14.2 C
Los Angeles
May 2, 2024
Sanjhi Khabar
Amritsar Crime News

ਨਸ਼ੇ ਦੀ ਓਵਜਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤ

ਤਰਨਤਾਰਨ- ਸਰਕਾਰ ਵੱਲੋਂ ਭਾਵੇਂ ਨਸ਼ੇ ਦੇ ਦੈਂਤ ਉਤੇ ਨੱਥ ਪਾਏ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਤਰਨਤਾਰਨ ਦੇ ਖਡੂਰ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਵਿਚ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ।  ਪਿੰਡ ਧੁੰਨ ਢਾਏ ਵਾਲਾ ਦੇ ਅੰਗਰੇਜ ਸਿੰਘ ਅਤੇ ਗੁਰਮੇਲ ਸਿੰਘ (21) ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਅੰਗਰੇਜ਼ ਸਿੰਘ (23) ਨਾਂ ਦੇ ਨੌਜਵਾਨ ਦੀ ਜ਼ਿਆਦਾ ਨਸ਼ਾ ਲੈਣ ਕਾਰਨ ਮੌਤ ਹੋਈ ਸੀ, ਉਸ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਨਹੀਂ ਪਏ ਸਨ ਕਿ ਅੱਜ ਛੋਟੇ ਭਰਾ ਗੁਰਮੇਲ ਸਿੰਘ (21) ਦੀ ਵੀ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ ਹੈ। 10 ਮਹੀਨੇ ਪਹਿਲਾਂ ਗੁਰਮੇਲ ਸਿੰਘ ਦਾ ਵਿਆਹ ਹੋਇਆ ਸੀ। ਨਸ਼ੇ ਨੇ ਪੂਰਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਹੈ।

Related posts

ਬਟਾਲਾ ਵਿਚ ਗੋਲੀਆਂ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਹੱਤਿਆ, ਦੋ ਜ਼ਖ਼ਮੀ

Sanjhi Khabar

ਕਪੂਰਥਲਾ ਪੁਲਿਸ ਨੇ ਵੱਡੇ ਨਸ਼ਾ ਤਸਕਰ ਗਿਰੋਹ ਦਾ ਭੰਨਿਆ ਭਾਂਡਾ, 20 ਕਿੱਲੋ ਹੈਰੋਇਨ ਸਣੇ 2 ਕਾਬੂ

Sanjhi Khabar

ਜੱਸ ਬਾਜਵਾ,ਸੋਨੀਆ ਮਾਨ, ਲੱਖਾ ਸਿਧਾਣਾ ਸਮੇਤ ਕਈ ਕਿਸਾਨ ਆਗੂਆਂ ਤੇ ਪਰਚਾ ਦਰਜ

Sanjhi Khabar

Leave a Comment