20.8 C
Los Angeles
May 14, 2024
Sanjhi Khabar
Agriculture Chandigarh Crime News Politics

ਜੱਸ ਬਾਜਵਾ,ਸੋਨੀਆ ਮਾਨ, ਲੱਖਾ ਸਿਧਾਣਾ ਸਮੇਤ ਕਈ ਕਿਸਾਨ ਆਗੂਆਂ ਤੇ ਪਰਚਾ ਦਰਜ

Parmeet Mitha
ਚੰਡੀਗੜ੍ਹ, 27 ਜੂਨ:ਇਤਿਹਾਸਕ ਕਿਸਾਨ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਤੇ 26 ਜੂਨ ਨੂੰ ਰਾਜ ਭਵਨ ਵੱਲ ਕੂਚ ਕਰਨ ਵਾਲੇ ਕਈ ਕਿਸਾਨ ਨੇਤਾਵਾਂ ਸਮੇਤ ਅੰਦੋਲਨ ਦੇ ਸਮਰਥਕ ਲੱਖਾ ਸਿਧਾਣਾ,ਜੱਸ ਬਾਜਵਾ ਅਤੇ ਸੋਨੀਆ ਮਾਨ ਦੇ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਕੇਸ ਦਰਜ ਕੀਤੇ ਹਨ।
ਜਿਨ੍ਹਾਂ ਕਿਸਾਨ ਆਗੂਆਂ ਤੇ ਕੇਸ ਦਰਜ ਕੀਤੇ ਗਏ ਹਨ ਉਨ੍ਹਾਂ ਵਿੱਚ ਬਲਦੇਵ ਸਿੰਘ ਸਿਰਸਾ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵੀ ਸ਼ਾਮਲ ਦੱਸੇ ਜਾਂਦੇ ਹਨ। ਇਸ ਸੰਬੰਧੀ ਦਰਜ ਕੀਤੇ ਕਈ ਮਾਮਲਿਆਂ ਵਿੱਚੋਂ ਇਕ ਮਾਮਲਾ ਸੈਕਟਰ 17 ਪੁਲਿਸ ਥਾਣੇ ਵਿੱਚ ਧਾਰਾ 186, 188, 332, 353, 147, 148 ਅਤੇ 149 ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਹੈ।

ਇਥੇ ਇਹ ਗੱਲ ਵਰਨਣਯੋਗ ਹੈ ਕਿ ਅਜੇ ਇਕ ਦਿਨ ਪਹਿਲਾਂ ਹੀ ਦਿੱਲੀ ਦੀ ਇਕ ਅਦਾਲਤ ਦਿੱਲੀ 26 ਜਨਵਰੀ ਨੂੰ ਵਾਪਰੇ ਲਾਲ ਕਿਲ੍ਹਾ ਘਟਨਾਕ੍ਰਮ ਨਾਲ ਸੰਬੰਧਤ ਦਰਜ ਮਾਮਲੇ ਵਿੱਚ ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ਤੇ ਰੋਕ ਲਗਾਈ ਸੀ। ਇਹ ਰੋਕ ਅਦਾਲਤ ਵੱਲੋਂ ਇਸ ਗੱਲ ਦੇ ਮੱਦੇਨਜ਼ਰ ਲਗਾਈ ਗਈ ਸੀ ਕਿ ਭਾਵੇਂ ਲੱਖਾ ਸਿਧਾਣਾ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ,ਪਰ ਅਸਲ ਗੱਲ ਇਹ ਹੈ ਕਿ ਲੱਖਾ ਸਿਧਾਣਾ ਤਾਂ ਉਸ ਦਿਨ ਲਾਲ ਕਿਲ੍ਹਾ ਗਿਆ ਹੀ ਨਹੀਂ ਸੀ।

ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਆਗੂ ਤੇ ਲੱਖਾ ਸਿਧਾਣਾ ਸ਼ਨੀਵਾਰ ਨੂੰ ਕਿਸਾਨਾਂ ਦੇ ਉਨ੍ਹਾਂ ਗਰੁੱਪਾਂ ਦੀ ਅਗਵਾਈ ਕਰ ਰਹੇ ਸਨ, ਜਿਨ੍ਹਾਂ ਨੂੰ ਰਾਜਭਵਨ ਤੱਕ ਪਹੁੰਚਣ ਤੋਂ ਰੋਕਣ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਬੈਰੀਕੇਡ ਲਗਾ ਕੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਸੀ, ਪਰ ਇਨ੍ਹਾਂ ਦੀ ਅਗਵਾਈ ਵਿੱਚ ਕਿਸਾਨ ਉਨ੍ਹਾਂ ਬੈਰੀਕੇਡਾਂ ਨੂੰ ਤੋੜਦੇ ਹੋਏ ਅੱਗੇ ਵਧ ਕੇ ਚੰਡੀਗੜ੍ਹ ਵਿੱਚ ਦਾਖ਼ਲ ਹੋ ਗਏ ਸਨ।ਕਿਸਾਨ ਪ੍ਰਦਰਸ਼ਨ ਦੌਰਾਨ ਸੈਕਟਰ 17 ਦੇ ਲਾਈਟ ਪੁਆਇੰਟ ਵਿਖ਼ੇ ਪੁੱਜੇ ਸਨ ਜਿੱਥੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ ਸੀ।

ਪ੍ਰਦਰਸ਼ਨਕਾਰੀ ਬੈਰੀਕੇਡ ਤੋੜ ਕੇ ਚੰਡੀਗੜ੍ਹ ਦੇ ਅੰਦਰ ਦਾਖ਼ਲ ਜ਼ਰੂਰ ਹੋਏ ਸਨ ਪਰ ਇਹ ਪ੍ਰਦਰਸ਼ਨ ਸ਼ਾਂਤਮਈ ਰਿਹਾ ਸੀ ਅਤੇ ਮੰਗ ਪੱਤਰ ਦੇਣ ਉਪਰੰਤ ਕਿਸਾਨ ਵਾਪਸ ਪਰਤ ਗਏ ਸਨ।

Related posts

ਚਿੱਟਫੰਡ ਕ੍ਰਿਪਟੋ ਕੰਪਨੀ ਦੇ ਦੋ ਪ੍ਰੋਮੋਟਰ ਗ੍ਰਿਫਤਾਰ, ਜਾਂਚ ਸੁਰੂ

Sanjhi Khabar

ਪੰਜਾਬ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਟੋਨ ਕਰੱਸ਼ਿੰਗ ਸਬੰਧੀ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ‘ਚ ਕਰੇਗੀ ਸੋਧ

Sanjhi Khabar

ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਵੰਡੀਆਂ ‘ਮਿੱਠੀਆਂ ਗੋਲੀਆਂ’

Sanjhi Khabar

Leave a Comment