17 C
Los Angeles
May 3, 2024
Sanjhi Khabar
Chandigarh Crime News Cripto News Shimla

ਚਿੱਟਫੰਡ ਕ੍ਰਿਪਟੋ ਕੰਪਨੀ ਦੇ ਦੋ ਪ੍ਰੋਮੋਟਰ ਗ੍ਰਿਫਤਾਰ, ਜਾਂਚ ਸੁਰੂ

PS Mitha
ਚੰਡੀਗੜ 10 ਅਕਤੂਬਰ : ਹਿਮਾਚਲ ਸਰਕਾਰ ਨੇ ਚਿੱਟਫੰਡ ਕ੍ਰਿਪਟੋ ਕਰੰਸੀ ਕੰਪਨੀਆਂ ਦਾ ਪਰਦਾਫਾਸ਼ ਕਰਕੇ ਸ਼ਿਕਜ਼ਾ ਕਸ਼ਨਾ ਸੁਰੂ ਕਰ ਦਿੱਤਾ ਹੈ। ਹਿਮਾਚਲ ਦੇ ਮੰਡੀ ਜਿਲੇ ਦੇ ਦੋ ਠੱਗਾਂ ਖਿਲਾਫ ਕ੍ਰਿਪਟੋ ਕਰੰਸੀ ਦੀ ਆੜ ਵਿੱਚ ਦੋਗੁਣੇ ਪੈਸੇ ਕਰਨ ਦੇ ਨਾਮ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਮਾਰਨ ਦੇ ਮਾਮਲੇ ਵਿੱਚ ਮਾਮਲਾ ਦਰਜ਼ ਕਰਕੇ ਗ੍ਰਿਫਤਾਰ ਕਰਕੇ ਰਿਮਾਂਡ ਲਈ ਭੇਜ ਦਿੱਤਾ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਇਸ ਕੰਪਨੀ ਦੇ ਤਾਰ ਜੀਰਕਪੁਰ ਦੇ ਵਿੱਚ ਫਾਰੈਕਸ ਦੇ ਨਾਮ ਤੇ ਚਲ ਰਹੀ ਚਿੱਟਫੰਡ ਕੰਪਨੀ ਨਾਲ ਜੁੜੇ ਹੋਏ ਹਨ ਜਿਸਦਾ ਖੁਲਾਸੀ ਜਲਦੀ ਕੀਤਾ ਜਾਵੇਗਾ।
ਪੁਲੀਸ ਸੂਤਰਾਂ ਤੋ ਮਿਲੀ ਜਾਣਕਾਰੀ ਦੇ ਅਨੁਸਾਰ ਠੱਗ ਪ੍ਰੋਮੋਟਰ ਹੇਮਰਾਜ਼ ਅਤੇ ਸੁਖਦੇਵ ਨੇ ਮੰਡੀ ਜਿਲੇ ਦੇ ਲੋਕਾਂ ਨੂੰ ਪੈਸੇ ਦੋਗੁਣੇ ਕਰਨ ਦੇ ਲਈੇ ਪਿੰਡ ਕੈਨਵਾਲ ਦੇ ਪੰਚਾਇਤ ਮੈਬਰਾਂ ਅਤੇ ਪਿੰਡ ਦੇ ਲੋਕਾਂ ਨੂੰ ਆਪਣੇ ਮਕੜਜਾਲ ਵਿੱਚ ਫਸਾਇਆ ਅਤੇ ਲੋਕਾਂ ਦੇ ਕਰੋੜਾਂ ਰੁਪਏ ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਆਪਣੇ ਨਾਮ ਤੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਖਰੀਦ ਲਈ ਸੀ। ਹਿਮਾਚਲ ਦੇ ਵਿੱਚ ਕ੍ਰਿਪਟੋ ਕੰਪਨੀਆ ਖਿਲਾਫ ਬਣਾਈ ਗਈ ਐਸਆਈਟੀ ਦੀ ਟੀਮ ਨੇ ਦੋਨਾਂ ਠੱਗਾਂ ਨੂੰ ਗ੍ਰਿਫਤ ਵਿੱਚ ਲੈਕੇ ਰਿਮਾਂਡ ਲੈਕੇ ਪੁੱਛਗਿੱਛ ਸੁਰੂ ਕਰ ਦਿੱਤੀ ਹੈ। ਇਨਾ ਦਾ ਤੀਸਰਾ ਸਾਥੀ ਸੁਭਾਸ ਕੁਮਾਰ ਜੋਕਿ ਸਾਰੀ ਕਹਾਣੀ ਦਾ ਮਾਸ਼ਟਰਮਾਈਡ ਹੈ ਉਹ ਅਜੇ ਤੱਕ ਫਰਾਰ ਹੈ। ਕ੍ਰਿਪਟੋ ਕਰੰਸੀ ਦੇ ਵਿੱਚ ਪੈਸੇ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਦੱਸਿਆ ਜਾਂਦਾ ਸੀ ਕਿ ਕੰਪਨੀ ਅਮਰੀਕਾ ਦੀ ਹੈ। ਐਸਆਈਟੀ ਨੂੰ ਦਿੱਤੇ ਗਏ ਬਿਆਨਾਂ ਦੇ ਵਿੱਚ ਇਕ ਦੁਕਾਨਦਾਰ ਨੇ ਦੱਸਿਆ ਕਿ ਸੁਖਦੇਵ ਦੀਆਂ ਗੱਲਾਂ ਵਿੱਚ ਆਕੇ ਬੈਕ ਤੋ ਕਰਜਾ ਲੈਕੇ 32 ਲੱਖ ਰੁਪਏ ਅਤੇ ਧਰਮਪੁਰ ਦੇ ਨਵਦੀਪ ਨੇ 11 ਲੱਖ ਰੁਪਏ ਕੰਪਨੀ ਵਿੱਚ ਲਗਾਏ ਸਨ ਅਤੇ ਕਿਸੇ ਨੂੰ ਵੀ ਕੋਈ ਪੈਸਾ ਨਹੀ ਮਿਲਿਆ ਹੈ। ਇਸ ਕੰਪਨੀ ਦੇ ਵਿੱਚ ਮਲਟੀਲੇਵਲ ਮਾਰਕੀਟਿੰਗ ਦੇ ਰਾਂਹੀ ਕਰੀਬ 40 ਹਜਾਰ ਲੋਕਾਂ ਨੂੰ ਜੋੜਿਆ ਗਿਆ ਸੀ।
ਥਾਣਾ ਮੰਡੀ ਦੇ ਏਐਸਪੀ ਮਨਮੋਹਨ ਸਿੰਘ ਦੇ ਅਨੁਸਾਰ ਇਨਾਂ ਠੱਗਾਂ ਦੇ ਖਿਲਾਫ ਮੰਡੀ ਜੋਨ ਵਿੱਚ 28 ਮਾਮਲੇ ਦਰਜ ਹੋਏ ਹਨ ਅਤੇ ਕਰੀਬ 13 ਕਰੋੜ ਦੀ ਠੱਗੀ ਮਾਰੀ ਗਈ ਹੈ ਜਿਸਦੀ ਜਾਂਚ ਚਲ ਰਹੀ ਹੈ। ਇਨਾਂ ਠੱਗਾਂ ਵਲੋ ਜਿਆਦਾ ਵਿਆਜ਼ ਦੇਣ ਦੇ ਲਾਲਚ ਵਿੱਚ ਜਿਥੇ ਆਮ ਲੋਕਾਂ ਨੂੰ ਫਸਾਇਆ ਗਿਆ ਹੈ ਉਥੇ ਕਈ ਪੁਲੀਸ ਅਧਿਕਾਰੀਆਂ, ਰਾਜਨੀਤਕ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਗਿਆ ਜਿਸਦੀ ਪੁਲੀਸ ਵਲੋ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਾਡੀ ਟੀਮ ਦਾ ਮਕਸਦ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਅਜਿਹੀਆਂ ਠੱਗੀਆਂ ਤੋ ਬਚਾਉਣਾ ਹੈ ਤਾਂਜੋ ਲੋਕ ਆਪਣੀ ਹੱਕ ਕਮਾਈ ਅਜਿਹੀਆਂ ਚਿੱਟਫੰਡ ਕ੍ਰਿਪਟੋ ਕੰਪਨੀਆ ਵਿੱਚ ਨਾਂ ਫਸਾਉਣ।

 

 

 

 

 

Related posts

”ਦਲਿਤ ਅਤੇ ਕਿਸਾਨ ਹੋ ਗਏ ਇਕੱਠੇ 2022 ‘ਚ ਹੁਣ ਨਹੀਂ ਆਉਂਦੀ ਕਾਂਗਰਸ”, ਅਕਾਲੀ BSP ‘ਤੇ ਭੈਣ ਮਾਇਆਵਤੀ ਦਾ ਵੱਡਾ ਬਿਆਨ

Sanjhi Khabar

ਰਾਹੁਲ ਗਾਂਧੀ ਨੇ ਸਰਕਾਰ ਦੇ ਆਰਥਿਕ ਰਾਹਤ ਪੈਕੇਜ ‘ਤੇ ਚੁੱਕੇ ਸਵਾਲ

Sanjhi Khabar

ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਭੈਣ ਨੇ ਹੀ ਪ੍ਰੇਮੀ ਹੱਥੋਂ ਕਰਵਾਇਆ ਭਰਾ ਦਾ ਕਤਲ

Sanjhi Khabar

Leave a Comment