13.8 C
Los Angeles
April 29, 2024
Sanjhi Khabar
Ambala Bathinda Chandigarh New Delhi ਪੰਜਾਬ ਵਪਾਰ

ਦੀਵਾਲੀ ਮੌਕੇ ਪੰਜਾਬੀਆਂ ਨੂੰ ਵੱਡੀ ਸੌਗਾਤ ਦੇਣ ਦੀ ਤਿਆਰੀ ‘ਚ ਕੇਂਦਰ ਸਰਕਾਰ

PS Mitha

News Delhi 27 Oct : ਰੇਲਵੇ ਬੋਰਡ ਵੱਲੋਂ ਫ਼ਿਰੋਜ਼ਪੁਰ ਡਵੀਜ਼ਨ ਮੰਡਲ ‘ਚ ਇਕ ਇਕ ਹੋਰ ‘ਵੰਦੇ ਭਾਰਤ ਐਕਸਪ੍ਰੈੱਸ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਕਿ ਅੰਮ੍ਰਿਤਸਰ-ਨਵੀਂ ਦਿੱਲੀ ਟ੍ਰੈਕ ‘ਤੇ ਚੱਲੇਗੀ। ਵਿਭਾਗੀ ਸੂਤਰਾਂ ਅਨੁਸਾਰ ਵਿਭਾਗ ਵੱਲੋਂ ਇਸ ਸਬੰਧੀ ਤਕਨੀਕੀ ਜਾਂਚ ਤੋਂ ਬਾਅਦ ਟਰੇਨ ਦੀ ਸਮਾਂ ਸਾਰਣੀ, ਸਟਾਫ ਨੂੰ ਲੈ ਕੇ ਤਿਆਰੀ ਕਰ ਲਈ ਗਈ ਹੈ, ਜਦਕਿ ਰੇਲ ਦਾ ਕਿਰਾਇਆ ਤੈਅ ਹੋਣਾ ਬਾਕੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਮੌਕੇ ‘ਤੇ ਵਿਭਾਗ ਵੱਲੋਂ ਟਰੇਨ ਚਲਾ ਕੇ ਤੋਹਫ਼ੇ ਵਜੋਂ ਦਿੱਤਾ ਜਾ ਸਕਦਾ ਹੈ। ਰੇਲ ਯਾਤਰੀ 450 ਕਿਲੋਮੀਟਰ ਦਾ ਸਫਰ 5 ਘੰਟਿਆਂ ‘ਚ ਤੈਅ ਕਰਨਗੇ।

ਇਹ ਟਰੇਨ 16 ਡੱਬਿਆਂ ਵਾਲੀ ਹੋਵੇਗੀ, ਜੋ ਹਫਤੇ ‘ਚ 6 ਦਿਨ ਚੱਲੇਗੀ
ਇਸ ਰੂਟ ‘ਤੇ ਸਿਰਫ਼ ਲੁਧਿਆਣਾ ਅਤੇ ਅੰਬਾਲਾ ਨੂੰ ਹੀ ਸਟਾਪ ਦਿੱਤੇ ਜਾ ਰਹੇ ਹਨ, ਜਦੋਂ ਕਿ ਸਾਹਨੇਵਾਲ ਤੋਂ ਪਾਸ ਦਿੱਤਾ ਜਾਵੇਗਾ। ਫਿਲਹਾਲ ਜਲੰਧਰ ਅਤੇ ਵਿਆਸ ‘ਚ ਸਟਾਪੇਜ ਨਹੀਂ ਰੱਖਿਆ ਗਿਆ। ਲੁਧਿਆਣਾ ਅਤੇ ਅੰਬਾਲਾ ‘ਚ ਵੀ ਸਿਰਫ਼ 2 ਮਿੰਟ ਦਾ ਸਟਾਪ ਦਿੱਤਾ ਗਿਆ।

ਟਰੇਨ ਅੰਮ੍ਰਿਤਸਰ ਤੋਂ ਸਵੇਰੇ 7.55 ‘ਤੇ ਚੱਲੇਗੀ, ਜੋ ਕਿ ਲੁਧਿਆਣਾ 9.30 ‘ਤੇ ਪਹੁੰਚੇਗੀ। ਸਾਹਨੇਵਾਲ ‘ਚ 2 ਮਿੰਟ ਦੇ ਰੁਕਣ ਤੋਂ ਬਾਅਦ 9.50 ਤੋਂ ਪਾਸ ਕਰੇਗੀ ਅਤੇ ਅੰਬਾਲਾ 10.50 ‘ਤੇ ਪਹੁੰਚੇਗੀ। ਉੱਥੇ ਵੀ 2 ਮਿੰਟ ਰੁਕਣ ਤੋਂ ਬਾਅਦ ਨਵੀਂ ਦਿੱਲੀ ਦੁਪਹਿਰ 1.05 ਪੁੱਜੇਗੀ। ਵਾਪਸੀ ‘ਤੇ ਟਰੇਨ ਨਵੀਂ ਦਿੱਲੀ ਤੋਂ ਦੁਪਹਿਰ 1.40 ਵਜੇ ਰਵਾਨਾ ਹੋਵੇਗੀ ਤੇ 15.50 ਵਜੇ ਅੰਬਾਲਾ ਅਤੇ 4.59 ਵਜੇ ਲੁਧਿਆਣਾ ਪਹੁੰਚੇਗੀ ਅਤੇ ਲੁਧਿਆਣਾ ਤੋਂ ਚੱਲ ਕੇ 6.50 ‘ਤੇ ਅੰਮ੍ਰਿਤਸਰ ਪਹੁੰਚੇਗੀ।

ਤਕਨੀਕੀ ਜਾਂਚ ਪੂਰੀ ਹੋਈ
ਪ੍ਰਾਪਤ ਜਾਣਕਾਰੀ ਅਨੁਸਾਰ ਰੇਲਗੱਡੀ ਦੀ ਰਫ਼ਤਾਰ ਸਬੰਧੀ ਵਿਭਾਗ ਵੱਲੋਂ ਤਕਨੀਕੀ ਜਾਂਚ ਵੀ ਪੂਰੀ ਕਰ ਲਈ ਗਈ ਹੈ ਕਿਉਂਕਿ ਨਵੀਂ ਦਿੱਲੀ ਤੋਂ ਜੰਮੂ ਜਾ ਰਹੀ ਟਰੇਨ ‘ਵੰਦੇ ਭਾਰਤ’ ਦਾ ਟ੍ਰੈਕ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤਿਆਰ ਕੀਤਾ ਗਿਆ ਸੀ, ਜੋ ਹੁਣ ਟ੍ਰੈਕ ਨੂੰ ਜਲੰਧਰ ਕੈਂਟ ਤੋਂ ਅੱਗੇ ਅੰਮ੍ਰਿਤਸਰ ਤੱਕ ਵੀ ਵਿਸਤਾਰ ਕਰੇਗਾ।

Related posts

ਬੋਟ ਫੋਲੀਓ ਕੰਪਨੀ ਭੱਜਣ ਦੀ ਤਿਆਰੀ ‘ਚ, ਬਠਿੰਡਾ ‘ਚ ਦਫਤਰ ਦੇ ਬਦਲੇ ਬੋਰਡ

Sanjhi Khabar

ਹਾਈਕੋਰਟ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੱਡੀ ਰਾਹਤ

Sanjhi Khabar

ਜਗਰਾਓਂ ‘ਚ 4 ਕਿਲੋ ਹੈਰੋਇਨ ਸਣੇ 37 ਲੱਖ ਦੀ ਡਰੱਗ ਮਨੀ ਬਰਾਮਦ, ਪੁਲਿਸ ਨੇ ਕੀਤੇ ਵੱਡੇ ਖੁਲਾਸੇ

Sanjhi Khabar

Leave a Comment