14.8 C
Los Angeles
May 18, 2024
Sanjhi Khabar
Barnala

ਨਵਜੋਤ ਸਿੰਘ ਸਿੱਧੂ ਬੋਲੇ- ਪੰਜਾਬ ‘ਚ ਟੁੱਟਿਆ ਲੋਕਾਂ ਦਾ ਭਰੋਸਾ, ਮੁੱਖ ਮੰਤਰੀ ਆਹੁਦੇ ਲਈ ਉਮੀਦਵਾਰੀ ਦੇ ਦਿੱਤੇ ਸੰਕੇਤ

ਬਰਨਾਲਾ, 04 ਜਨਵਰੀ (ਸੰਦੀਪ ਸਿੰਘ/ਕੁਲਦੀਪ ਸਿੰਘ) :

ਪੰਜਾਬ ਚੋਣਾਂ ਤੋਂ ਪਹਿਲਾਂ ਚਰਚਾ ‘ਚ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਦੇ ਸੰਕੇਤ ਦਿੱਤੇ ਹਨ। ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਨਾਂ ਕਿਹਾ ਕਿ ਹਰ ਕਿਸੇ ਨੂੰ ਮੁੱਖ ਮੰਤਰੀ ਬਣਨ ਦਾ ਅਧਿਕਾਰ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਦੁਨੀਆ ‘ਚ ਲੋਕ ਉਸ ਬਾਰੇ ਕੀ ਕਹਿੰਦੇ ਹਨ, ਉਹ ਇਸ ਬਾਰੇ ਕਦੇ ਨਹੀਂ ਸੋਚਦਾ। ਇਸ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਲੋਕਾਂ ਦਾ ਸਰਕਾਰ ਤੋਂ ਵਿਸਵਾਸ ਉੱਠ ਗਿਆ ਹੈ, ਜਿਸ ਨੂੰ ਵਾਪਸ ਲਿਆਉਣ ਦੀ ਲੋੜ ਹੈ। ਇਸ ਇੰਟਰਵਿਊ ਦੌਰਾਨ ਸਿੱਧੂ ਨੇ ਪੰਜਾਬ ਮਾਡਲ ਨੂੰ ਦਿੱਲੀ ਮਾਡਲ ਤੋਂ ਅੱਗੇ ਦੱਸਦਿਆਂ ਕਿਹਾ ਕਿ ਸਾਡਾ ਮਾਡਲ ਇਹ ਨਹੀਂ ਕਹਿੰਦਾ ਕਿ ਖਜਾਨਾ ਖਾਲੀ ਹੈ। ਅਸੀਂ ਲੋਕਾਂ ਦੀ ਟੈਕਸ ਸਕਤੀ ਨੂੰ ਕਈ ਗੁਣਾ ਉਨਾਂ ਤਕ ਵਾਪਸ ਲਿਆਉਣ ਲਈ ਕੰਮ ਕਰਦੇ ਹਾਂ। ਪੰਜਾਬ ਮਾਡਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਇਹ ਹਰ ਕਿਸੇ ਦਾ ਮਾਡਲ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਫਿਲਹਾਲ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਨਹੀਂ ਕਰ ਰਹੀਆਂ ਹਨ। ਇਸ ‘ਤੇ ਜਦੋਂ ਸਿੱਧੂ ਨੂੰ ਸਵਾਲ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਕਾਸ ਦਾ ਮਾਡਲ ਕਿਸ ਦੇ ਮੂੰਹ ‘ਤੇ ਹੋਵੇਗਾ। ਹਾਲਾਂਕਿ ਇਹ ਪਾਰਟੀ ਹਾਈਕਮਾਂਡ ਤੈਅ ਕਰੇਗੀ ਕਿ ਅਸੀਂ ਏਜੰਡੇ ‘ਤੇ ਚੋਣ ਲੜਾਂਗੇ ਜਾਂ ਫਿਰ ਸਮੂਹਿਕ ਲੀਡਰਸਿਪ ਦੇ ਆਧਾਰ ‘ਤੇ ਚੋਣਾਂ ਲੜੀਆਂ ਜਾਣਗੀਆਂ।ਸਿੱਧੂ ਨਾਲ ਇੰਟਰਵਿਊ ਦੌਰਾਨ ਜਦੋਂ ਸਵਾਲ ਪੁੱਛਿਆ ਗਿਆ ਕਿ ਉਹ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹਨ। ਇਸ ‘ਤੇ ਸਿੱਧੂ ਨੇ ਕਿਹਾ ਕਿ ਮੈਂ ਕਦੇ ਕਿਸੇ ਨੂੰ ਜੱਜ ਨਹੀਂ ਕਰਦਾ। ਪੰਜਾਬ ਦੇ ਲੋਕ ਦੇਖਣਗੇ ਕਿ ਕੀ ਹੋਇਆ। ਮੈਂ ਕਦੇ ਕਿਸੇ ਦੀ ਆਲੋਚਨਾ ਨਹੀਂ ਕੀਤੀ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਟੁੱਟਿਆ ਹੋਇਆ ਭਰੋਸਾ ਵਾਪਸ ਲਿਆਉਣਾ ਹੈ ਤਾਂ ਉਸ ਲਈ ਠੋਸ ਏਜੰਡੇ ਦੀ ਲੋੜ ਹੈ। ਨਾਲ ਹੀ ਇਸ ਨੂੰ ਲਾਗੂ ਕਰਨ ਲਈ ਸਕਤੀ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਪੰਜਾਬ ਦੇ ਖਜਾਨੇ ਦੀ ਚੋਰੀ ਨੂੰ ਰੋਕਿਆ ਜਾਵੇ ਤਾਂ ਪੰਜਾਬ ਦੇ ਲੋਕਾਂ ਦੀ ਭਲਾਈ ਹੋ ਸਕਦੀ ਹੈ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨੇ ਆਪਣੀ ਹੀ ਸਰਕਾਰ ਦੇ ਘਾਟੇ ਨੂੰ ਸਾਹਮਣੇ ਰੱਖਦਿਆਂ ਕਿਹਾ ਕਿ ਪੰਜਾਬ ਨੂੰ 1 ਲੱਖ 5 ਹਜਾਰ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਪੰਜਾਬ ਵਿੱਤੀ ਸੰਕਟ ਦੇ ਨੇੜੇ ਹੈ। ਇਸ ਦੌਰਾਨ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਤਿੱਖਾ ਨਿਸਾਨਾ ਸਾਧਿਆ। ਉਨਾਂ ਕੈਪਟਨ ਨੂੰ ਗੋਲੀ ਚਲਾਉਣ ਵਾਲਾ ਕਾਰਤੂਸ ਦੱਸਦਿਆਂ ਕਿਹਾ ਕਿ ਜਿਸ ਲਈ ਸਾਰੇ ਕਾਂਗਰਸੀ ਵਿਧਾਇਕਾਂ ਨੇ ਆਪਣੇ ਦਰਵਾਜੇ ਬੰਦ ਕਰ ਲਏ ਜਿਸ ਨਾਲ ਇਕ ਵੀ ਵਿਅਕਤੀ ਖੜਾ ਨਹੀਂ ਹੋਇਆ।

Related posts

ਜਨਤਾ ਨੂੰ ਵੱਡਾ ਝਟਕਾ! ਵਾਹਨਾਂ ਦੀ ਰਜਿਸਟ੍ਰੇਸ਼ਨ ਰੀਨਿਊ ਫੀਸ 8 ਗੁਣਾ ਵਧਾਉਣ ਦਾ ਫ਼ੈਸਲਾ

Sanjhi Khabar

ਜ਼ਿਲੇ ’ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਨਵੀਆਂ ਪਾਬੰਦੀਆਂ ਜਾਰੀ, 15 ਜਨਵਰੀ ਤੱਕ ਹੁਕਮ ਰਹਿਣਗੇ ਲਾਗੂ, ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ, ਸਕੂਲ, ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੰਸਥਾਵਾਂ ਬੰਦ ਰਹਿਣਗੇ

Sanjhi Khabar

ADR ਰਿਪੋਰਟ ਨੇ ਖੋਲੀ ਪੰਜਾਬ ਨੇਤਾਵਾਂ ਦੀ ਪੋਲ, 8% MLA/MP’s ‘ਤੇ ਗੰਭੀਰ ਅਪਰਾਧਿਕ ਮਾਮਲੇ ਦਰਜ

Sanjhi Khabar

Leave a Comment