12.7 C
Los Angeles
April 28, 2024
Sanjhi Khabar
Barnala

ਨਵਜੋਤ ਸਿੱਧੂ ਨੇ ਰੰਧਾਵਾ ਤੇ ਆਸ਼ੂ ਖਿਲਾਫ ਖੋਲਿਆ ਮੋਰਚਾ, ਕੈਪਟਨ ਨੂੰ ਵੀ ਲਿਆ ਨਿਸ਼ਾਨੇ ‘‘ਤੇ

ਬਰਨਾਲਾ, 05 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਦੇ ਨਾਲ ਹੀ ਉਨਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਵਿੰਨਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਹ ਤਾਂ ਉਸ ਸਮੇਂ ਵੀ ਲੜਦੇ ਰਹੇ ਸਨ, ਜਦੋਂ ਰੰਧਾਵਾ ਅਤੇ ਆਸ਼ੂ ਦੋਵੇਂ ਹੀ ਕੈਪਟਨ ਦੇ ਨਾਲ ਸਨ। ਉਨਾਂ ਕਿਹਾ ਕਿ ਮੈਂ ਹੁਣ ਵੀ ਲੜ ਰਿਹਾ ਹਾਂ। ਉਨਾਂ ਨੇ ਇਸ ਮੌਕੇ ਆਪਣੀ ਹੀ ਚੰਨੀ ਸਰਕਾਰ ਨੂੰ ਵੀ ਘੇਰਿਆ ਅਤੇ ਕਿਹਾ ਕਿ ਸੂਬੇ ‘ਚ ਬੇਅਦਬੀ ਦੇ ਮਾਮਲਿਆਂ ‘ਤੇ ਉਹ ਅੱਜ ਵੀ ਸਵਾਲ ਚੁੱਕ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਐੱਫ. ਆਈ. ਆਰ. ਤਾਂ ਦਰਜ ਕਰ ਲਈ ਗਈ ਹੈ ਪਰ ਅਜੇ ਤੱਕ ਐੱਸ. ਟੀ. ਐੱਫ. ਦੀ ਰਿਪੋਰਟ ਨਹੀਂ ਖੋਲੀ ਗਈ। ਉਨਾਂ ਨੇ ਕਿਹਾ ਕਿ ਐੱਫ. ਆਈ. ਆਰ. ਤਾਂ ਬੇਅਦਬੀ ਦੇ ਮਾਮਲੇ ‘ਤੇ ਵੀ ਹੋਈ ਸੀ ਪਰ ਇੰਨੇ ਸਾਲ ਬੀਤੇ ਜਾਣ ਦੇ ਬਾਅਦ ਵੀ ਕੁੱਝ ਨਹੀਂ ਬਣ ਸਕਿਆ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਇਹ ਰਿਪੋਰਟ ਖੁੱਲ ਜਾਂਦੀ ਤਾਂ ਸਭ ਦੇ ਸਾਹਮਣੇ ਆ ਜਾਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮੁੱਦੇ ਨੂੰ ਲੈ ਕੇ ਕੀ ਕਦਮ ਚੁੱਕੇ। ਉਨਾਂ ਕਿਹਾ ਕਿ ਕੈਪਟਨ ਨੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਭਾਜਪਾ ਨਾਲ ਹੱਥ ਮਿਲਾ ਲਿਆ ਹੈ।

Related posts

ਹੁਣ ਕਾਂਗਰਸ ਨਹੀਂ ਕਰੇਗੀ ਵੱਡੀਆਂ ਰੈਲੀਆਂ, ‘RSS ਮਾਡਲ’ ਵਾਂਗ ਲੋਕਾਂ ਤਕ ਪਹੁੰਚਣ ਦਾ ਫੈਸਲਾ

Sanjhi Khabar

ਭ੍ਰਿਸ਼ਟਾਚਾਰੀਆਂ ਦਾ ਪੈਸਾ-ਸੰਪਤੀ ਜ਼ਬਤ ਕਰ ਲੋਕਾਂ ਦਾ ਪੈਸਾ ਖਜ਼ਾਨੇ ‘ਚ ਵਾਪਿਸ ਲਿਆਵਾਂਗੇ : ਮੁੱਖ ਮੰਤਰੀ ਭਗਵੰਤ ਮਾਨ

Sanjhi Khabar

ਖਤਰੇ ਦੀ ਘੰਟੀ! ਪੰਜਾਬ ‘ਚ ਚੜਿਆ ਕੋਰੋਨਾ ਦਾ ਗ੍ਰਾਫ, ਕੇਸਾਂ ‘ਚ 8.65 ਗੁਣਾ ਵਾਧਾ

Sanjhi Khabar

Leave a Comment