14.1 C
Los Angeles
April 25, 2024
Sanjhi Khabar
Barnala

ਖਤਰੇ ਦੀ ਘੰਟੀ! ਪੰਜਾਬ ‘ਚ ਚੜਿਆ ਕੋਰੋਨਾ ਦਾ ਗ੍ਰਾਫ, ਕੇਸਾਂ ‘ਚ 8.65 ਗੁਣਾ ਵਾਧਾ

ਬਰਨਾਲਾ, 13 ਜਨਵਰੀ, (ਕਿਰਨਦੀਪ ਕੌਰ ਗਿੱਲ) :

ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਹਫਤੇ ਦੇ ਅੰਦਰ ਹੀ ਪੰਜਾਬ ਵਿੱਚ ਕੋਰੋਨਾ ਕੇਸਾਂ ਵਿੱਚ 8.65 ਗੁਣਾ ਵਾਧਾ ਹੋਇਆ ਹੈ। ਇਹ ਅੰਕੜਾ ਖਤਰੇ ਦਾ ਸੰਕੇਤ ਹੈ। ਸਾਹਤ ਮਾਹਿਰਾਂ ਦਾ ਕਹਿਣਾ ਹੈ ਕਿ ਚੋਣਾਂ ਵਾਲੇ ਰਾਜਾਂ ਵਿੱਚ ਕੋਰੋਨਾ ਵਿਸਫੋਟਕ ਹੋ ਸਕਦਾ ਹੈ। ਉਧਰ, ਉੱਤਰ ਪ੍ਰਦੇਸ਼ ਵਿੱਚ ਲੰਘੇ ਸੱਤ ਦਿਨਾਂ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਦੀ ਗਿਣਤੀ ਵਿੱਚ 14 ਗੁਣਾ ਵਾਧਾ ਹੋਇਆ ਹੈ ਤੇ ਗੋਆ ਵਿੱਚ ਲੰਘੇ ਹਫਤੇ ਦੌਰਾਨ ਜੇਰੇ ਇਲਾਜ ਮਰੀਜਾਂ ਦੀ ਗਿਣਤੀ 4.35 ਗੁਣਾ ਵਧੀ ਹੈ। ਪੰਜਾਬ ਵਿੱਚ ਬੁੱਧਵਾਰ ਨੂੰ 6481 ਕਰੋਨਾ ਦੇ ਨਵੇਂ ਕੇਸ ਸਾਹਮਣੇ ਆਏ, ਜਦੋਂਕਿ 10 ਜਣਿਆਂ ਦੀ ਮੌਤ ਹੋ ਗਈ। ਇਸ ਨਾਲ ਕਰੋਨਾ ਮਿ੍ਰਤਕਾਂ ਦਾ ਅੰਕੜਾ 16702 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਬੁੱਧਵਾਰ ਨੂੰ ਸੂਬੇ ’ਚ 6481 ਨਵੇਂ ਕੇਸ ਸਾਹਮਣੇ ਆਏ ਜਦੋਂਕਿ 2788 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ। ਇਸ ਸਮੇਂ ਸੂਬੇ ਵਿੱਚ 26781 ਐਕਟਿਵ ਕੇਸ ਹਨ। ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਮੁਹਾਲੀ ਵਿੱਚ 974, ਪਟਿਆਲਾ ’ਚ 906, ਲੁਧਿਆਣਾ ’ਚ 724, ਜਲੰਧਰ ’ਚ 654, ਹੁਸ਼ਿਆਰਪੁਰ ’ਚ 571, ਪਠਾਨਕੋਟ ’ਚ 522, ਅੰਮਿ੍ਰਤਸਰ ’ਚ 480, ਰੋਪੜ ’ਚ 285, ਗੁਰਦਾਸਪੁਰ ’ਚ 264, ਕਪੂਰਥਲਾ ’ਚ 183, ਬਠਿੰਡਾ ’ਚ 172, ਫਤਿਹਗੜ ਸਾਹਿਬ ’ਚ 145, ਫਿਰੋਜ਼ਪੁਰ ’ਚ 111, ਸੰਗਰੂਰ ’ਚ 101, ਨਵਾਂ ਸ਼ਹਿਰ ’ਚ 71, ਮਾਨਸਾ, ਤਰਨਤਾਰਨ ’ਚ 61-61, ਫਾਜ਼ਿਲਕਾ ’ਚ 52, ਫਰੀਦਕੋਟ ’ਚ 45, ਬਰਨਾਲਾ ’ਚ 40, ਮੁਕਤਸਰ ’ਚ 35 ਤੇ ਮੋਗਾ ’ਚ 24 ਜਣੇ ਪੋਜ਼ੇਟਿਵ ਪਾਏ ਗਏ ਹਨ। ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਇਹ ਇੰਨਾ ਆਮ ਹੋ ਗਿਆ ਹੈ ਕਿ ਹਰ 5ਵਾਂ ਵਿਅਕਤੀ ਜਾਂਚ ਦੌਰਾਨ ਪੌਜੇਟਿਵ ਆ ਰਿਹਾ ਹੈ।

Related posts

ਹੁਣ ਕਾਂਗਰਸ ਦੀ ਰੈਲੀ ਹੋਵੇਗੀ ਸ਼ਹਿਣਾ, ਸਿਆਸੀ ਲੀਡਰਾਂ ਦੀ ਆਪਸੀ ਖਿੱਚੋਤਾਨ ਵਿਗਾੜ ਰਹੀ ਪਾਰਟੀ ਦੀ ਇੱਕਸੁਰਤਾ

Sanjhi Khabar

ਜ਼ਿਲੇ ’ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਨਵੀਆਂ ਪਾਬੰਦੀਆਂ ਜਾਰੀ, 15 ਜਨਵਰੀ ਤੱਕ ਹੁਕਮ ਰਹਿਣਗੇ ਲਾਗੂ, ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ, ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਬੰਦ ਰਹਿਣਗੇ

Sanjhi Khabar

ਕਿਸਾਨਾਂ ਨੇ 117 ਸੀਟਾਂ ’ਤੇ ਚੋਣ ਲੜਨ ਲਈ 14 ਜਨਵਰੀ ਤੱਕ ਉਮੀਦਵਾਰਾਂ ਤੋਂ ਮੰਗੀਆਂ ਅਰਜੀਆਂ

Sanjhi Khabar

Leave a Comment