲੈ ਕੇ ਭੱਜਿਆ ਕਾਰਗੀਰ ਬੰਗਾਲ ਤੋਂ ਕਾਬੂ ਕੀਤਾ

Sanjhi Khabar

Leave a Comment